Thursday, October 22, 2026

ਖ਼ਾਲਸਾ ਕਾਲਜ ਵਿਖੇ ਉੱਦਮਤਾ ਅਤੇ ਨਵੀਨਤਾ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ‘ਉੱਦਮਤਾ ਅਤੇ ਨਵੀਨਤਾ: ਕਰੀਅਰ ਦੀ ਸਿਰਜਣਾ ਅਤੇ ਭਵਿੱਖ ਦੀ ਰੂਪਰੇਖਾ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਈ ਗਈ ਵਰਕਸ਼ਾਪ ’ਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਸੀ.ਏ ਮਮਤਾ ਅਰੋੜਾ ਨੇ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਨੂੰ ਉੱਦਮੀ ਸੋਚ ਵਿਕਸਿਤ ਕਰਨ, ਸ਼ੁਰੂਆਤੀ ਪੜਾਅ ’ਤੇ ਹੀ ਲੋੜੀਂਦੇ ਹੁਨਰ ਸਿੱਖਣ ਅਤੇ ਚੁਣੌਤੀਆਂ ਨੂੰ ਵਿਕਾਸ ਦੇ ਮੌਕਿਆਂ ਵਜੋਂ ਸਵੀਕਾਰ ਕਰਨ ਦੀ ਲੋੜ ਹੈ।ਉਨ੍ਹਾਂ ਨੇ ਇੱਕ ਸਫ਼ਲ ਕਾਰੋਬਾਰੀ ਉੱਦਮ ਦੀ ਸਥਾਪਨਾ ’ਚ ਨਵੀਨਤਾ, ਸਮੱਸਿਆਵਾਂ ਦੇ ਹੱਲ ਲੱਭਣ ਦੀ ਯੋਗਤਾ ਅਤੇ ਵਿੱਤੀ ਅਨੁਸ਼ਾਸਨ ਦੀ ਅਹਿਮ ਭੂਮਿਕਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ।ਉਨ੍ਹਾਂ ਨੇ ਕਾਰੋਬਾਰੀ ਯੋਜਨਾਬੰਦੀ, ਫੰਡਿੰਗ ਦੇ ਵੱਖ-ਵੱਖ ਸਰੋਤਾਂ, ਕਾਨੂੰਨੀ ਨਿਯਮਾਂ ਦੀ ਪਾਲਣਾ, ਜੋਖ਼ਮ ਪ੍ਰਬੰਧਨ ਅਤੇ ਵਿੱਤੀ ਸਾਖਰਤਾ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ।ਵਰਕਸ਼ਾਪ ਦੀ ਸਹਿ-ਕੋਆਰਡੀਨੇਟਰ ਡਾ. ਸੁਪ੍ਰੀਤ ਕੌਰ ਨੇ ਪਿ੍ਰੰ: ਰੰਧਾਵਾ ਅਤੇ ਸ੍ਰੀਮਤੀ ਅਰੋੜਾ ਦਾ ਸਵਾਗਤ ਕੀਤਾ।ਉਪਰੰਤ ਵਿਭਾਗ ਮੁਖੀ ਡਾ. ਅੰਜੂ ਸ਼ਰਮਾ ਨੇ ਸੀ.ਏ ਅਰੋੜਾ ਦੀ ਜਾਣ-ਪਛਾਣ ਕਰਵਾਈ।ਕੋਆਰਡੀਨੇਟਰ ਡਾ. ਨਵਜੋਤ ਕੌਰ ਨੇ ਧੰਨਵਾਦ ਕੀਤਾ।
ਇਸ ਮੌਕੇ ਡਾ. ਗੀਤਿੰਦਰ ਮਾਨ, ਡਾ. ਸਵੀਤਾ, ਡਾ. ਸਿਓਜ਼ੀ ਭਾਟੀਆ ਅਤੇ ਡਾ. ਰਛਪਾਲ ਸਿੰਘ ਸਮੇਤ ਹੋਰ ਫੈਕਲਟੀ ਮੈਂਬਰ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਦੀ ਟੀਮ ਨੇ ਕਿਸਾਨ ਮੇਲੇ ’ਚ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵੱਲੋਂ …