Friday, September 11, 2026

ਮੁਹੰਮਦ ਨਫੀਜ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਪੰਜਾਬ ਮੈਂਬਰ ਦੇ ਨਿਯੁੱਕਤ

ਮੁਸਲਿਮ ਭਾਈਚਾਰੇ ਦੀ ਸਮੱਸਿਆਵਾ ਹੱਲ ਕਰਵਾਉਣ ਲਈ ਸੁਸਾਈਟੀ ਵਚਨਬੱਧ- ਮਾਣਿਕ ਅਲੀ

ਮੁਹੰਮਦ ਨਫੀਜ ਅਹਿਮਦ ਨੂੰ ਸੁਸਾਈਟੀ ਦਾ ਪੰਜਾਬ ਮੈਂਬਰ ਨਿਯੁੱਕਤ ਕਰਨ ਤੇ ਸਨਮਾਨਤ ਕਰਦੇ ਹੋਏ ਪ੍ਰਧਾਨ ਮਾਣਿਕ ਅਲੀ ਤੇ ਹੌਰ।
ਮੁਹੰਮਦ ਨਫੀਜ ਅਹਿਮਦ ਨੂੰ ਸੁਸਾਈਟੀ ਦਾ ਪੰਜਾਬ ਮੈਂਬਰ ਨਿਯੁੱਕਤ ਕਰਨ ਤੇ ਸਨਮਾਨਤ ਕਰਦੇ ਹੋਏ ਪ੍ਰਧਾਨ ਮਾਣਿਕ ਅਲੀ ਤੇ ਹੌਰ।

ਛੇਹਰਟਾ, 29 ਜਨਵਰੀ (ਕੁਲਦੀਪ ਸਿੰਘ ਨੋਬਲ) – ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੀ ਇਕ ਅਹਿਮ ਮੀਟਿੰਗ ਮੁਹੰਮਦ ਨਫੀਜ ਅਹਿਮਦ ਦੀ ਅਗਵਾਈ ਹੇਂਠ ਹੋਈ ਜਿਸ ਵਿਚ ਸੁਸਾਇਟੀ ਦੇ ਪੰਜਾਬ ਪ੍ਰਧਾਨ ਮਾਣਿਕ ਅਲੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਅਤੇ ਮੁਸਲਿਮ ਭਾਈਚਾਰੇ ਦੀਆਂ ਮੁਸ਼ਕਲਥ ਬਾਟੇ ਵਿਚਾਰ ਵਟਾਂਦਰਾ ਕੀਤਾ।  ਪ੍ਰਧਾਨ ਮਾਣਿਕ ਅਲੀ ਨੇ ਆਪਣੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਮੁਹੰਮਦ ਨਫੀਜ ਅਹਿਮਦ ਨੂੰ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦਾ ਪੰਜਾਬ ਮੈਂਬਰ ਨਿਯੁੱਕਤ ਕੀਤਾ। ਉਨਾਂ ਕਿਹਾ ਕਿ ਨਫੀਜ ਨੂੰ ਇਹ ਅਹੁਦਾ ਉਨਾਂ ਦੀ ਮੁਸਲਿਮ ਭਾਈਚਾਰੇ ਨਾਲ ਵਫਾਦਾਰੀ ਤੇ ਸੁਸਾਇਟੀ ਲਈ ਦਿਨ ਰਾਤ ਮਿਹਨਤ ਕਰਨ ਕਰਕੇ ਦਿੱਤਾ ਗਿਆ ਹੈ। ਇਸ ਮੋਕੇ ਨਵ-ਨਿਯੁੱਕਤ ਮੁਹੰਮਦ ਨਫੀਜ ਅਹਿਮਦ ਨੇ ਮਾਣਿਕ ਅਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੁਸਾਇਟੀ ਵਲੋਂ ਸੌਂਪੀ ਸੇਵਾ ਲਈ ਤਹਿ ਦਿਲੋ ਧੰਨਵਾਦੀ ਹਨ। ਉਨਾਂ ਕਿਹਾ ਕਿ ਉਹ ਸੁਸਾਇਟੀ ਲਈ ਦਿਨ ਰਾਤ ਮਿਹਨਤ ਨਾਲ ਮੁਸਲਿਮ ਭਾਈਚਾਰੇ ਦੀ ਸੇਵਾ ਕਰਨਗੇ।ਇਸ ਮੋਕੇ ਸ਼ਾਹ ਆਲਮ, ਖਰਸ਼ੀਦ ਅਹਿਮਦ, ਫਿਰੋਜ ਹੈਦਰ, ਮੁਹੰਮਦ ਜਾਈਦ, ਮੁੱਲਾ ਨੂਰ ਹਸਨ, ਮੁਹੰਮਦ ਅਹਦ, ਜਹੀਰ ਅਹਿਮਦ, ਮੁਹੰਮਦ ਸਮੀਰ, ਮੁਹੰਮਦ ਸਲੀਮ, ਅਜੀਜ ਅਹਿਮਦ, ਅਰਸ਼ਦ ਅਹਿਮਦ, ਮੁਹੰਮਦ ਨਸੀਮ ਅਹਿਮਦ, ਮੁਹੰਮਦ ਕਾਸੀਮ, ਮੁਹੰਮਦ ਸਲਮਾਨ, ਸਲੀਮ ੳਹਿਮਦ, ਸੁਭਾਸ਼ ਚੰਦਰ ਆਦਿ ਹਾਜਰ ਸਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply