ਆਪਣੇ ਪੁਰਖਾਂ ਦੇ ਦਿਨ ਦਿਹਾੜੇ ਮਨਾਉਣ ‘ਚ ਕੋਈ ਕਸਰ ਨਹੀ ਛੱਡਣੀ ਚਾਹੀਦੀ- ਲਾਲੀ ਰਣੀਕੇ

ਛੇਹਰਟਾ, 19 ਜਨਵਰੀ (ਕੁਲਦੀਪ ਸਿੰਘ ਨੋਬਲ) – ਮਾਤਾ ਗੁੱਜਰ ਕੌਰ ਜੀ, ਛੋਟੇ ਸਾਬਿਜ਼ਦਿਆਂ, ਭਾਈ ਮੋਤੀ ਰਾਮ ਮਹਿਰਾ ਤੇ ਦੀਵਾਨ ਟੌਡਰ ਮੱਲ ਜੀ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਗੂਰਦੁਆਰਾ ਜਨਮ ਅਸਥਾਨ ਗੁਰੂ ਅਮਰਦਾਸ ਜੀ ਬਾਸਰਕੇ ਗਿੱਲਾਂ ਵਿਖੇ ਦਰਸ਼ਨ ਸਿੰਘ ਦੀ ਅਗਵਾਈ ਹੇਂਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ।ਇਸ ਮੋਕੇ ਗਿਆਨੀ ਕਿਸ਼ਨ ਸਿੰਘ, ਮਿਲਖਾ ਸਿੰਘ ਮੌਜੀ, ਕੇਹਰ ਸਿੰਘ ਮਝੈਲ ਤੇ ਪੰਥ ਦੇ ਉਘੇ ਰਾਗੀ, ਢਾਡੀ ਤੇ ਕਵੀਸ਼ਰੀ ਜੱਥਿਆਂ ਵਲੋਂ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੋਕੇ ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਵਿਸ਼ੇਸ਼ ਤੌਰ ‘ਤੇ ਹਾਜਰੀ ਭਰੀ ਤੇ ਬਾਬਾ ਜੀ ਦੇ ਕੁਰਬਾਨੀਆਂ ਭਰੇ ਸੁਨਹਿਰੀ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਭਾਈ ਮੋਤੀ ਰਾਮ ਸਿਰੜ, ਸਿਦਕਦਿਲੀ, ਮਿਹਨਤੀ ਤੇ ਇਕ ਬੇਮਿਸਾਲ ਵਫਾਦਾਰ ਤੇ ਗੁਰੂ ਘਰ ਦੇ ਅਨਿਨ ਸੇਵਕ ਸਨ।ਉਨਾਂ ਕਿਹਾ ਕਿ ਉਨਾਂ ਦੇ ਪੂਰਣਿਆਂ ਤੇ ਸਾਨੂੰ ਚੱਲਣਾ ਚਾਹੀਦਾ ਹੈ ਤੇ ਆਪਣੇ ਪੁਰਖਾਂ ਦੇ ਦਿਨ ਦਿਹਾੜੇ ਮਨਾਉਣ ਵਿਚ ਕੋਈ ਕਸਰ ਨਹੀ ਛੱਡਣੀ ਚਾਹੀਦੀ।ਪ੍ਰਬੰਧਕਾਂ ਵਲੋਂ ਐਸਜੀਪੀਸੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਤੇ ਹੌਰ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੋਕੇ ਸਰਪੰਚ ਹੀਰਾ ਸਿੰਘ, ਸਰਪੰਚ ਜਰਨੈਲ ਸਿੰਘ, ਸਾਬਕਾ ਸਰਪੰਚ ਕਸ਼ਮੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਬਾਸਰਕੇ, ਅਵਤਾਰ ਸਿੰਘ ਰਣੀਕੇ, ਸਤਬੀਰ ਸਿੰਘ ਸੱਤੀ, ਹਰਪ੍ਰੀਤ ਸਿੰਘ ਹੈਪੀ ਬੌਪਾਰਾਏ, ਡਾਕਟਰ ਸੁਖਦੇਵ ਸਿੰਘ, ਸਰਕਲ ਪ੍ਰਧਾਨ ਪ੍ਰਗਟ ਸਿੰਘ ਨੇਸ਼ਟਾ, ਮਲਕੀਤ ਸਿੰਘ ਨੇਸ਼ਟਾ, ਚੇਅਰਮੈਨ ਹਰਦੇਵ ਸਿੰਘ ਲਾਲੀ, ਸੰਤੌਖ ਸਿੰਘ ਮਹਿਲਾਂਵਾਲਾ, ਹੈੱਡ ਗ੍ਰੰਥੀ ਰਛਪਾਲ ਸਿੰਘ, ਕੁਲਜੀਤ ਸਿੰਘ ਗੌਲਡੀ, ਬਲਵਿੰਦਰ ਸਿੰਘ ਸਾਬਕਾ ਮੈਂਬਰ, ਸਤਨਾਮ ਸਿੰਘ ਸਰਕਲ ਪ੍ਰਧਾਨ, ਬਾਬਾ ਭੋਲਾ ਆਦਿ ਹਾਜਰ ਸਨ।
Punjab Post Daily Online Newspaper & Print Media