Saturday, September 5, 2026

ਫਰੈਂਡਜ਼ ਕਲੱਬ ਨੇ ਅੰਧ ਵਿਦਿਆਲਯ ਦੇ ਬੱਚਿਆਂ ਨੂੰ ਵੰਡੀਆ ਗਰਮ ਜੈਕਟਾਂ

PPN2001201516

ਅੰਮ੍ਰਿਤਸਰ, 19 ਜਨਵਰੀ (ਸਾਜਨ ਮਹਿਰਾ) – ਫਰੈਂਡਜ਼ ਕਲੱਬ ਦੇ ਪ੍ਰਧਾਨ ਗਿਨੀ ਭਾਟੀਆ ਅਤੇ ਸਾਰੇ ਹੀ ਸਾਥੀਆਂ ਵਲੋਂ ਹਰ ਮਹੀਨੇ ਜਰੂਰਤਮੰਦ ਲੋਕਾਂ ਦੀ ਸੇਵਾ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਮਹਾਜਨ ਯੂਥ ਵਿੰਗ ਪੰਜਾਬ ਦੇ ਸੈਕਟਰੀ ਅਸ਼ੀਸ਼ ਮਹਾਜਨ ਤੇ ਸਾਥੀਆਂ ਦੇ ਸਹਿਯੋਗ ਨਾਲ ਸਾਂਝੇ ਤੋਰ ਤੇ ਫਰੈਂਡਜ਼ ਕੱਲਬ ਦੇ ਪ੍ਰਧਾਨ ਗਿਨੀ ਭਾਟੀਆ ਅਤੇ ਅਸ਼ੀਸ਼ ਮਹਾਜਨ ਦੀ ਵਲੋਂ ਅੰਧ ਵਿਦਿਆਲਯ ਦੇ ਬੱਚਿਆਂ ਨੂੰ ਗਰਮ ਜੈਕਟਾਂ ਵੰਡੀਆਂ ਗਈਆਂ।ਇਸ ਮੌਕੇ ਵਿਸ਼ੇਸ਼ ਤੋਰ ਤੇ ਡਿਪਟੀ ਕਮਿਸ਼ਨਰ ਰਵੀ ਭਗਤ ਅਤੇ ਰੈਡ ਕਰਾਸ ਦੇ ਚੇਅਰਮੈਨ ਵਿਨੇ ਸ਼ਰਮਾ ਉਚੇਚੇ ਤੋਰ ਤੇ ਪਹੁੰਚੇ।ਡਿਪਟੀ ਕਮਿਸ਼ਨਰ ਨੇ ਅੰਧ ਵਿਦਿਆਲਯ ਦੇ ਬੱਚਿਆਂ ਨੂੰ ਜੈਕਟਾਂ ਦੇਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਫਰੈਂਡਜ਼ ਕਲੱਬ ਸੰਸਥਾ ਦੇ ਸਾਰੇ ਹੀ ਸਾਥੀਆਂ ਵਲੋਂ ਕੀਤੇ ਜਾ ਰਹੇ ਉਪਰਾਲੇ ਬੜੇ ਹੀ ਸਲਾਘਾਯੋਗ ਹੈ।ਉਨ੍ਹਾਂ ਕਿਹਾ ਕਿ ਅਜਿਹਾ ਉਪਰਾਲਾ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ ।ਗਿਨੀ ਭਾਟੀਆ ਤੇ ਪ੍ਰਿੰਸੀਪਲ ਮਨਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਰਵੀ ਭਗਤ ਦਾ ਪਹੁੰਚਣ ‘ਤੇ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਅੰਧ ਵਿਦਿਆਲਯ ਦੇ ਬੱਚਿਆਂ ਦੀ ਮਦਦ ਲਈ ਸੰਸਥਾ ਹਰ ਵਕਤ ਤਿਆਰ ਰਹੇਗੀ।ਇਸ ਮੌਕੇ, ਅਸ਼ਵੀਨ ਅਗਰਵਾਲ, ਸੁਨੀਲ ਵਿੱਜ, ਸੰਜੇ ਮਹਿਰਾ, ਰਾਜਨ ਨਰੂਲਾ, ਮੋਨੂ ਮਹਾਜਨ, ਅਮਨ, ਵਿਨੇ ਮਹਾਜਨ ਆਦਿ ਹਾਜਰ ਸਨ।

Check Also

ਨਗਰ ਨਿਗਮ ਦੀ ਨਜਾਇਜ਼ ਕਬਜ਼ਾਧਾਰੀਆਂ `ਤੇ ਵੱਡੀ ਕਾਰਵਾਈ

ਵਿਵਾਦਤ ਜ਼ਮੀਨ `ਤੇ ਬਣੀ ਨਵੀਂ ਦੁਕਾਨ ਸੀਲ, ਕਰੋੜਾਂ ਦੀ ਜ਼ਮੀਨ ਵੇਚਣ ਦੀ ਜਾਂਚ ਸ਼ੁਰੂ ਅੰਮ੍ਰਿਤਸਰ, …

Leave a Reply