
ਅੰਮ੍ਰਿਤਸਰ, 18 ਜਨਵਰੀ (ਰੋਮਿਤ ਸ਼ਰਮਾ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 17 ਸਾਲ ਮੈਂਬਰ ਅਤੇ ਤਕਰੀਬਨ 11 ਸਾਲ ਜਨਰਲ ਸਕੱਤਰ ਰਹੇ ਅਤੇ ਅਕਾਲੀ ਦਲ 1920 ਦੇ ਸੀਨੀਅਰ ਮੀਤ ਪ੍ਰਧਾਨ ਜੱਥੇਦਾਰ ਦਰਸ਼ਨ ਸਿੰਘ ਈਸਾਪੁਰ ਦੀ ਅੰਤਮ ਅਰਦਾਸ ਮੌਕੇ ਬੁਲਾਰਿਆਂ ਨੇ ਸ਼ਿਦਤ ਨਾਲ ਮਹਿਸੂਸ ਕੀਤਾ ਕਿ ਸਹੀ ਅਰਥਾਂ ਵਿੱਚ ਮਨ, ਬਚਨ ਤੇ ਕਰਮ ਕਰਕੇ ਇੱਕ ਅਕਾਲੀ ਉਨ੍ਹਾਂ ਤੋਂ ਸਦਾ ਲਈ ਵਿਛੜ ਗਿਆ ਹੈ ਲੇਕਿਨ ਇਹ ਵੀ ਹੈ ਕਿ ਜਥੇਦਾਰ ਈਸਾਪੁਰ ਦੁਆਰਾ ਪਾਰਟੀ ਅਤੇ ਪੰਥ ਪ੍ਰਤੀ ਵਫਾਦਾਰੀ ਦੇ ਵਿਖਾਏ ਸਿਧਾਂਤ ਤੋਂ ਆਣ ਵਾਲੀਆਂ ਪੀੜੀਆਂ ਸਬਕ ਲੈਂਦੀਆਂ ਰਹਿਣਗੀਆਂ ।ਸਥਾਨਕ ਰਣਜੀਤ ਐਵਿਨਿਉ ਏ.ਬੀ ਬਲਾਕ ਸਥਿਤ ਗੁਰਦੁਆਰਾਪਾਤਸ਼ਾਹੀ 6ਵੀਂ ਵਿਖੇ ਜਥੇਦਾਰ ਈਸਾਪੁਰ ਦੇ ਪ੍ਰੀਵਾਰ ਵਲੋਂ ਕਰਵਾਏ ਗਏ ਗੁਰਮਤਿ ਸਮਾਗਮ ਮੌਕੇ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ ਜਿਸ ਉਪਰੰਤ ਅਕਾਲੀ ਦਲ 1920 ਦੇ ਪ੍ਰਧਾਨ ਸ੍ਰ ਰਵੀਇੰਦਰ ਸਿੰਘ,ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ,ਸ੍ਰ ਬੂਟਾ ਸਿੰਘ ਰਣਸੀਂਹ ,ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ,ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਗਿੱਲ ,ਰਣਜੀਤ ਸਿੰਘ ਛੱਜਲ ਵੱਡੀ, ਸ੍ਰ ਮੇਜਰ ਸਿੰਘ ਉਭੋਕੇ,ਸ੍ਰ ਸੁਚਾ ਸਿੰਘ ਛੋਟੇਪੁਰ,ਸ਼੍ਰੋਮਣੀ ਕਮੇਟੀ ਸਕੱਤਰ ਸ੍ਰ ਰੂਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਰਾਜਸੀ ਤੇ ਧਾਰਮਿਕ ਆਗੂਆਂ ਨੇ ਜਥੇਦਾਰ ਈਸਾਪੁਰ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ।ਸਭਤੋਂ ਪਹਿਲਾਂ ਅਕਾਲੀ ਦਲ 1920 ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਰਘਬੀਰ ਸਿੰਘ ਰਾਜਾਸਾਂਸੀ ਨੇ ਜਥੇਦਾਰ ਈਸਾਪੁਰ ਨਾਲ ਬਿਤਾਏ ਸਮੇਂ ਦੀ ਯਾਦ ਦੁਹਰਾਉਂਦਿਆਂ ਦੱਸਿਆ ਕਿ ਜੱਥੇਦਾਰ ਈਸਾਪੁਰ ਨੇ ਨਿਸ਼ਕਾਮ ਰਹਿ ਕੇ ਬਿਨਾਂ ਕਿਸੇ ਲਾਲਚ ਪੰਥ ਦੀ ਸੇਵਾ ਕਰਨ ਦਾ ਮਾਨ ਹਾਸਲ ਕੀਤਾ। ਘਰ ਬਾਰ ਤਿਆਗ ਕੇ ਪੰਥ ਦੀ ਸੇਵਾ ਕਰਨੀ, ਜ੍ਹੇਲਾਂ ਕੱਟਣੀਆਂ, ਆਪਣੇ ਬੱਚਿਆਂ ਤੇ ਪਰਿਵਾਰ ਦੀ ਪਰਵਾਹ ਨਾ ਕਰਕੇ ਪੰਥਕ ਰੁਝੇਵਿਆਂ ਵਿੱਚ ਲੱਗੇ ਰਹਿਣਾ, ਦੁਜਿਆਂ ਦੇ ਹਮਦਰਦ ਬਨਣਾ ਸਿੱਖੀ ਵਿੱਚ ਪਰਪੱਕ ਰਹਿਣਾ, ਸੱਚ ਤੇ ਪਹਿਰਾ ਦੇਣਾ, ਰਿਸ਼ਵਤ ਖੋਰੀ ਤੋਂ ਬੱਚ ਕੇ ਰਹਿਣਾ, ਦਿੱਲ ਵਿੱਚ ਪੰਥ ਦਾ ਦਰਦ ਰੱਖਣਾ ਇਹ ਕੇਵਲ ਜੱਥੇਦਾਰ ਈਸਾਪੁਰ ਵਰਗੇ ਅਕਾਲੀ ਦੇ ਹੀ ਹਿੱਸੇ ਆਇਆ ਹੈ।ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ ਭਾਵੇਂ ਜਥੇਦਾਰ ਈਸਾਪੁਰ ਕਿਸੇ ਵੀ ਸਿੱਖ ਰਾਜਨੀਤਕ ਧੜੇ ਨਾਲ ਰਹੇ ਲੇਕਿਨ ਉਨ੍ਹਾਂ ਦੀ ਦਿਲੀ ਸਾਂਝ ਤੇ ਪਿਆਰ ਕਦੇ ਵੀ ਕਿਸੇ ਨਾਲੋਂ ਨਹੀ ਟੁੱਟੀ ।ਉਹ ਹਰ ਗਲ ਨੂੰ ਡੰਕੇ ਦੀ ਚੋਟ ਤੇ ਕਹਿਣ ਦੀ ਜ਼ੁਰਅਤ ਰੱਖਦੇ ਸਨ ਜੋਕਿ ਅੱਜ ਸ਼ਾਇਦ ਰਾਜਨੀਤਕ ਲੋਕਾਂ ਵਿੱਚ ਘਾਟ ਹੈ ।ਜਥੇਦਾਰ ਦਰਸ਼ਨ ਸਿੰਘ ਈਸਾਪੁਰ ਦੀ ਅੰਤਿਮ ਅਰਦਾਸ ਸਮਾਗਮ ਮੌਕੇ ਦਲ ਖਾਲਸਾ ਦੇ ਸ੍ਰ ਕੰਵਰ ਪਾਲ ਸਿੰਘ ,ਅਕਾਲੀ ਦਲ ਪੰਚ ਪ੍ਰਧਾਨੀ ਦੇ ਸ੍ਰ. ਬਲਦੇਵ ਸਿੰਘ ਸਿਰਸਾ, ਰਜਿੰਦਰ ਸਿੰਘ ਬਡਹੇੜੀ, ਬੂਟਾਸਿੰਘ ਰਣਸੀਂਹ, ਮਨਮੋਹਨ ਸਿੰਘ ਸਠਿਆਲਾ, ਮਨਮੋਹਨਸਿੰਘ ਗੁਮਟਾਲਾ, ਡਾ: ਦਲਜੀਤ ਸਿੰਘ, ਸ਼੍ਰੋਮਣੀ ਕਮੇਟੀ ਐਡੀਸ਼ਨਲ ਸਕੱਤਰ ਦਿਲਜੀਤ ਸਿੰਘ ਬੇਦੀ, ਇੰਦਰਜੀਤ ਸਿੰਘ ਬਾਸਰਕੇ, ਇੰਦਰਜੀਤ ਸਿੰਘ ਜ਼ੀਰਾ, ਪ੍ਰਦੀਪ ਸਿੰਘ ਵਾਲੀਆ, ਭਾਈ ਮੋਹਕਮ ਸਿੰਘ, ਆਮ ਆਦਮੀ ਪਾਰਟੀ ਦੇ ਸੂਬਾਈ ਪਰਧਾਨ ਸ੍ਰ ਸੁਚਾ ਸਿੰਘ ਛੋਟੇਪੁਰ, ਕਮੇਟੀ ਮੈਂਬਰ ਸਵਿੰਦਰ ਸਿੰਘ ਦੋਬਲੀਆ, ਸ੍ਰ ਕਸ਼ਮੀਰ ਸਿੰਘ ਪੱਟੀ, ਬੀਬੀ ਕਿਰਨਜੋਤ ਕੌਰ , ਸ੍ਰ ਭੁਪਿੰਦਰ ਸਿੰਘ ਸੰਧੂ, ਗਿਆਨੀ ਸੰਤੋਖ ਸਿੰਘ ਅਸਟਰੇਲੀਆ, ਹਰਜਿੰਦਰ ਸਿੰਘ ਸਰਾਂ, ਮਨਜੀਤ ਸਿੰਘ ਰਾਜਾਸਾਂਸੀ, ਮਨਦੀਪ ਸਿੰਘ ਰਾਜਾਸਾਂਸੀ ਪ੍ਰਮੁਖ ਤੌਰ ਤੇ ਹਾਜਰ ਸਨ ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media