ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ) – ਖੇਡਾਂ ਵਤਨ ਪੰਜਾਬ ਦੀਆਂ-2026 ਅਧੀਨ 10 ਅਕਤੂਬਰ ਤੋਂ 23 ਨਵੰਬਰ ਤੱਕ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਹੋਣ ਵਾਲੀਆਂ ਰਾਜ ਪੱਧਰੀ
ਖੇਡਾਂ ਵਿੱਚ ਜਿਲ੍ਹਾ ਅੰਮ੍ਰਿਤਸਰ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਦੀ ਚੋਣ ਲਈ ਵੱਖ-ਵੱਖ ਖੇਡਾਂ ਦੇ ਟਰਾਇਲ ਕਰਵਾਏ ਜਾ ਰਹੇ ਹਨ।ਇਸ ਸਬੰਧੀ ਜਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਖੇਡਾਂ ਦੇ ਜਿਲ੍ਹਾ ਪੱਧਰੀ ਟੂਰਨਾਮੈਂਟ ਨਹੀਂ ਕਰਵਾਏ ਗਏ, ਉਨ੍ਹਾਂ ਦੇ ਟਰਾਇਲ ਨਿਰਧਾਰਤ ਸ਼ਡਿਊਲ ਅਨੁਸਾਰ ਹੋਣਗੇ।
ਖੇਡਾਂ ਵਿੱਚ ਜਿਲ੍ਹਾ ਅੰਮ੍ਰਿਤਸਰ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਦੀ ਚੋਣ ਲਈ ਵੱਖ-ਵੱਖ ਖੇਡਾਂ ਦੇ ਟਰਾਇਲ ਕਰਵਾਏ ਜਾ ਰਹੇ ਹਨ।ਇਸ ਸਬੰਧੀ ਜਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਖੇਡਾਂ ਦੇ ਜਿਲ੍ਹਾ ਪੱਧਰੀ ਟੂਰਨਾਮੈਂਟ ਨਹੀਂ ਕਰਵਾਏ ਗਏ, ਉਨ੍ਹਾਂ ਦੇ ਟਰਾਇਲ ਨਿਰਧਾਰਤ ਸ਼ਡਿਊਲ ਅਨੁਸਾਰ ਹੋਣਗੇ।ਜਿਮਨਾਸਟਿਕ ਆਰਟਿਸਟਿਕ (ਲੜਕੀਆਂ) ਦੇ ਟਰਾਇਲ 1 ਅਕਤੂਬਰ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀ.ਟੀ ਰੋਡ ਵਿਖੇ ਦੁਪਹਿਰ 3.00 ਵਜੇ, ਜਿਮਨਾਸਟਿਕ ਰਿਧਮਿਕ (ਲੜਕੀਆਂ) ਦੇ ਟਰਾਇਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਦੁਪਹਿਰ 3.00 ਵਜੇ ਅਤੇ ਰੋਇੰਗ ਤੇ ਕੈਕਿੰਗ-ਕਨੋਇੰਗ ਦੇ ਟਰਾਇਲ ਜਗਦੇਵ ਕਲਾਂ ਵਿਖੇ ਦੁਪਹਿਰ 3.00 ਵਜੇ ਹੋਣਗੇ।ਵੁਸ਼ੁੁੁੂ ਦੇ ਟਰਾਇਲ 1 ਅਕਤੂਬਰ ਨੂੰ ਭਵਨ ਐਸ.ਐਲ ਪਬਲਿਕ ਸਕੂਲ ਵਿਖੇ ਸਵੇਰੇ 10 ਵਜੇ ਕਰਵਾਏ ਜਾਣਗੇ।
ਇਸੇ ਤਰ੍ਹਾਂ ਬੇਸਬਾਲ ਅਤੇ ਸਾਫਟਬਾਲ ਦੇ ਟਰਾਇਲ 3 ਅਤੇ 4 ਅਕਤੂਬਰ ਨੂੰ ਖਾਲਸਾ ਕਾਲਜ ਕ੍ਰਿਕਟ ਗਰਾਊਂਡ ਵਿਖੇ ਸਵੇਰੇ 10.00 ਵਜੇ, ਜਿਮਨਾਸਟਿਕ (ਲੜਕੇ) ਦੇ ਟਰਾਇਲ 3 ਅਕਤੂਬਰ ਨੂੰ ਪੀ.ਬੀ.ਐਨ ਸਕੂਲ ਵਿਖੇ ਦੁਪਹਿਰ 3.00 ਵਜੇ ਅਤੇ ਕਰਾਟੇ ਦੇ ਟਰਾਇਲ ਸਰਕਾਰੀ ਗਰਲਜ਼ ਸਾਰਾਗੜ੍ਹੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਵਿਖੇ ਸਵੇਰੇ 9.00 ਵਜੇ ਹੋਣਗੇ।ਰਗਬੀ ਦੇ ਟਰਾਇਲ 6 ਅਕਤੂਬਰ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਸਵੇਰੇ 10 ਵਜੇ ਅਤੇ ਤਾਇਕਵਾਂਡੋ ਦੇ ਟਰਾਇਲ 10 ਅਕਤੂਬਰ ਨੂੰ ਅਜੀਤ ਵਿਦਿਆਲਯ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵੇਰੇ 9 ਵਜੇ ਕਰਵਾਏ ਜਾਣਗੇ।
ਜਿਲ੍ਹਾ ਖੇਡ ਅਫ਼ਸਰ ਨੇ ਸਬੰਧਤ ਖੇਡਾਂ ਦੇ ਚਾਹਵਾਨ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਮਿਤੀ, ਸਥਾਨ ਅਤੇ ਰਿਪੋਰਟਿੰਗ ਸਮੇਂ ਅਨੁਸਾਰ ਟਰਾਇਲਾਂ ਵਿੱਚ ਹਾਜ਼ਰ ਹੋਣ ਅਤੇ ਰਾਜ ਪੱਧਰੀ ਖੇਡਾਂ ਲਈ ਚੋਣ ਪ੍ਰਕਿਰਿਆ ਵਿੱਚ ਭਾਗ ਲੈਣ।
Punjab Post Daily Online Newspaper & Print Media