Monday, September 14, 2026

ਖ਼ਾਲਸਾ ਕਾਲਜ ਵਿਖੇ ਪੌਦਾਕਰਨ ਮੁਹਿੰਮ ਦਾ ਹੋਇਆ ਅਗਾਜ਼

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਦੇ ਰੋਟਰੈਕਟ ਕਲੱਬ ਨੇ ਕੈਂਪਸ ਲੈਂਡਸਕੇਪਿੰਗ ਕਮੇਟੀ ਦੇ ਸਹਿਯੋਗ ਨਾਲ ਰੁੱਖ ਲਗਾਉਣ ਦੀ ਮੁਹਿੰਮ ਦਾ ਸ਼ਾਨਦਾਰ ਅਗਾਜ਼ ਕੀਤਾ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਸਰਪ੍ਰਸਤੀ ਹੇਠ ਇਹ ਉਪਰਾਲਾ ਭਗਤ ਪੂਰਨ ਸਿੰਘ ਦੀ 34੪ਵੀਂ ਬਰਸੀ ਨੂੰ ਸਮਰਪਿਤ ਸੀ।ਇਸ ਮੁਹਿੰਮ ਤਹਿਤ ਸੈਸ਼ਨ 2026-27 ਦੌਰਾਨ ਕਾਲਜ ਕੈਂਪਸ ਵਿਖੇ ਵੱਖ-ਵੱਖ ਕਿਸਮਾਂ ਦੇ 1100 ਤੋਂ ਵਧੇਰੇ ਰੁੱਖ ਲਗਾਏ ਜਾਣਗੇ।ਪ੍ਰਿੰ: ਡਾ. ਰੰਧਾਵਾ ਨੇ ਰੋਟਰੀ ਜ਼ਿਲ੍ਹਾ ਗਵਰਨਰ, ਰੋਟੇਰੀਅਨ ਅਨਿਲ ਸਿੰਘਲ ਅਤੇ ਹੋਰਨਾਂ ਸਖ਼ਸ਼ੀਅਤਾਂ ਦੀ ਮੌਜ਼ੂਦਗੀ ‘ਚ ਬੂਟਾ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ।ਡਾ. ਰੰਧਾਵਾ ਨੇ ਵਾਤਾਵਰਣ ਸੰਭਾਲ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਰੁੱਖ ਲਗਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਨਾਲ ਸਬੰਧਿਤ ਹੋਰ ਉਪਰਾਲਿਆਂ ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤ ਨੂੰ ਸੰਭਾਲਣ ‘ਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ।ਰੋਟੇਰੀਅਨ ਸਿੰਘਲ ਨੇ ਰੁੱਖ ਲਗਾਓ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁਹਿੰਮ ਨੂੰ ਭਗਤ ਪੂਰਨ ਸਿੰਘ ਦੀ 34ਵੀਂ ਬਰਸੀ ਨੂੰ ਸਮਰਪਿਤ ਕਰਨ ਸਬੰਧੀ ਕਾਲਜ ਨੂੰ ਵਧਾਈ ਦਿੱਤੀ।ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਨਵੇਂ ਲਗਾਏ ਗਏ ਬੂਟਿਆਂ ਦੀ ਦੇਖਭਾਲ ਕਰਨ, ਕੈਂਪਸ ਨੂੰ ਵਧੇਰੇ ਹਰਿਆ-ਭਰਿਆ, ਸਾਫ਼-ਸੁਥਰਾ ਅਤੇ ਟਿਕਾਊ ਬਣਾਉਣ ਲਈ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਗਿਆ।
             ਇਸ ਮੌਕੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ, ਵਿਦਿਆਰਥੀ ਭਲਾਈ ਡੀਨ ਡਾ. ਦਲਜੀਤ ਸਿੰਘ, ਕੈਂਪਸ ਲੈਂਡਸਕੇਪਿੰਗ ਕਮੇਟੀ ਦੇ ਇੰਚਾਰਜ ਡਾ. ਰਾਜਬੀਰ ਸਿੰਘ ਸੋਹੀ, ਰੋਟਰੀ ਕਲੱਬ ਸਿਵਲ ਲਾਈਨਜ਼ ਦੇ ਪ੍ਰਧਾਨ ਡਾ. ਗੁਰਪ੍ਰੀਤ ਬੱਲ, ਕਾਲਜ ਰੋਟਾਰੈਕਟ ਕਲੱਬ ਸਲਾਹਕਾਰ ਗੁਰਵੇਲ ਸਿੰਘ ਮੱਲ੍ਹੀ, ਡਾ. ਜਸਵਿੰਦਰ ਕੌਰ, ਡਾ. ਪ੍ਰਭਜੀਤ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …