ਅੰਮ੍ਰਿਤਸਰ, 21 ਜਨਵਰੀ (ਹਰਿੰਦਰਪਾਲ ਸਿੰਘ) – ਅੱਜ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਉਸ ਵੇਲੇ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਣਾ ਜੰਡਿਆਲਾ ਦੀ ਪੁਲਿਸ ਵੱਲੋਂ ਮਿਤੀ 29.12.2014 ਨੂੰ ਮਟਰਾਂ ਦੇ ਵਪਾਰੀ ਸ੍ਰੀ ਅਮਰ ਨਾਥ ਵਾਸੀ ਤਾਰੂਆਣਾ, ਸਿਰਸਾ ਹਾਲ ਚੌਹਾਨ ਪਾਸੋਂ ਪੰਜਾਬ ਨੈਸ਼ਨਲ ਬੈਂਕ ਜੰਡਿਆਲਾ ਵਿੱਚੋ ਕਢਵਾਈ ਗਈ ਰਕਮ 8 ਲੱਖ 90 ਹਜ਼ਾਰ ਰੁਪਏ ਲਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟ ਲਿਆ ਗਿਆ ਸੀ, ਨੂੰ ਮਿਤੀ 20.1.2015 ਨੂੰ ਇੰਸਪੈਕਟਰ ਕਮਲਜੀਤ ਸਿੰਘ ਨੇ ਸ੍ਰੀਮਤੀ ਅਮਨਦੀਪ ਕੌਰ ਡੀ:ਐਸ:ਪੀ ਜੰਡਿਆਲਾ ਗੁਰੂ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਅਧਾਰ ਤੇ ਦੋਸ਼ੀ ਗਗਨਦੀਪ ਸਿੰਘ ਉਰਫ ਡੱਡੀ ਵਾਸੀ ਟਾਂਗਰਾ, ਸੁਖਦੇਵ ਸਿੰਘ ਉਰਫ ਝੰਡਾ ਅਤੇ ਰਵਲਜੀਤ ਸਿੰਘ ਉਰਫ ਸੋਨੂੰ ਵਾਸੀ ਤਿੰਮੋਵਾਲ ਨੂੰ ਗ੍ਰਿਫਤਾਰ ਕਰਕੇ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ:ਐਸ:ਪੀ ਦਿਹਾਤੀ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਖੋਹੀ ਗਈ ਰਕਮ ਵਿੱਚੋਂ 8 ਲੱਖ 10 ਹਜ਼ਾਰ ਰੁਪਏ ਵਰਤਿਆ ਗਿਆ ਪਿਸਤੋਲ ਅਤੇ ਮੋਟਰ ਸਾਈਕਲ ਪਲੈਟੀਨਾ ਬਰਾਮਦ ਕਰ ਲਿਆ ਗਿਆ ਹੈ ਇਨ੍ਹਾਂ ਦੇ ਵਿਰੁੱਧ ਮੁਕੱਦਮਾ ਨੰ: 372 ਮਿਤੀ 29.12.2014 ਜੁਰਮ 392 ਭ:ਦ25/54/59 ਅਸਲਾ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਮੁਜਰਮਾਂ ਨੇ ਮੁੱਢਲੀ ਪੁੱਛ ਗਿੱਛ ਦੌਰਾਨ ਦੱਸਿਆ ਕਿ ਗਗਨਦੀਪ ਸਿੰਘ ਉਰਫ ਡੱਡੀ ਟਾਂਗਰਾ ਦੇ ਵਪਾਰੀ ਬਲਵਿੰਦਰ ਸਿੰਘ ਦਾ ਨਜਦੀਕੀ ਵਪਾਰੀ ਸੀ ਅਤੇ ਇਸ ਦੇ ਘਰ ਵਿਖੇ ਹੀ ਰਹਿ ਰਿਹਾ ਸੀ ਪ੍ਰੰਤੂ ਮਾੜੇ ਅਨਸਰਾਂ ਨਾਲ ਇਸ ਦੇ ਸਬੰਧ ਹੋਣ ਕਰਕੇ ਸੁਖਦੇਵ ਸਿੰਘ ਉਰਫ ਝੰਡਾ ਜੋ ਕਿ ਇਕ ਪੇਸ਼ਾਵਰ ਅਪਰਾਧੀ ਹੈ ਅਤੇ ਰਵਲਜੀਤ ਸਿੰਘ ਉੂਰਫ ਸੋਨੂੰ ਜੋ 10+2 ਦੀ ਪੜ੍ਹਾਈ ਤੋਂ ਬਾਦ ਸਪੋਰਟਸ ਕਰਦਾ ਸੀ ਨਾਲ ਮਿਲੀ ਭੁਗਤ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਜਿੰਨਾਂ ਪਾਸੋਂ ਹੋਰ ਖੁਲਾਸੇ ਵੀ ਹੋਣ ਦੀ ਸੰਭਾਵਨਾ ਹੈ। ਦੋਸ਼ੀ ਸੁਖਦੇਵ ਸਿੰਘ ਉਰਫ ਜੋ ਕਿ ਇਸ ਘਟਨਾ ਦਾ ਮਾਸਟਰ ਮਾਈਡ ਹੈ ਉਸ ਦੇ ਪਹਿਲਾਂ ਵੀ ਥਾਣਾ ਖਿਲਚੀਆਂ, ਥਾਣਾ ਸਿਟੀ ਤਰਨਤਾਰਨ ਵਿੱਚ ਮਕੱਦਮੇ ਦਰਜ ਹਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …