Thursday, October 22, 2026

ਖਾਲਸਾ ਕਾਲਜ ਰਣਜੀਤ ਐਵੀਨਿਊ ਵਿਖੇ ‘ਯੋਗਾ ਅਤੇ ਆਤਮ-ਸੁਰੱਖਿਆ ਦਿਵਸ’ ਮਨਾਇਆ 

ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਰਣਜੀਤ ਐਵੀਨਿਊ ਵਿਖੇ ‘ਹਫ਼ਤਾ 5: ਯੋਗਾ ਅਤੇ ਆਤਮ-ਸੁਰੱਖਿਆ ਦਿਵਸ’ ਮਨਾਇਆ ਗਿਆ।ਕਾਲਜ ਦੀ ਪ੍ਰਿੰਸੀਪਲ ਡਾ. ਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਉਕਤ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ’ਚ ਸਰੀਰਿਕ ਤੰਦਸਤੀ, ਮਾਨਸਿਕ ਸਿਹਤ, ਆਤਮ-ਸੁਰੱਖਿਆ ਅਤੇ ਨਸ਼ਾ ਮੁਕਤ ਜੀਵਨ ਸ਼ੈਲੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ।ਇਹ ਪ੍ਰੋਗਰਾਮ ਦੂਜੇ ਮਹੀਨੇ ਦੇ ‘ਤੰਦਸਤ ਨੌਜਵਾਨ, ਨਸ਼ਾ ਮੁਕਤ ਨੌਜਵਾਨ (ਸ਼ਕਤੀ ਅਤੇ ਸੇਵਾ)’ ਵਿਸ਼ੇ ਅਧੀਨ ਕਰਵਾਇਆ ਗਿਆ।
ਡਾ. ਮਨਦੀਪ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਸ਼ੁਰੂ ਕੀਤੇ ਗਏ ‘ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ-100 ਹਫ਼ਤੇ ਸੰਕਲਪ ਅਭਿਆਨ’ ਤਹਿਤ ਕਰਵਾਇਆ ਗਿਆ ਪ੍ਰੋਗਰਾਮ ਐਨ.ਐਸ.ਐਸ ਪ੍ਰੋਗਰਾਮ ਕੋਆਰਡੀਨੇਟਰਾਂ ਡਾ. ਪੂਨਮ ਮਹਾਜਨ ਅਤੇ ਡਾ. ਸਮਿਤਾ ਵੱਲੋਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਭਾਰਤੀ ਯੋਗ ਸੰਸਥਾਨ ਦੇ ਉੱਘੇ ਯੋਗ ਮਾਹਿਰ ਪ੍ਰਮੋਦ ਸੋਢੀ, ਪ੍ਰਧਾਨ ਯੋਗ ਜ਼ਿਲ੍ਹਾ ਦੱਖਣ, ਮੋਹਨ ਲਾਲ, ਪ੍ਰਧਾਨ ਯੋਗ ਜ਼ਿਲ੍ਹਾ ਪੱਛਮ, ਸ੍ਰੀਮਤੀ ਸੁਨੀਤਾ ਵਾਸਨ, ਜ਼ੋਨ ਪ੍ਰਧਾਨ ਯੋਗ ਜ਼ਿਲ੍ਹਾ ਦੱਖਣ, ਆਰ.ਕੇ ਬਾਲੀ, ਜ਼ੋਨ ਮੰਤਰੀ ਯੋਗ ਜ਼ਿਲ੍ਹਾ ਦੱਖਣ ਅਤੇ  ਭਗਵਾਨ ਸਿੰਘ, ਮੰਤਰੀ ਯੋਗ ਸੰਸਥਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਯੋਗਾ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਭਾਵਨਾਤਮਕ ਸੰਤੁਲਨ ਬਣਾਈ ਰੱਖਣ, ਇਕਾਗਰਤਾ ਵਧਾਉਣ ਅਤੇ ਸਵੈ-ਅਨੁਸ਼ਾਸਨ ਵਿਕਸਿਤ ਕਰਨ ’ਚ ਯੋਗ ਦੀ ਮਹੱਤਤਾ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ’ਚ ਯੋਗ ਨੂੰ ਸ਼ਾਮਿਲ ਕਰਨ ਅਤੇ ਸਿਹਤਮੰਦ ਤੇ ਸੰਤੁਲਿਤ ਜੀਵਨ ਅਪਣਾਉਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੀ ਸ਼ੁਰੂਆਤ ’ਚ ਸ੍ਰੀਮਤੀ ਵਾਸਨ ਨੇ ਨਸ਼ਿਆਂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਸਿਹਤਮੰਦ ਜੀਵਨ ਜਿਊਣ ਅਤੇ ਸਹੀ ਫ਼ੈਸਲੇ ਲੈਣ ’ਚ ਯੋਗ ਦੀ ਭੂਮਿਕਾ ਬਾਰੇ ਚਾਨਣਾ ਪਾਇਆ।ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਸਿਹਤਮੰਦ ਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ’ਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ।ਵਿਦਿਆਰਥੀਆਂ ਨੇ ਨਸ਼ਾ ਮੁਕਤ ਭਾਰਤ ਦੇ ਸੰਕਲਪ ਨੂੰ ਸਮਰਥਨ ਦੇਣ ਲਈ ਪ੍ਰਣ ਵੀ ਲਿਆ।

Check Also

ਖਾਲਸਾ ਕਾਲਜ ਵੈਟਰਨਰੀ ਦੀ ਟੀਮ ਨੇ ਕਿਸਾਨ ਮੇਲੇ ’ਚ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵੱਲੋਂ …