ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲਿਆ ਦੇ ਸਹਿਯੋਗ
ਨਾਲ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਵਸ ‘ਗਾਂਧੀ ਜੈਯੰਤੀ’ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਇਆ ਗਿਆ।ਇੰਡੀਆ ਗੇਟ ਛੇਹਰਟਾ ਵਿਖੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਨਾਟਕ ਮੰਡਲੀ ਵੱਲੋਂ ਸਵੱਛਤਾ ਸਬੰਧੀ ਨਾਟਕ ਪੇਸ਼ ਕੀਤਾ ਗਿਆ।ਨਾਟਕ ਰਾਹੀਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਅਤੇ ਸਵੱਛਤਾ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦਾ ਸੰਦਸ਼ ਦਿੱਤਾ ਗਿਆ।
ਨਾਲ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਵਸ ‘ਗਾਂਧੀ ਜੈਯੰਤੀ’ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਇਆ ਗਿਆ।ਇੰਡੀਆ ਗੇਟ ਛੇਹਰਟਾ ਵਿਖੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਨਾਟਕ ਮੰਡਲੀ ਵੱਲੋਂ ਸਵੱਛਤਾ ਸਬੰਧੀ ਨਾਟਕ ਪੇਸ਼ ਕੀਤਾ ਗਿਆ।ਨਾਟਕ ਰਾਹੀਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਅਤੇ ਸਵੱਛਤਾ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦਾ ਸੰਦਸ਼ ਦਿੱਤਾ ਗਿਆ।ਇਸ ਉਪਰੰਤ ਐਨ.ਸੀ.ਸੀ ਕੈਡਿਟਾਂ ਵੱਲੋਂ ਇਲਾਕੇ ਵਿੱਚ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਕੈਡਿਟਾਂ ਨੇ ‘ਸਵੱਛਤਾ ਹੀ ਸੇਵਾ’, ‘ਸਾਰਿਆਂ ਦਾ ਇੱਕੋ ਨਾਅਰਾ-ਸਵੱਛ ਰਹੇ ਅੰਮ੍ਰਿਤਸਰ ਸਾਰਾ’ ਅਤੇ ‘ਰੁੱਖ ਲਗਾਓ, ਧਰਤੀ ਬਚਾਓ’ ਵਰਗੇ ਨਾਅਰੇ ਲਗਾ ਕੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ।
ਸ੍ਰੀਮਤੀ ਮਨਦੀਪ ਕੌਰ ਪ੍ਰੋਗਰਾਮ ਕੋਆਰਡੀਨੇਟਰ, ਸਵੱਛਤਾ ਅਭਿਆਨ ਅੰਮ੍ਰਿਤਸਰ ਪੱਛਮੀ, ਅਨਿਲ ਡੋਗਰਾ, ਚੀਫ ਸੈਨਟਰੀ ਇੰਸਪੈਕਟਰ, ਦਵਿੰਦਰ ਕੁਮਾਰ, ਸੈਨਟਰੀ ਇੰਸਪੈਕਟਰ, ਕੈਪਟਨ ਸੁਖਪਾਲ ਸਿੰਘ ਸੰਧੂ, ਨਾਇਬ ਸੂਬੇਦਾਰ ਰਾਜੀਵ ਕੁਮਾਰ, ਹਵਾਲਦਾਰ ਕੁਲਵਿੰਦਰ ਸਿੰਘ, ਹਵਾਲਦਾਰ ਕੁਲਦੀਪ ਸਿੰਘ ਤੋਂ ਇਲਾਵਾ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਅਤੇ ਐਨ.ਸੀ.ਸੀ ਦਾ ਸਟਾਫ਼ ਹਾਜ਼ਰ ਸੀ।
ਪ੍ਰੋਗਰਾਮ ਦੇ ਅੰਤ ਵਿੱਚ ਸ੍ਰੀਮਤੀ ਮਨਦੀਪ ਕੌਰ, ਅਨਿਲ ਡੋਗਰਾ ਅਤੇ ਕੈਪਟਨ ਸੁਖਪਾਲ ਸਿੰਘ ਸੰਧੂ ਵੱਲੋਂ ਐਨ.ਸੀ.ਸੀ ਕੈਡਿਟਾਂ ਅਤੇ ਵਿਦਿਆਰਥੀਆਂ ਨੂੰ ਗਾਂਧੀ ਜੈਯੰਤੀ ਅਤੇ ਸਵੱਛਤਾ ਦੇ ਮਹੱਤਵ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਐਨ.ਸੀ.ਸੀ ਕੈਡਿਟਾਂ ਨੂੰ ਰਿਫਰੈਸ਼ਮੈਂਟ ਵੀ ਵੰਡੀ ਗਈ।
Punjab Post Daily Online Newspaper & Print Media