Monday, October 19, 2026

ਸਿਹਤ ਵਿਭਾਗ ਵੱਲੋਂ ਏਡਜ਼ ਜਾਗਰੂਕਤਾ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਿਖਲਾਈ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਨਿਰਦਸ਼ਾਂ ਅਨੁਸਾਰ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਸਿਵਲ ਸਰਜਨ ਡਾ. ਭਾਰਤੀ ਧਵਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਏਡਜ਼ ਜਾਗਰੂਕਤਾ ਮੁਹਿੰਮ ਸਬੰਧੀ ਜਿਲ੍ਹਾ ਪੱਧਰੀ ਸਿਖਲਾਈ ਵਰਕਸ਼ਾਪ ਦਫ਼ਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਆਯੋਜਿਤ ਕੀਤੀ ਗਈ।
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਨੀਲਮ ਭਗਤ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਸ਼ਮੀ ਅਤੇ ਸਹਾਇਕ ਸਿਵਲ ਸਰਜਨ ਡਾ. ਸਤਨਾਮ ਸਿੰਘ ਨੇ ਦੱਸਿਆ ਕਿ ਐਚ.ਆਈ.ਵੀ/ਏਡਜ਼ ਸਬੰਧੀ ਸਹੀ ਜਾਣਕਾਰੀ ਅਤੇ ਸਾਵਧਾਨੀ ਇਸ ਬਿਮਾਰੀ ਤੋਂ ਬਚਾਅ ਦੇ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹਨ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿੱਚ ਐਚ.ਆਈ.ਵੀ/ਏਡਜ਼ ਨਾਲ ਸਬੰਧਤ ਕੋਈ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਜਾਂ ਆਈ.ਸੀ.ਟੀ.ਸੀ ਕੇਂਦਰ ਵਿਖੇ ਜਾਂਚ ਕਰਵਾਏ।ਲੋੜ ਪੈਣ ’ਤੇ ਏ.ਆਰ.ਟੀ ਕੇਂਦਰ ਤੋਂ ਇਲਾਜ਼ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।ਇਨ੍ਹਾਂ ਕੇਂਦਰਾਂ ਵਿੱਚ ਮੁਫ਼ਤ ਜਾਂਚ, ਇਲਾਜ਼ ਅਤੇ ਕਾਊਂਸਲਿੰਗ ਦੀਆਂ ਸਹੂਲਤਾਂ ਉਪਲੱਬਧ ਹਨ।ਇਸ ਤੋਂ ਇਲਾਵਾ, ਮਰੀਜ਼ ਦਾ ਨਾਮ, ਪਤਾ ਅਤੇ ਸਿਹਤ ਸਬੰਧੀ ਰਿਕਾਰਡ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਐਚ.ਆਈ.ਵੀ/ਏਡਜ਼ ਨਾਲ ਜੀ ਰਹੇ ਵਿਅਕਤੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾਣਾ ਚਾਹੀਦਾ।ਜਿਲ੍ਹਾ ਏਡਜ਼ ਕੰਟਰੋਲ ਅਫ਼ਸਰ ਡਾ. ਵਿਜੇ ਗੋਤਵਾਲ ਨੇ ਹਾਜ਼ਰੀਨ ਨੂੰ ਏਡਜ਼ ਦੇ ਕਾਰਨਾਂ, ਲੱਛਣਾਂ, ਬਚਾਅ ਦੇ ਤਰੀਕਿਆਂ ਅਤੇ ਲੋੜੀਂਦੀਆਂ ਸਾਵਧਾਨੀਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ।
ਵਰਕਸ਼ਾਪ ਦੌਰਾਨ ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ, ਡੀ.ਪੀ.ਐਮ ਮਨਪ੍ਰੀਤ ਮੰਗੋ, ਡੈਪਕੋ ਸਟਾਫ਼ ਦੀਆਂ ਮੈਂਬਰਾਂ ਮੈਡਮ ਸਿਖਾ ਅਤੇ ਮੈਡਮ ਅੰੂਜ਼, ਸਮੂਹ ਐਨ.ਏ.ਸੀ.ਪੀ ਫੈਸਿਲਿਟੀਜ਼, ਆਈ.ਸੀ.ਟੀ.ਸੀ ਅਤੇ ਏ.ਆਰ.ਟੀ ਸਟਾਫ਼ ਹਾਜ਼ਰ ਰਿਹਾ।

Check Also

ਅੰਮ੍ਰਿਤਸਰ ‘ਚ ਡੇਂਗੂ ਵਿਰੋਧੀ ਮੁਹਿੰਮ – ਸਕੂਲਾਂ ਅਤੇ ਹੌਟਸਪੌਟ ਇਲਾਕਿਆਂ ‘ਚ ਐਂਟੀ-ਲਾਰਵਾ ਕਾਰਵਾਈ, ਸਪਰੇਅ ਤੇ ਫੌਗਿੰਗ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ …