Saturday, September 12, 2026

ਖਾਲਸਾ ਕਾਲਜ ਵਿਖੇ ਤਲਵਿੰਦਰ ਸਿੰਘ ਦੀ ਯਾਦ ਵਿੱਚ ਕਹਾਣੀ ਦਰਬਾਰ 31 ਨੂੰ

PPN2801201508
ਅੰਮ੍ਰਿਤਸਰ, 29 ਜਨਵਰੀ (ਰੋਮਿਤ ਸ਼ਰਮਾ)- ਸਾਹਿਤ ਅਤੇ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਵੱਲੋਂ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ”ਕਹਾਣੀ ਦਰਬਾਰ” ਖਾਲਸਾ ਕਾਲਜ ਵਿਖੇ ਕਰਵਾਇਆ ਜਾ ਰਿਹਾ ਹੈ।ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ 31 ਜਨਵਰੀ ਸ਼ਨੀਵਾਰ ਸਵੇਰੇ 10:30 ਵਜੇ ਕਾਲਜ ਦੇ ਸੈਮੀਨਾਰ ਹਾਲ ਵਿੱਚ ਹੋਣ ਵਾਲੇ ਇਸ ਸਮਾਗਮ ਵਿੱਚ ਕਹਾਣੀਕਾਰ ਜਰਨੈਲ ਸਿੰਘ ਅਤੇ ਕਹਾਣੀਕਾਰ ਸੁਖਜੀਤ ਸਿੰਘ ਵਿਸ਼ੇਸ਼ ਮਹਿਮਾਨ ਤੇ ਸz: ਰਜਿੰਦਰ ਮੋਹਨ ਸਿੰਘ ਛੀਨਾ ਮੁੱਖ ਮਹਿਮਾਨ ਹੋਣਗੇ। ਦੀਪ ਦਵਿੰਦਰ ਸਿੰਘ, ਦੇਵ ਦਰਦ, ਡਾ. ਸੁਖਬੀਰ ਸਿੰਘ, ਹਜ਼ਾਰਾ ਸਿੰਘ ਚੀਮਾ ਅਤੇ ਨਿਰਮਲ ਅਰਪਨ ਤੋਂ ਮਿਲੀ ਜਾਣਾਕਰੀ ਅਨੁਸਾਰ ਇਸ ਕਹਾਣੀ ਦਰਬਾਰ ਵਿੱਚ ”ਜਾਂ ਸ਼ਾਇਦ ਇਸ ਵਾਰ” (ਬਲਵਿੰਦਰ ਗਰੇਵਾਲ), ”ਕੱਚ ਤੇ ਤੁਰਦਾ ਆਦਮੀ” (ਗੁਰਮੀਤ ਕੜਿਆਲਵੀ), ”ਰਾਹੂ-ਕੇਤੂ” (ਜਤਿੰਦਰ ਹਾਂਸ), ”ਰੁੱਤ ਫਿਰੀ ਵਣ ਕੰਬਿਆ” (ਦੀਪ ਦਵਿੰਦਰ ਸਿੰਘ) ਕਹਾਣੀ ਪਾਠ ਕਰਨਗੇ ਅਤੇ ਡਾ. ਮਹਿਲ ਸਿੰਘ, ਡਾ. ਹਰਭਜਨ ਸਿੰਘ ਭਾਟੀਆ, ਡਾ. ਰਮਿੰਦਰ ਕੌਰ, ਡਾ. ਦਰਿਆ, ਡਾ. ਕਰਮਜੀਤ ਸਿੰਘ, ਡਾ. ਆਤਮ ਰੰਧਾਵਾ, ਪ੍ਰੋ: ਕੁਲਦੀਪ ਸਿੰਘ, ਪ੍ਰੋ: ਭੁਪਿੰਦਰ ਸਿੰਘ ਜੌਲੀ, ਡਾ. ਸਰਘੀ, ਊਧਮ ਸਿੰਘ ਸ਼ਾਹੀ, ਡਾ. ਪਰਮਿੰਦਰ ਆਦਿ ਪੇਸ਼ ਕਹਾਣੀਆਂ ਉਪਰ ਵਿਚਾਰ ਚਰਚਾ ਕਰਨਗੇ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply