
ਹੁਸ਼ਿਆਰਪੁਰ, 31 ਜਨਵਰੀ (ਸਤਵਿੰਦਰ ਸਿੰਘ/ ਮਨਜੀਤ ਸਿੰਘ) – ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਜੀ ਦੇ ਦਫਤਰ ਵਿਚ ਚੈਕ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਹੁਸ਼ਿਆਰਪੁਰ ਦੀਆਂ ਲਗਭਗ 26 ਪੰਚਾਇਤਾਂ ਅਤੇ ਸ਼ਹਿਰ ਦੀਆਂ ਸੜਕਾਂ ਲਈ ਨੂੰ ਲਗਭਗ 40 ਲੱਖ ਰੁਪਏ ਦੀ ਰਾਸ਼ੀ ਦੇ ਵਿਕਾਸ ਕਾਰਜਾਂ ਲਈ ਚੈਕ ਵੰਡੇ ਗਏ। ਇਸ ਮੌਕੇ’ਤੇ ਸੰਬੋਧਨ ਕਰਦੇ ਹੋਏ ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਜੀ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਭਾਜਪਾ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਮੋਦੀ ਸਰਕਾਰ ਬਣਨ ਦੇ ਬਾਅਦ ਉਸਨੂੰ ਪੂਰਾ ਕੀਤਾ ਜਾ ਰਿਹਾ ਹੈ ਇਸਲਈ ਪੂਰੇ ਦੇਸ਼ ਵਿਚ ਮੌਕਾਪ੍ਰਸਤ ਪਾਰਟੀਆਂ ਦਾ ਅੰਤ ਹੋ ਰਿਹਾ ਹੈ ਅਤੇ ਭਾਜਪਾ ਦਾ ਪੂਰੇ ਵਿਚ ਪਰਚਮ ਲਹਿਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਦਿਲੀ ਦੇ ਵਿਧਾਨਸਭਾ ਚੋਣਾਂ ਅਤੇ ਪੰਜਾਬ ਵਿਚ ਸੰਭਾਵਿਤ ਨਗਰ ਨਿਗਮ ਅਤੇ ਨਗਰ ਪਰਿਸ਼ਦਾਂ ਦੀਆਂ ਚੋਣਾਂ ਵਿਚ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਭਾਰੀ ਬਹੁਮਤ ਨਾਲ ਸੱਤਾ’ਤੇ ਕਾਬਿਜ ਹੋਵੇਗੀ। ਸ਼੍ਰੀ ਸਾਂਪਲਾ ਨੇ ਕਿਹਾ ਕਿ ਵਿਕਾਸ ਕੰਮਾਂ ਲਈ ਅਤੇ ਲੋਕਾਂ ਦੀ ਭਲਾਈ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਪਿੰਡ ਚੌਟਾਲਾ, ਭੰਬੋਵਾਲ, ਧੂਤਕਲਾਂ, ਸਰਹਾਲਾ, ਬਹਾਦਰਪੁਰ ਟਾਂਡਾ, ਗੰਭੋਵਾਲ ਦਸੂਹਾ, ਗਗਨੌਲੀ, ਭਟੋਲੀਆਂ, ਡੱਫਰ, ਡਾਡੀਆਂ, ਅਜਨੋਹਾ, ਪੂੰਜ, ਕੋਟ ਫਤੂਹੀ ਮਾਹਿਲਪੁਰ, ਬਡਿਆਲ, ਸਤੌਰ, ਪੋਵਾਲ, ਅਤੌਵਾਲ ਆਦਿ ਨੂੰ ਵਿਕਾਸ ਕੰਮਾਂ ਲਈ ਚੈਕ ਵੰਡੇ ਗਏ। ਇਸ ਮੌਕੇ’ਤੇ ਜਸਵਿੰਦਰ ਸਿੰਘ ਲੱਕੀ, ਭਾਜਪਾ ਆਗੂ ਭਾਰਤ ਭੂਸ਼ਣ ਵਰਮਾ, ਵੇਦ ਪ੍ਰਕਾਸ਼, ਸਾਂਪਲਾ ਜੀ ਦੇ ਦਫਤਰ ਤੋਂ ਮਨਪ੍ਰੀਤ ਸਿੰਘ ਮੰਨਾ, ਭਾਜਪਾ ਆਗੂ ਰਾਜਿੰਦਰ ਸਿੰਘ ਪਰਮਾਰ, ਗੜ੍ਹਦੀਵਾਲਾ ਮੰਡਲ ਦੇ ਪ੍ਰਧਾਨ ਸੰਜੀਵ ਮਿਨਹਾਸ, ਨਰੇਸ਼ ਅਗਰਵਾਲ, ਗੋਪਾਲ ਐਰੀ, ਗੋਪਾਲ ਅੱਗਰਵਾਲ, ਪੰਚ ਜਸਵਿੰਦਰ ਸਿੰਘ, ਸਰਪੰਚ ਬਲਵਿੰਦਰ ਸਿੰਘ ਗਗਨੌਲੀ, ਬਿੱਟੂ ਸਰਹਾਲਾ, ਸਰਪੰਚ ਸੇਵਾ ਸਿੰਘ ਡੱਫਰ, ਨਿਪੁਨ ਸ਼ਰਮਾ, ਅਜੀਤ ਸਿੰਘ ਲੱਕੀ ਆਦਿ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media