Monday, March 30, 2026

ਬਠਿੰਡਾ ਦੇ ਆਸ ਪਾਸ ਪਿੰਡ ਵਾਸੀਆਂ ਨੂੰ ਸਿਹਤ ਸਕੀਮਾਂ ਸਬੰਧੀ ਜਾਗਰੂਕ ਕੀਤਾ

ਬੱਚਿਆਂ ਨੂੰ ਪੰਜ ਬਿਮਾਰੀਆਂ ਤੋਂ ਬਚਾਉਣ ਲਈ ਪੈਂਟਾਵੇਲੈਂਟ ਵੈਕਸੀਨ ਦੀ ਸ਼ੁਰੂਆਤ 27 ਤੋਂ

PPN2501201517

ਬਠਿੰਡਾ, 25 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ ) – ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਡਾ. ਤੇਜਵੰਤ ਸਿੰਘ ਰੰਧਾਵਾ ਦੀ ਯੋਗ ਅਗਵਾਈ ਅਤੇ ਐਸ.ਐਮ.ੳ. ਡਾ. ਅਵਤਾਰ ਸਿੰਘ ਢਿੱਲੋਂ ਦੀ ਦੇਖ ਰੇਖ ਹੇਠ ਜ਼ਿਲ੍ਹਾ ਸਿਹਤ ਸਿੱਖਿਆ ਅਤੇ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਅਤੇ ਬਲਾਕ ਐਕਸਟੈਂਸਨ ਐਜੂਕੇਟਰ ਗੋਨਿਆਣਾ ਲਖਵਿੰਦਰ ਸਿੰਘ ਨੇ ਪਿੰਡ ਜੀਦਾ, ਹਰਰਾਏਪੁਰ, ਮਹਿਮਾ ਸਰਜਾ ਅਤੇ ਅਬਲੂ ਦੀਆਂ ਔਰਤਾਂ ਅਤੇ ਮਰਦਾਂ ਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਬੰਧੀ ਸਕੀਮਾਂ ਸਬੰਧੀ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਇਸ ਮੌਕੇ ਜਗਤਾਰ ਸਿੰਘ ਨੇ ਭਰਵੇਂ ਇਕੱਠ ਨੂੰ ਸੰਬੋਧਨ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਬਾਰੇ ਦੱਸਿਆ ਕਿ ਇਸ ਸਕੀਮ ਤਹਿਤ ਕਿਸੇ ਵੀ ਵਰਗ ਦੀ ਗਰਭਵਤੀ ਔਰਤ ਦਾ ਕਿਸੇ ਵੀ ਸਰਕਾਰੀ ਸਿਹਤ ਸੰਸਥਾ ਵਿਖੇ ਗਰਭਧਾਰਣ ਤੋਂ ਲੈਕੇ ਜਣੇਪੇ ਤੱਕ ਸਾਰਾ ਇਲਾਜ ਬਿਲਕੁਲ ਮੁਫਤ ਹੈ ।ਗਰਭਵਤੀ ਔਰਤ ਦਾ ਪੂਰਨ ਚੈਕਅੱਪ, ਸਾਰੇ ਟੈਸਟ, ਅਲਟਰਾਸਾਊਂਡ, ਸਾਰੀਆਂ ਦਵਾਈਆਂ, ਬੈਡ ਚਾਰਜਜ ਅਤੇ ਅਪਰੇਸ਼ਨ ਫੀਸ ਤੱਕ ਸਬ ਕੁਝ ਬਿਲਕੁਲ ਮੁਫਤ ਹੈ ।ਇਸਦੇ ਨਾਲ ਹੀ ਸਧਾਰਣ ਜਣੇਪੇ ਸਮੇਂ ਚਾਰ ਦਿਨ ਅਤੇ ਸਜੇਰੀਅਨ ਜਣੇਪੇ ਦੌਰਾਨ ਸੱਤ ਦਿਨ ਜਾਂ ਜਿੰਨੇ ਦਿਨ ਜਣੇਪੇ ਵਾਲੀ ਔਰਤ ਜਣੇਪੇ ਤੋਂ ਬਾਅਦ ਹਸਪਤਾਲ ਵਿਖੇ ਦਾਖਲ ਰਹਿੰਦੀ ਹੈ, ਉਸਨੂੰ ਪੋਸਟਿਕ ਖੁਰਾਕ ਵੀ ਇਸ ਸਕੀਮ ਤਹਿਤ ਮੁਫਤ ਦਿੱਤੀ ਜਾਂਦੀ ਹੈ।ਜੇਕਰ ਨਵਜੰਮੇ ਬੱਚੇ ਨੂੰ 28 ਦਿਨਾਂ ਤੱਕ ਕਿਸੇ ਤਰਾਂ ਦੀ ਕੋਈ ਤਕਲੀਫ ਹੁੰਦੀ ਹੈ ਤਾਂ ਉਸਦਾ ਵੀ ਸਾਰਾ ਇਲਾਜ ਬਿਲਕੁਲ ਮੁਫਤ ਹੋਵੇਗਾ।ਇੱਥੋਂ ਤੱਕ ਕਿ 108 ਐਬੂਲੈਂਸ ਗਰਭਵਤੀ ਔਰਤ ਜਾਂ ਨਵਜੰਮੇ ਬੱਚੇ ਨੂੰ ਘਰ ਤੋਂ ਮੁਫਤ ਲੈ ਕੇ ਆਉਣ ਅਤੇ ਛੱਡ ਕੇ ਆਉਣ ਦਾ ਵੀ ਪ੍ਰਬੰਧ ਹੈ ਅਤੇ ਸਰਕਾਰੀ ਸਿਹਤ ਸੰਸਥਾ ਵਿਖੇ ਜਣੇਪਾ ਕਰਵਾਉਣ ਵਾਲੀ ਹਰ ਔਰਤ ਨੂੰ ਇੱਕ ਹਜ਼ਾਰ ਰੁਪਏ ਦੀ ਸਹਾਇਤਾ ਵੀ ਦਿੱਤੀ ਜਾਂਦੀ ਹੈ।ਡਿਪਟੀ ਸਿਹਤ ਸਿੱਖਿਆ ਅਫਸਰ ਵਿਨੋਦ ਕੁਮਾਰ ਨੇ ਇੱਕ ਹੋਰ ਸਕੀਮ ਜਨਨੀ ਸੁਰੱਖਿਆ ਯੋਜਨਾ ਬਾਰੇ ਦਸਦਿਆਂ ਕਿਹਾ ਕਿ ਇਸ ਸਕੀਮ ਤਹਿਤ ਬੀ.ਪੀ.ਐਲ. ਪਰਿਵਾਰ ਦੀਆਂ ਔਰਤਾਂ ਦੁਆਰਾ ਸਰਕਾਰੀ ਸਿਹਤ ਸੰਸਥਾ ਵਿਖੇ ਜਣੇਪਾ ਕਰਵਾਉਣ ਤੇ 700/- ਰੁਪਏ ਪੇਂਡੂ ਖੇਤਰ ਅਤੇ 600/- ਰੁਪਏ ਸਹਿਰੀ ਖੇਤਰ ਦੀਆਂ ਔਰਤਾਂ ਨੂੰ ਦਿੱਤੇ ਜਾਂਦੇ ਹਨ।ਇਸ ਮੌਕੇ ਲਖਵਿੰਦਰ ਸਿੰਘ ਬੀ.ਈ.ਈ. ਵੱਲੋਂ ਗਰਭਵਤੀ ਔਰਤਾਂ ਲਈ ਖਤਰੇ ਵਾਲੇ ਚਿੰਨਾਂ ਬਾਰੇ ਦੱਸਿਆ ਕਿ ਗਰਭਵਤੀ ਔਰਤਾਂ ਲਈ ਜਣੇਪੇ ਦੌਰਾਨ ਜਾਨੀ ਨੁਕਸਾਨ ਤੋਂ ਬਚਣ ਲਈ ਬਹੁਤ ਹੀ ਮਹੱਤਵਪੂਰਨ ਹਨ।ਉਨ੍ਹਾਂ ਕਿਹਾ ਕਿ ਜੇਕਰ ਗਰਭਵਤੀ ਔਰਤ ਦੀ ਉਮਰ 18 ਸਾਲ ਤੋਂ ਘੱਟ ਜਾਂ 35 ਸਾਲ ਤੋਂ ਵੱਧ ਹੈ, ਜੇਕਰ ਉਸ ਦਾ ਕੱਦ 140 ਸੈਂਟੀਮੀਟਰ ਤੋਂ ਘੱਟ ਹੈ, ਹਾਈ ਜਾਂ ਲੋਅ ਬਲੱਡ ਪ੍ਰੈਸ਼ਰ, ਸੂਗਰ ਜਾਂ ਹੋਰ ਕੋਈ ਖਾਨਦਾਨੀ ਬਿਮਾਰੀ, ਭਾਰ ਜਿਆਦਾ, ਪਹਿਲਾਂ ਸਰਜੇਰੀਅਨ ਅਪਰੇਸ਼ਨ ਹੋਇਆ ਹੈ ਤਾਂ ਇਹ ਸਾਰੇ ਚਿੰਨ ਗਰਭਵਤੀ ਔਰਤ ਲਈ ਖਤਰੇ ਵਾਲੇ ਹਨ।ਇਨ੍ਹਾਂ ਵਿੱਚੋਂ ਜੇਕਰ ਕਿਸੇ ਗਰਭਵਤੀ ਔਰਤ ਨੂੰ ਇੱਕ ਵੀ ਚਿੰਨ ਹੈ ਤਾਂ ਉਸਦੇ ਦਾ ਖਾਸ ਦੇਖਭਾਲ ਅਤੇ ਜਣੇਪੇ ਲਈ ਪਹਿਲਾਂ ਡਾਕਟਰ, ਸਬੰਧਿਤ ਏ.ਐਨ.ਐਮ. ਅਤੇ ਆਸ਼ਾ ਵੱਲੋਂ ਯੋਜਨਾ ਤਿਆਰ ਕੀਤੀ ਜਾਂਦੀ ਹੈ।ਲਖਵਿੰਦਰ ਸਿੰਘ ਬੀ.ਈ.ਈ. ਨੇ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਬਾਰੇ ਦੱਸਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਰਗ ਦੇ ਵਿਅਕਤੀ ਨੂੰ ਕੈਂਸਰ ਦੀ ਪੁਸ਼ਟੀ ਹੋ ਗਈ ਹੈ ਤਾਂ ਸਿਹਤ ਵਿਭਾਗ ਪੰਜਾਬ ਵੱਲੋਂ ਅਧਿਕਾਰਿਤ 16 ਕੈਂਸਰ ਹਸਪਤਾਲਾਂ ਵਿਖੇ ਇਲਾਜ ਕਰਵਾਉਣ ਤੇ ਉਸ ਹਸਪਤਾਲ ਨੂੰ ਮਰੀਜ ਦੇ ਇਲਾਜ ਲਈ ਡੇਢ ਲੱਖ ਰੁਪਏ ਤੱਕ ਦੀ ਸਹਾਇਤਾ ਦਿੱਤੀ ਜਾਂਦੀ ਹੈ । ਉਹਨਾਂ ਹੋਰ ਦੱਸਦਿਆਂ ਕਿਹਾ ਕਿ ਹੁਣ ਬੱਚਿਆਂ ਦੇ ਤਿੰਨ ਬਿਮਾਰੀਆਂ ਤੋਂ ਲੱਗਣ ਵਾਲੇ ਟੀਕੇ ਦੀ ਥਾਂ ਨਵਾਂ ਟੀਕਾ ਪੈਂਟਾਵੇਲੈਂਟ ਲੱਗਿਆ ਕਰੇਗਾ ਜੋ ਕਿ ਬੱਚੇ ਨੂੰ ਪੰਜ ਬਿਮਾਰੀਆਂ ਤੋਂ ਬਚਾਵੇਗਾ।ਇਸ ਪੈਂਟਾਵੇਲੈਂਟ ਵੈਕਸੀਨ ਦੀ ਸ਼ੁਰੂਆਤ ਜਿਲਾ ਬਠਿੰਡਾ ਵਿਖੇ 27 ਜਨਵਰੀ 2015 ਤੋਂ ਕੀਤੀ ਜਾ ਰਹੀ ਹੈ।ਇਸ ਮੌਕੇ ਉਹਨਾਂ ਦੇ ਨਾਲ ਪਵਨ ਕ੍ਰਿਸ਼ਨ ਐਸ.ਆਈ., ਅਜਮੇਰ ਸਿੰਘ ਐਸ.ਆਈ., ਤੇਜਿੰਦਰ ਸਿੰਘ ਐਸ.ਆਈ., ਜਸਵੀਰ ਕੌਰ ਐਲ.ਐਵ.ਵੀ., ਰਾਜਵਿੰਦਰ ਕੌਰ ਏ.ਐਨ.ਐਮ, ਦਲਵੀਰ ਕੌਰ ਏ.ਐਨ.ਐਮ., ਸ਼ਿੰਦਰਪਾਲ ਕੌਰ ਏ.ਐਨ.ਐਮ., ਪਰਮਜੀਤ ਕੌਰ ਏ.ਐਨ.ਐਮ, ਅਰਵਿੰਦਰ ਕੌਰ ਏ.ਐਨ.ਐਮ. ਅਤੇ ਜਗਦੀਸ ਕੁਮਾਰ ਦਰਜਾ ਚਾਰ ਵੀ ਹਾਜ਼ਿਰ ਸਨ ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply