Friday, April 17, 2026

ਨਿਊ ਦੀਪ ਅਕੈਡਮੀ ਗਿੱਦੜਬਾਹਾ ਦੀ ਟੀਮ ਨੇ ਜਿੱਤਿਆ ਕੋਟ ਫੱਤਾ ਕਬੱਡੀ ਕੱਪ

PPN3001201510

ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਾਬਾ ਭਾਈ ਰਾਮ ਸਿੰਘ ਸਪੋਰਟਸ ਕਲੱਬ ਕੋਟ ਫੱਤਾ ਵੱਲੋਂ ਕਰਵਾਇਆ ਗਿਆ 21 ਵਾਂ ਕਬੱਡੀ ਕੱਪ ਪੂਰੀ ਸ਼ਾਨੇ ਸ਼ੋਕਤ ਨਾਲ ਸਮਾਪਤ ਹੋ ਗਿਆ। ਨਗਰ ਕੌਂਸਲ ਪ੍ਰਧਾਨ ਹਰਤੇਜ ਸਿੰਘ ਢਿੱਲੋਂ ਅਤੇ ਕਲੱਬ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿੱਚ ਕਰਵਾਏ ਇਸ ਕਬੱਡੀ ਕੱਪ ਤੇ ਪੰੰਜਾਬ ਪਰ ਦੀਆਂ 8 ਨਾਮੀ ਅਕੈਡਮੀਆਂ ਦੇ ਫਸਵੇਂ ਮੁਕਾਬਲੇ ਕਰਵਾਏ ਗਏ। ਕਲੱਬ ਪ੍ਰਧਾਨ ਪ੍ਰਧਾਨ ਨਵੀ ਕੈਨੇਡਾ,ਅੰਤਰਰਾਸ਼ਟਰੀ ਖਿਡਾਰੀ ਕਾਕਾ ਕੈਨੇਡਾ,ਕਾਰਜਕਾਰੀ ਪ੍ਰਧਾਨ ਸੁਖਮੰਦਰ ਖਾਨ,ਮਨਦੀਪ ਢਿੱਲੋਂ, ,ਮਨਪ੍ਰੀਤ ,ਲਖਵੰਤ ਰਤਨ,ਜਗਰਾਜ ਸਿੰਘ,ਕੁਮੈਂਟੇਟਰ, ਸੋਨੀ ਸ਼ਰਮਾ,ਮੰਚ ਸੰਚਾਲਕ ਗੁਰਮੀਤ ਛਿੰਦਾ,ਇੰਦਰਜੀਤ ਢਿੱਲੋਂ ਸੀਨੀ. ਮੀਤ ਪ੍ਰਧਾਨ ਸਰਕਲ ਯੂਥ ਅਕਾਲੀ ਦਲ, ਰਵੀ ਢਿੱਲੋ,ਜਸਵੀਰ ਚੌਹਾਨ, ਬਲਵਿੰਦਰ, ਗੋਲਡ ਕੈਨੇਡਾ, ਦਰਸ਼ਨ ਆਸਟ੍ਰੇਲੀਆ, ਯਾਦਵਿੰਦਰ ਢਿੱਲੋਂ ਕੈਨੇਡਾ, ਮਿੰਟੂ ਕੈਨੇਡਾ, ਘਣਦੀਪ ਆਸਟ੍ਰੇਲੀਆ, ਅਮਰੀਕ ਸਿੰਘ ਕੇ.ਐਸ.ਏ., ਜਸਮਨ ਕੈਨੇਡਾ, ਲੀਲਾ ਮਾਨ ਕੈਨੇਡਾ, ਭਿੰਦਰ ਨਿਊਜੀਲੈਂਡ, ਸੋਨੀ ਆਸਟ੍ਰੇਲੀਆ, ਹੁਸਨਪ੍ਰੀਤ ਮਲੇਸ਼ੀਆ, ਪੱਪੂ ਢਿੱਲੋਂ, ਗੁਰਪ੍ਰੀਤ ਢਿੱਲੋਂ ਆਦਿ ਸਮੇਤ ਸਮੂਹ ਪ੍ਰਬੰਧਕਾਂ ਦੇ ਸਚੁੱਜੇ ਪ੍ਰਬੰਧਾਂ ਹੇਠ ਹੋਏ ਮੁਕਾਬਲਿਆਂ ਵਿੱਚ ਨਿਊ ਦੀਪ ਅਕੈਡਮੀ ਗਿੱਦੜਬਾਹਾ ਨੇ ਮਾਤਾ ਨਸੀਬ ਕੌਰ ਅਕੈਡਮੀ ਫਰਵਾਹੀ ਨੂੰ ਹਰਾ ਕੇ ਇੱਕ ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤ ਲਿਆ ਜਦਕਿ ਮਾਤਾ ਨਸੀਬ ਕੌਰ ਅਕੈਡਮੀ ਨੂੰ 75 ਹਜ਼ਾਰ ਦਾ ਦੂਸਰਾ ਇਨਾਮ ਮਿਲਿਆ। ਮੈਚਾਂ ਦੀ ਕੁਮੈਂਟਰੀ ਦੀਪੂ ਅਮਰਗੜ੍ਹ ਅਤੇ ਸੋਨੀ ਕੋਟ ਫੱਤਾ ਨੇ ਕੀਤੀ। ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਜਿਲ੍ਹਾ ਪੀ੍ਰਸ਼ਦ ਬਠਿੰਡਾ ਦੇ ਚੇਅਰਮੈਨ ਸ. ਗੁਰਪ੍ਰੀਤ ਸਿੰਘ ਮਲੂਕਾ ਨੇ ਨਿਭਾਈ ਅਤੇ ਕਲੱਬ ਨੂੰ 1ਲੱਖ ਰੁਪਏ ਖੇਡਾਂ ਲਈ ਅਤੇ 5 ਲੱਖ ਰੁਪਏ ਖੇਡ ਸਟੇਡੀਅਮ ਵਿੱਚ ਨਵੀਂ ਸਟੇਜ ਤਿਆਰ ਕਰਨ ਲਈ ਦਿੱਤੇ।
ਇਸ ਮੌਕੇ ਹਰਜਿੰਦਰ ਸਿੰਘ ਢਿੱਲੋਂ ਮੀਡੀਆ ਸਲਾਹਕਾਰ ਉੱਪ ਮੁੱਖ ਮੰਤਰੀ ਪੰਜਾਬ, ਸੰਤ ਬਾਬਾ ਅਮਰਦਾਸ ਬਾਹਰਲੇ ਡੇਰੇ ਵਾਲੇ,ਸੰਤ ਬਾਬਾ ਸੇਵਾਦਾਸ, ਰਿਪੂਦਮਨ ਢਿੱਲੋਂ ਐਮ.ਸੀ. ਸੰਗਰੂਰ, ਖੇਡ ਪ੍ਰਮੋਟਰ ਸ. ਅਵਤਾਰ ਸਿੰਘ ਸਮਾਧ ਭਾਈ, ਬਿਧੀ ਸਿੰਘ ਯੂ.ਕੇ, ਬਾਬਾ ਹਰਪ੍ਰੀਤ ਕਮਾਲੂ,ਹਰਚਰਨ ਸਿੰਘ ਕੋਟ ਫੱਤਾ ਨੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਹੋਏ ਕਬੱਡੀ 72 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਵਿੱਚੋਂ ਝੁਨੀਰ ਦੀ ਟੀਮ ਕਲਿਆਣ ਸੁੱਖਾ ਨੂੰ ਹਰਾ ਕੇ ਪਹਿਲੇ ਸਥਾਨ ਤੇ ਰਹੀ ਜਦਕਿ ਕਬੱਡੀ ਇੱਕ ਪਿੰਡ ਓਪਨ ਦੇ ਵਿੱਚ ਬੀਹਲਾ ਦੀ ਟੀਮ ਬਰਨਾਲਾ ਨੂੰ ਹਰਾ ਕੇ 51 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਿੱਚ ਸਫ਼ਲ ਰਹੀ।ਸਰਕਲ ਜਥੇਦਾਰ ਹਰਤੇਜ ਸਿੰਘ ਢਿੱਲੋਂ,ਪਸਵਕ ਚੇਅਰਮੈਨ ਰੋਮੀ ਢਿੱਲੋਂ ,ਇਕਬਾਲ ਢਿੱਲੋਂ, ਬਲਜੀਤ ਸਿੰਘ ਢਿੱਲੋਂ ਨੰਬਰਦਾਰ,ਅਜਮੇਰ ਸਿੰਘ, ਕੁਲਵੰਤ ਸਿੰਘ ਅਤੇ ਅਜੈਬ ਸਿੰਘ ਦਾਊ ਆਦਿ ਨੇ ਵੀ ਕਬੱਡੀ ਕੱਪ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਵਿਸ਼ੇਸ ਯੋਗਦਾਨ ਪਾਇਆ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply