ਸਮਾਜ ਵਿਚ ਲੜਕੀਆਂ ਦੀ ਹੈ ਹਰ ਪਾਸੇ ਚੜ੍ਹਤ- ਡੀ. ਈ. ਓ ਸੈਣੀ

ਬਟਾਲਾ, 30 ਜਨਵਰੀ (ਨਰਿੰਦਰ ਬਰਨਾਲ) – ਸਥਾਨਕ ਸਰਕਾਰੀ ਸੀਨੀਅਰ ਸੰਕੈਡਰੀ (ਕੰਨਿਆ) ਸਕੂਲ ਧਰਮਪੁਰਾ ਕਲੌਨੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਵਾਲੀਆ ਦੀ ਅਗਵਾਈ ‘ਚ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕੀਤਾ ਗਿਆ। ਇਸ ਸਮਾਗਮ ਵਿਚ ਸ੍ਰੀ ਸੁਭਾਸ਼ ਓੁਹਰੀ ਪ੍ਰਧਾਨ ਅਕਾਲੀ ਦਲ ਬਟਾਲਾ ਸ਼ਹਿਰੀ ਅਤੇ ਉਘੇ ਸਮਾਜ ਸੇਵਕ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿਘ ਸੈਣੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ, ਉਹਨਾ ਦੇ ਨਾਲ ਡਿਪਟੀ ਡੀ ਈ ੳ ਸ੍ਰੀ ਭਾਰਤ ਭੂਸ਼ਨ ਤੇ ਰਵਿੰਦਰਪਾਲ ਸਿੰਘ ਚਾਹਲ ਹਾਜਰ ਸਨ।ਪ੍ਰੋਗਰਾਮ ਦੀ ਸ਼ੁਰੂਆਤ ਸਬਦ ਨਾਲ ਕੀਤੀ ਗਈ।ਆਂਚਲ ਦੇ ਉਸ ਦੀਆਂ ਸਾਥਣਾਂ ਵੱਲੋ ਸਵਾਗਤੀ ਗੀਤ ਪੇਸ਼ ਕੀਤਾ ਗਿਆ, ਪਲਕ ਵੱਲੋ ਪੇਸ਼ ਗੀਤ ਡਾਚੀਆਂ ਵਾਲਿਆ ਮੌੜ ਮੁਹਾਰ ਵੇ ‘ਤੇ ਦਰਸਕਾਂ ਨੇ ਵਾਹ ਵਾਹ ਕੀਤੀ। ਨਸ਼ਿਆਂ ਤੇ ਮਾਦਾ ਭਰੂਣ ਹੱਤਿਆ ਤੇ ਵਿਦਿਆਰਥਣਾਂ ਨੇ ਪੇਸ਼ ਕੀਤਾ।ਸਕੂਲ ਦੀ ਸਲਾਨਾ ਰਿਪੋਰਟ ਵਿਚ ਸ੍ਰੀ ਮਤੀ ਇੰਦਰਜੀਤ ਕੌਰ ਵਾਲੀਆ ਨੇ ਦੱਸਿਆ ਕਿ ਕੰਨਿਆ ਸਕੂਲ ਦੀ ਮਾਣਮੱਤੀਆਂ ਪ੍ਰਾਪਤੀਆਂ।ਸਕੂਲ ਦੀ ਵਿਦਿਆਰਥਣ ਕੰਵਲ ਵੱਲੋ ਔਰਤ ਦੇ ਦੁਖਾਂਤ ਅਤੇ ਸਵਿਤਾ ਤੇ ਉਸ ਦੀਆਂ ਸਾਥਣਾਂ ਵੱਲੋ ‘ਖੇਡਣ ਦੇ ਦਿਨ ਚਾਰ’ ਗੀਤ ਦੀ ਕੋਰੀੳਗਰਾਫੀ ਪੇਸ਼ ਕੀਤੀ। ਸਮਾਗਮ ਦੌਰਾਨ ਹਾਸਰਸ ਤੇ ਸਮਾਜ ਸੁਧਾਰਕ ਸਕਿੱਟਾ ਦੀ ਦਰਸਕਾਂ ਵੱਲੋ ਤਾੜੀਆਂ ਨਾਲ ਪ੍ਰਸੰਸਾ ਕੀਤੀ ਗਈ।
ਜਿਲਾ ਸਿਖਿਆ ਅਫਸਰ ਸ੍ਰੀ ਅਮਰਦੀਪ ਸਿਘ ਸੈਣੀ ਨੇ ਆਪਣੇ ਸੰਬੋਧਨੀ ਭਾਸ਼ਣ ਵਿਚ ਕਿਹਾ ਕਿ ਲੜਕੀਆਂ ਹਰ ਖੇਤਰ ਮੋਹਰੀ ਹੋ ਰਹੀਆਂ ਹਨ, ਇਸ ਵਾਸਤੇ ਲੜਕੀਆਂ ਦੀ ਸਿਖਿਆ ਤੇ ਸੁਰੱਖਿਆ ਬਹੁਤ ਹੀ ਜਰੂਰੀ ਹੈ।ਸ੍ਰੀ ਸੁਭਾਸ਼ ਓੁਹਰੀ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਲੜਕੀਆਂ ਦੀ ਪੜਾਈ ਵਾਸਤੇ ਹਰ ਸਹੂਲਤ ਦੇ ਰਹੀ ਹੈ, ਬੇਟੀ ਬਚਾੳ ਤੇ ਬੇਟੀ ਪੜਾੳ ਦਾ ਸੁਨੇਹਾ ਘਰ ਘਰ ਪਹੁੰਚਾਇਆ ਜਾ ਰਿਹਾ ।ਸਮਾਗਮ ਵਿਚ ਸਕੂਲ ਮੈਨੇਜਮੈਟ ਚੇਅਰਮੈਨ ਮੈਡਮ ਸੁਧਾ ਤੋ ਇਲਾਵਾ ਸਮਾਜ ਸੇਵਕ ਕੁਲਦੀਪ ਸਰਮਾ, ਪ੍ਰਿੰਸੀਪਲ ਜਸਬੀਰ ਕੌਰ ਜੇੋਤੋਸਰਜਾ, ਭਗਵੰਤ ਸਿੰਘ ਰੰਗੜ, ਸੁਮਨ ਬਾਲਾ, ਰਵਿੰਦਰਪਾਲ ਸਿੰਘ ਚਾਹਲ ਜਿਲਾ ਸਾਂਇੰਸ ਸੁਪਰਵਾਈਜਰ, ਬਲਬੀਰ ਸਿੰਘ ਚੇਅਰਮੈਨ ਐਕਸ ਸਰਵਿਸਮੈਨ ਐੋਸੋਸੀਏੇਸਨ, ਨਰਿਪਜੀਤ ਕੌਰ ਕਿਲਾ ਟੇਕ ਸਿੰਘ, ਸਾਬਕਾ ਡਿਪਟੀ ਡਾਇਰੈਟਰ ਮਨੋਹਰਲਾਲ ਸਰਮਾ, ਮੁਖਤਾਰ ਗਿੱਲ ਮਸਾਣੀਆਂ, ਜਸਵੰਤ ਕੌਰ ਲੜਕੇ ਸਕੂਲ ਬਟਾਲਾ, ਕੁਲਵੰਤ ਸਿੰਘ ਵਡਾਲਾ ਗ੍ਰੰਥੀਆਂ, ਰਾਕੇਸ਼ ਕੁਮਾਰ ਸ਼ੰਕਰਪੁਰਾ, ਦਰਸ਼ਨ ਸਿੰਘ, ਪਰਮਜੀਤ ਕੌਰ ਨੌਸ਼ਿਹਰਾ ਮੱਝਾ ਸਿੰਘ, ਮਨਜੀਤ ਸਿੰਘ ਸ਼ੇਖਪੁਰਾ, ਸੁਰਿੰਦਰ ਕੁਮਾਰ ਬੱਲਪੁਰੀਆਂ, ਨੀਲਮ ਮਹਾਜਨ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ, ਹਰਕੇਸ ਕੌਰ ,ਸਟੇਟ ਐਵਾਰਡੀ ਪ੍ਰਿਸੀਪਲ ਅਕਵਿੰਦਰ ਕੌਰ, ਪ੍ਰਮੁੱਖ ਹਾਜਰ ਸਨ।
ਸਕੂਲ ‘ਚ ਖੇਡਾਂ ਦੀਆਂ ਪ੍ਰਾਪਤੀਆਂ ਪ੍ਰਾਪਤੀਆਂ ਦੇ ਵਿਚ ਮੈਡਮ ਨਿਸਾ ਗੁਪਤਾ, ਅਸ਼ੋਕ ਕੁਮਾਰ ਤੇ ਉਹਨਾ ਵੱਲੋ ਤਿਆਰ ਕੀਤੇ ਵਿਦਿਆਰਥੀਆਂ ਨੇ ਸਨਮਾਨ ਚਿੰਨ ਦਿਤੇ ਗਏ।ਸਕੂਲ ਸਟਾਫ ਮੈਬਰਾਂ ਵਿਚ ਹਰਪ੍ਰੀਤ ਸਿਘ, ਕਮਲੇਸ਼ ਕੋਰ, ਸੰਦੀਪ ਕੁਮਾਰ , ਰਾਜਬੀਰ ਕੌਰ ਚੀਮਾਂ ਮਸਾਣੀਆਂ, ਰਜਨੀ ਬਾਲਾ ਹਿੰਦੀ ਟੀਚਰ, ਅਸੋਕ ਕੁਮਾਰ ਡੀ ਪੀ, ਸ੍ਰੀ ਜੀਵਨ ਸਿੰਘ ,ਹਰੀ ਕ੍ਰਿਸਨ, ਹਰੀ ਉਮ ਜੋਸੀ, ਰੂਪ ਸਿਘ, ਹਰਪ੍ਰੀਤ ਕੌਰ, ਚਰਨਜੀਤ ਸਿਘ, ਰਾਜ ਸਰਮਾ, ਜਗਦੀਸ ਕੌਰ, ਹਰਪੀ੍ਰਤ ਕੌਰ ਬਾਜਵਾ, ਸੁਨੀਤਾ ਰਾਣੀ, ਪਰਮਜਨੂੰੀਤ ਕੌਰ, ਅਰੁਣਾ, ਅੰਜੂਬਾਲਾ, ਸਿਵਾਨੀ ਕੰਪਿਊਟਰ ਟੀਚਰਾ, ਇੰਦਰ ਕੌਰ, ਸੀਮਾ, ਅਮਨ ਕੁਮਾਰ, ਗੁਰਮੀਤ ਸਿੰਘ, ਅਨਿਲ ਸ਼ਰਮਾ, ਸੁਮਨ, ਸਮੁਚੇ ਪ੍ਰੋਗਰਾਮ ਵਿਚ ਸਟੇਜ ਸਕੱਤਰ ਦੀ ਭੁਮਿਕਾ ਹਰਪ੍ਰੀਤ ਸਿੰਘ ਵੱਲੋ ਬਾਖੂਬੀ ਨਾਲ ਨਿਭਾਈ ਗਈ।ਸਮਾਗਮ ਵਿਚ ਪਹੁੰਚੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ , ਕਮੇਟੀ ਮੈਬਰਾਂ, ਅਧਿਆਪਕਾਂ ਤੇ ਬੱਚਿਆਂ ਦੇ ਮਾਤਾ-ਪਿਤਾ ਦਾ ਸ੍ਰੀ ਪ੍ਰਿੰਸੀਪਲ ਵਾਲੀਆ ਤੇ ਸਮੂਚੇ ਸਟਾਫ ਵੱਲੋ ਸਨਮਾਨ ਚਿੰਨ ਦੇ ਕੇ ਸਨਮਾਨ ਕਰਨ ਉਪਰੰਤ ਵਿਸ਼ੇਸ਼ ਧੰਨਵਾਦ ਕੀਤਾ ਗਿਆ।
Punjab Post Daily Online Newspaper & Print Media