
ਅੰਮ੍ਰਿਤਸਰ, 23 ਜਨਵਰੀ (ਜਗਗਦੀਪ ਸਿੰਘ ਸੱਗੂ) – ਨੌਜਵਾਨ ਪੀੜੀ ਵਿਚ ਦੇਸ਼ ਭਗਤੀ ਦੀ ਭਾਵਨਾ ਜਗਾਉਦੇ ਹੋਏ ਦਿੱਲੀ ਪਬਲਿਕ ਸਕੂਲ (ਡੀ.ਪੀ.ਐਸ.) ਅੰਮ੍ਰਿਤਸਰ ਦੇ ਸਕੂਲ ਦੇ ਵਿਹੜੇ ਵਿਖੇ ‘ਸਵਛ ਭਾਰਤ’ ਦੀ ਸੋਹ ਦਾ ਨਾਲ ਤਿਰੰਗਾ ਫਹਿਰਾਇਆ।
ਇਸ ਖਾਸ ਦਿਹਾੜੇ ਦੇ ਮੌਕੇ ਤੇ ਗੁੰਝਿਆ ਮਧੁਰ ਗੀਤ ਅਤੇ ਸੰਗੀਤ ‘ਐਸਾ ਦੇਸ ਹੈ ਮੇਰਾ…….’ ਦੇ ਨਾਲ ਵਿਦਿਆਰਥੀਆਂ ਨੇ ਰਾਸ਼ਟਰ ਦੀ ਵਿਭਿੰਨਤਾ ਵਿਚ ਏਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗੀਤ ਦੇ ਨਾਲ ਨਾਲ ਦੇਸ਼ ਦੇ ਪਿੰਡਾਂ ਦੀ ਚਿੱਤਰ ਦਾ ਸੁਹਾਨਾ ਸਫਰ ਸੰਜੋਇਆ ਗਿਆ ਜਿਸ ਵਿਚ ਸਰਸੋ ਦੇ ਪੀਲੇ-ਪੀਲੇ ਫੁਲ, ਲੇਹ ਲਹਾਉਦੀਆਂ ਪੱਤੀਆਂ ਨਾਲ ਡੱਕੀ ਧਰਤੀ ਖੁਲ੍ਹੇ ਆਸਮਾਨ, ਪਰਿੰਦੀਆਂ ਦਾ ਚਹਿਕਨਾ, ਸੁਨੇਹਰੀ ਧੂਪ, ਕਣਕ ਦੀ ਫਸਲ ਅਤੇ ਭਗੜਾ ਪਾਉਦੇ ਹੋਏ ਨੌਜਵਾਨਾਂ ਦੀਆਂ ਚਿੱਤਰਾਂ ਨੇ ਭਗਤੀ ‘ਚ ਡਬੋ ਦਿਤਾ ਅਤੇ ਸਾਰਾ ਵਿਹੜਾ ਦੇਸ਼ ਦੀ ਭਗਤੀ ਨਾਲ ਮਹਿਕ ਗਿਆ।
ਇਸ ਮੌਕੇ ਤੇ ਵਿਦਿਆਰਥੀਆਂ ਨੇ ਬਾਸਕਟ-ਬਾਲ ਕੋਟ ਵਿਚ ਇਕ ਵਿਸ਼ਾਲ ਰੰਗੋਲੀ ਤਿਆਰ ਕੀਤੀ ਜਿਸ ਵਿਚ ਫੂਲਾਂ ਦੀਆਂ ਪੰਖੜੀਆਂ ਰਾਸ਼ਟਰੀਯ ਤਿਰੰਗੇ ਦੇ ਰੰਗਾਂ ਨਾਲ ਸਜੀ ਸੀ ਅਤੇ ਵਿਚਕਾਰ ਦੀ ਜਗ੍ਹਾਂ ਭਾਰਤ ਦੇ ਨਕਸੇ ਨੂੰ ਸ਼ੁਸੋਬਿਤ ਹੋਇਆ ਸੀ। ਵਿਦਿਆਰਥੀਆਂ ਦੇ ਮਧੁਰ ਗੀਤ ‘ਜਹਾ ਜਹਾ ਡਾਲ ਡਾਲ ਪਰ ਸੋਨੇ ਦੀ ਚਿੜਿਆ ਕਰਤੀ ਹੈ ਬਸੇਰਾ……..’ ਗੀਤ ਸੰਗੀਤ ਨਾਲ ਸਭਨਾਂ ਦਾ ਮਨਮੋਹ ਲਿਆ। ਇਸ ਤੋ ਪਹਿਲਾ ਮੁੱਖ ਮਹਿਮਾਨ ਸ਼੍ਰੀ ਐਸ.ਕੇ. ਸਾਗਰ, ਮੰਡਲ ਜਗਲਾਤ ਅਧਿਕਾਰੀ, ਅੰਮ੍ਰਿਤਸਰ ਦਾ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਸਿੰਘ ਨੇ ਨਿੱਘਾ ਸਵਾਗਤ ਕੀਤਾ ਅਤੇ ਗੰਤੰਤਰ ਦਿਹਾੜੇ ਦੀ ਵਧਾਈ ਦਿਤੀ। ਵਿਦਿਆਰਥੀਆਂ ਨੇ ਖੂਬਸੂਰਤ ਮਾਰਚ-ਪਾਸਟ ਅਤੇ ਬੈਡ ਨਾਲ ਝੰਡੇ ਨੂੰ ਸਲਾਮੀ ਦਿਤੀ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media