ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟਰੇਸ਼ਨ ਵਿਭਾਗ ਵਲੋਂ ਆਈ.ਸੀ.ਏ.ਆਈ ਦੀ
ਅੰਮ੍ਰਿਤਸਰ ਸ਼ਾਖਾ ਐਨ.ਆਈ.ਆਰ.ਸੀ ਦੇ ਸਹਿਯੋਗ ਨਾਲ ‘ਕਰੀਅਰ ਮਾਰਗਦਰਸ਼ਨ’ (ਕਰੀਅਰ ਪਾਥਵੇਜ਼ ਫਾਰ ਗਰੈਜੂਏਟ ਐਸਪੀਰੈਂਟ) ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉੱਘੀ ਚਾਰਟਰਡ ਅਕਾਊਂਟੈਂਟ ਅਤੇ ਸਹਿਗਲ ਖੰਨਾ ਮੁੰਦਰਾ ਐਂਡ ਕੰਪਨੀ ਦੀ ਪੇਸ਼ੇਵਰ ਭਾਈਵਾਲ ਸੀ.ਏ ਤ੍ਰਿਵੇਣੀ ਸਹਿਗਲ ਨੇ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਅੰਮ੍ਰਿਤਸਰ ਸ਼ਾਖਾ ਐਨ.ਆਈ.ਆਰ.ਸੀ ਦੇ ਸਹਿਯੋਗ ਨਾਲ ‘ਕਰੀਅਰ ਮਾਰਗਦਰਸ਼ਨ’ (ਕਰੀਅਰ ਪਾਥਵੇਜ਼ ਫਾਰ ਗਰੈਜੂਏਟ ਐਸਪੀਰੈਂਟ) ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉੱਘੀ ਚਾਰਟਰਡ ਅਕਾਊਂਟੈਂਟ ਅਤੇ ਸਹਿਗਲ ਖੰਨਾ ਮੁੰਦਰਾ ਐਂਡ ਕੰਪਨੀ ਦੀ ਪੇਸ਼ੇਵਰ ਭਾਈਵਾਲ ਸੀ.ਏ ਤ੍ਰਿਵੇਣੀ ਸਹਿਗਲ ਨੇ ਬੁਲਾਰੇ ਵਜੋਂ ਸ਼ਿਰਕਤ ਕੀਤੀ।ਡਾ. ਰੰਧਾਵਾ ਨੇ ਪ੍ਰੋਗਰਾਮ ਡਾਇਰੈਕਟਰ ਡਾ. ਸਵਰਾਜ ਕੌਰ ਅਤੇ ਪ੍ਰੋਗਰਾਮ ਕਨਵੀਨਰ ਡਾ. ਦੀਪਕ ਦੇਵਗਨ ਨਾਲ ਮਿਲ ਕੇ ਸੀ.ਏ ਸਹਿਗਲ ਨੂੰ ਫੁੱਲਾਂ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ।ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੇ ਕਰੀਅਰ ਦੀ ਸਹੀ ਚੋਣ ਕਰਨ ’ਚ ਮਦਦਗਾਰ ਸਾਬਤ ਹੁੰਦੇ ਹਨ।
ਸਹਿਗਲ ਨੇ ਵਿਦਿਆਰਥੀਆਂ ਨੂੰ ਚਾਰਟਰਡ ਅਕਾਊਂਟੈਂਸੀ ਦੇ ਖੇਤਰ ’ਚ ਮੌਜ਼ੂਦ ਵਿਆਪਕ ਕਰੀਅਰ ਮੌਕਿਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪੇਸ਼ਾ ਨੌਜਵਾਨ ਉਮਰ ’ਚ ਹੀ ਆਰਥਿਕ ਖ਼ੁਸ਼ਹਾਲੀ, ਮਾਣ-ਸਤਿਕਾਰ ਅਤੇ ਸਮਾਜਿਕ ਪਛਾਣ ਹਾਸਲ ਕਰਨ ਦੇ ਮੌਕੇ ਪ੍ਰਦਾਨ ਕਰ ਸਕਦਾ ਹੈ।ਉਨ੍ਹਾਂ ਨੇ ਚਾਰਟਰਡ ਅਕਾਊਂਟੈਂਟ ਦੇ ਪੇਸ਼ੇ ਨਾਲ ਜੁੜੇ ਕਾਰਪੋਰੇਟ ਅਦਾਰੇ, ਨਿੱਜੀ ਪ੍ਰੈਕਟਿਸ, ਸਰਕਾਰੀ ਸੰਸਥਾਵਾਂ, ਬੈਂਕਿੰਗ ਤੇ ਬੀਮਾ ਖੇਤਰ, ਟੈਕਸ ਸਲਾਹਕਾਰ ਅਤੇ ਹੋਰ ਵਿੱਤੀ ਸੇਵਾਵਾਂ ਸ਼ਾਮਿਲ ਹਨ, ਵੱਖ-ਵੱਖ ਖੇਤਰਾਂ ਸਬੰਧੀ ਚਾਨਣਾ ਪਾਇਆ।ਡਾ. ਸਵਰਾਜ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ।ਪ੍ਰੋਗਰਾਮ ਵਿੱਚਚ ਪ੍ਰੋ. ਰੀਮਾ ਸਚਦੇਵਾ, ਡਾ. ਸਾਮੀਆ ਅਤੇ ਪ੍ਰੋ. ਜਸਲੀਨ ਕੌਰ ਨੇ ਪ੍ਰੋਗਰਾਮ ਦੇ ਕੋ-ਕਨਵੀਨਰ ਵਜੋਂ ਆਪਣੀ ਭੂਮਿਕਾ ਨਿਭਾਈ।
ਇਸ ਮੌਕੇ ਪ੍ਰੋ. ਮੀਨੂੰ ਚੋਪੜਾ, ਡਾ. ਮਨੀਸ਼ਾ ਬਹਿਲ, ਪ੍ਰੋ. ਸ਼ੀਤਲ, ਡਾ. ਹਰਪ੍ਰੀਤ ਕੌਰ, ਪ੍ਰੋ. ਰਾਜਨ, ਡਾ. ਨਵਪ੍ਰੀਤ ਕੌਰ, ਪ੍ਰੋ. ਮਹਿਕਦੀਪ ਕੌਰ ਸਮੇਤ ਹੋਰ ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ।
Punjab Post Daily Online Newspaper & Print Media