ਅੰਮ੍ਰਿਤਸਰ, 23 ਅਕਤੂਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਲੋਂ ਮਹਾਤਮਾ ਆਨੰਦ ਸਵਾਮੀ, ਡਾ. ਏ.ਪੀ.ਜੇ ਅਬਦੁਲ ਕਲਾਮ ਅਤੇ ਬਾਬਾ
ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ।
ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ।ਵਿਦਿਆਰਥੀਆਂ ਨੇ ਸਵੇਰ ਦੀ ਵਿਸ਼ੇਸ਼ ਸਭਾ ਵਿੱਚ ਇੰਨ੍ਹਾਂ ਮਹਾਨ ਸ਼ਖ਼ਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਭਾਸ਼ਣ ਦਿੱਤੇ, ਕਵਿਤਾਵਾਂ ਪੇਸ਼ ਕੀਤੀਆਂ ਅਤੇ ਬੰਸਰੀ ਦੀ ਮਨਮੋਹਕ ਧੁਨ ਰਾਹੀਂ ਆਪਣੀ ਸ਼ਰਧਾ ਪ੍ਰਗਟਾਈ। ਇਸ ਸਭਾ ਦਾ ਮੁੱਖ ਆਕਰਸ਼ਣ ਇੱਕ ਨਵੀਨਤਮ ਪੇਸ਼ਕਾਰੀ ‘ਫਰੋਮ ਪੇਜ਼ ਟੂ ਸਟੇਜ਼’ ਸੀ, ਜਿਸ ਵਿੱਚ ਵਿਦਿਆਰਥੀਆਂ ਨੇ ਮਹਾਤਮਾ ਆਨੰਦ ਸਵਾਮੀ ਜੀ ਅਤੇ ਡਾ. ਏ.ਪੀ.ਜੇ ਅਬਦੁਲ ਕਲਾਮ ਵਿਚਕਾਰ ਇੱਕ ਕਾਲਪਨਿਕ ਸੰਵਾਦ ਨੂੰ ਮੰਚ `ਤੇ ਸਾਕਾਰ ਕੀਤਾ।ਇਸ ਵਿਚਾਰ-ਉਤੇਜਕ ਸੰਵਾਦ ਰਾਹੀਂ ਵਿਦਿਆਰਥੀਆਂ ਨੇ ਬੌਧਿਕ ਵਿਕਾਸ ਅਤੇ ਅਧਿਆਤਮਕ ਗਿਆਨ ਵਿਚਕਾਰ ਡੂੰਘੇ ਸੰਬੰਧ ਨੂੰ ਉਜਾਗਰ ਕੀਤਾ।ਵਿਦਿਆਰਥੀਆਂ ਨੇ ਡਾ. ਏ.ਪੀ.ਜੇ ਅਬਦੁਲ ਕਲਾਮ ਅਤੇ ਮਹਾਤਮਾ ਆਨੰਦ ਸਵਾਮੀ ਜੀ ਦੇ ਹੱਥਾਂ ਨਾਲ ਬਣਾਏ ਗਏ ਚਿੱਤਰ ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੂੰ ਭੇਂਟ ਕੀਤੇ।ਡੀ.ਏ.ਵੀ ਲਹਿਰ ਦੇ ਮਹਾਨ ਆਗੂਆਂ ਵਿੱਚੋਂ ਇੱਕ, ਮਹਾਤਮਾ ਆਨੰਦ ਸਵਾਮੀ ਜੀ ਨੂੰ ਸ਼ਰਧਾਂਜਲੀ ਦੇਣ ਲਈ ਸਕੂਲ ਦੀ ਯੱਗਸ਼ਾਲਾ ਵਿੱਚ ਇੱਕ ਵਿਸ਼ੇਸ਼ ਹਵਨ ਵੀ ਕਰਵਾਇਆ ਗਿਆ।
ਸਕੂਲ ਪ੍ਰਬੰਧਕ ਸ਼੍ਰੀਮਤੀ ਸਵੀਨ ਪੁਰੀ ਨੇ ਵਿਦਿਆਰਥੀਆਂ ਦੇ ਰਚਨਾਤਮਕ ਪ੍ਰਗਟਾਵੇ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਹਾਤਮਾ ਆਨੰਦ ਸਵਾਮੀ ਜੀ ਦੀਆਂ ਅਧਿਆਤਮਕ ਬੁੱਧੀ ਅਤੇ ਨੈਤਿਕ ਸਿੱਖਿਆਵਾਂ ਨੂੰ ਗ੍ਰਹਿਣ ਕਰਨ, ਡਾ.ਏ.ਪੀ.ਜੇ ਅਬਦੁਲ ਕਲਾਮ ਦੁਆਰਾ ਦਰਸਾਏ ਗਏ ਵਿਗਿਆਨਕ ਸੁਭਾਅ ਅਤੇ ਜਿਗਿਆਸੂ ਦ੍ਰਿਸ਼ਟੀਕੋਣ ਨੂੰ ਵਿਕਸਿਤ ਕਰਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਹਾਦੁਰੀ ਅਤੇ ਨਿਆਂ ਪ੍ਰਤੀ ਦ੍ਰਿੜ੍ਹ ਵਚਨਬੱਧਤਾ ਤੋਂ ਪ੍ਰੇਰਣਾ ਲੈਣ ਲਈ ਉਤਸ਼ਾਹਿਤ ਕੀਤਾ।
ਸਕੂਲ ਦੇ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਜ਼ੋਰ ਦੇ ਕੇ ਕਿਹਾ ਕਿ ਮਨੁੱਖਤਾ ਦੀ ਸੇਵਾ ਦੇ ਵੱਡੇ ਉਦੇਸ਼ ਤੋਂ ਬਿਨਾਂ ਸਿਰਫ਼ ਕਰੀਅਰ-ਮੁੱਖੀ ਹੋਣਾ, ਕਿਸੇ ਦੀ ਇੱਛਾਵਾਂ ਨੂੰ ਅਧੂਰਾ ਬਣਾ ਦਿੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਰਹਿੰਦੇ ਹੋਏ ਪੇਸ਼ੇਵਰ ਉਤਮਤਾ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ।
Punjab Post Daily Online Newspaper & Print Media