Friday, April 10, 2026

ਖ਼ਾਲਸਾ ਕਾਲਜ ਵਿਖੇ ਪਾਣੀ ਦੀ ਪਰਖ ਸਬੰਧੀ ਹੋਈ ਇਕ ਰੋਜ਼ਾ ਵਰਕਸ਼ਾਪ

PPN2901201512

ਅੰਮ੍ਰਿਤਸਰ, 29 ਜਨਵਰੀ (ਪ੍ਰੀਤਮ ਸਿੰਘ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਪਾਣੀ ਦੀ ਪਰਖ ਸਬੰਧੀ ਜੂਆਲੋਜੀ ਵਿਭਾਗ ਦੁਆਰਾ ਪੰਜਾਬ ਸਟੇਟ ਕਾਊਂਸਿਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਐੱਨ. ਸੀ. ਐੱਸ. ਟੀ. ਸੀ., ਭਾਰਤ ਸਰਕਾਰ ਦੇ ਸਹਿਯੋਗ ਨਾਲ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ।

ਵਰਕਸ਼ਾਪ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬੋਟੈਨੀਕਲ ਐਂਡ ਇਨਵਾਇਰਮੈਂਟ ਸਾਇੰਸ ਦੇ ਅਸਿਸਟੈਂਟ ਪ੍ਰੋਫੈਸਰ ਡਾ. ਮਨਪ੍ਰੀਤ ਸਿੰਘ ਭੱਟੀ ਨੇ ਪਾਣੀ ਦੀ ਪਰਖ ਅਤੇ ਉਸ ਵਿੱਚ ਪਾਏ ਜਾਣ ਵਾਲੇ ਰਸਾਇਣਕ ਤੱਤ ਦੀ ਮਾਤਰਾ ਸਬੰਧੀ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਪੰਜਾਬ ਦੇ ਵੱਖ-ਵੱਖ ਖ਼ੇਤਰਾਂ ਵਿੱਚ ਪਾਣੀ ਵਿੱਚ ਪਾਏ ਜਾਣ ਵਾਲੇ ਹਾਨੀਕਾਰਕ ਤੱਤਾਂ ਦੇ ਆਂਕੜਿਆਂ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਦਿੱਤੇ ਪੀਣ ਵਾਲੇ ਪਾਣੀ ਦੇ ਮਾਪਦੰਡਾਂ ਬਾਰੇ ਵੀ ਜਾਣੂ ਕਰਵਾਇਆ। ਡਾ. ਭੱਟੀ ਨੇ ਧਰਤੀ ਦੀਆਂ ਪਰਤਾਂ ਬਾਰੇ ਜਾਣਕਾਰੀ ਦਿੰਦਿਆਂ ਡੂੰਘੇ ਬੋਰਾਂ ਦੇ ਸਾਫ਼ ਪਾਣੀ ਦੀ ਗਲਤ ਫਹਿਮੀਆਂ ਨੂੰ ਦੂਰ ਕੀਤਾ ਅਤੇ ਕਿਹਾ ਕਿ ਬਹੁਤੇ ਡੂੰਘੇ ਬੋਰਾਂ ਵਿੱਚ ਲੋਹਾ ਅਤੇ ਆਰਸਨਿਕ ਵੱਧ ਸਕਦੇ ਹਨ। ਇਸ ਮੌਕੇ ‘ਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਕਤ ਵਿਸ਼ੇ ‘ਤੇ ਇਕ ਪੁਸਤਕ ਦਾ ਵੀ ਵਿਮੋਚਨ ਕੀਤਾ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੀਣ ਵਾਲੇ ਪਾਣੀ ਦੀਆਂ ਵੱਧਦੀਆਂ ਸਮੱਸਿਆਵਾਂ ਬਹੁਤ ਹੀ ਗੰਭੀਰ ਮੁੱਦਾ ਹੈ। ਉਨ੍ਹਾਂ ਇਸ ਮੌਕੇ ਪਾਣੀ ਦੀ ਸਾਂਭ-ਸੰਭਾਲ ਅਤੇ ਆਉਣ ਵਾਲੀਆਂ ਪੀੜੀਆਂ ਵਾਸਤੇ ਪਾਣੀ ਨੂੰ ਬਚਾਉਣ ਦੀ ਪ੍ਰੇਰਣਾ ਦਿੱਤੀ। ਡਾ. ਜਸਵਿੰਦਰ ਸਿੰਘ ਅਤੇ ਡਾ. ਜੋਰਾਵਰ ਨੂੰ ਆਏ ਪ੍ਰੋਜੈਕਟ ਅਧੀਨ ਕਰਵਾਈ ਇਸ ਵਰਕਸ਼ਾਪ ਵਿੱਚ ਵਿਭਾਗ ਦੀ ਮੁੱਖੀ ਡਾ. ਜਸਜੀਤ ਕੌਰ ਰੰਧਾਵਾ ਤੋਂ ਇਲਾਵਾ ਵਿਦਿਆਰਥੀ ਮੌਜ਼ੂਦ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply