Tuesday, March 17, 2026

ਬਾਬਾ ਦਾਨ ਸਿੰਘ ਜੀ ਮਾਲਵਾ ਮਾਲੋ-ਮਾਲ ਦੇ ਵਰ ਪ੍ਰਾਪਤ ਸਬੰਧੀ ਨਗਰ ਕੀਰਤਨ 8 ਮਾਰਚ ਨੂੰ

PPN0202201504
ਬਠਿੰਡਾ, 2 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) –  ਧੰਨ  ਧੰਨ  ਬਾਬਾ ਦਾਨ  ਸਿੰਘ ਜੀ ਮਾਲਵਾ ਮਾਲੋ-ਮਾਲ ਦੇ ਵਰ ਪ੍ਰਾਪਤ ਕੀਤੇ ‘ਤੇ ਸਬੰਧ ਵਿੱਚ ਸਾਬਕਾ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਵਲੋਂ ਬਣਾਈ ਗਈ ਜੱਥੇਬੰਦੀ ਏਕ ਨੂਰ ਖਾਲਸਾ ਫੌਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਮੀਟਿੰਗ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਹੋਈ। ਜਿਸ ਵਿੱਚ ਸਾਰੇ ਪੰਜਾਬ ‘ਤੇ ਜ਼ਿਲ੍ਹਾ ਅਤੇ ਸਰਕਲ ਸੇਵਾਦਾਰ ਪਹੁੰਚੇ ਇਸ ਮੀਟਿੰਗ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਵਲੋਂ ਹਟਾਕੇ ਖੇਡਾਂ ਅਤੇ ਸਿੱਖੀ ਸਰੂਪ ਨਾਲ ਜੋੜਨਾ, ਭਰੂਣ ਹੱਤਿਆਂ ਰੋਕਣਾ, ਸਿੱਖੀ ਦਾ ਪ੍ਰਚਾਰ ਪਸਾਰ ਕਰਨਾ, ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਨੀਆਂ, ਪਰਿਵਾਰਾਂ ਦੇ ਆਪਸੀ ਝਗੜੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਨਿਬੇੜ ਕੇ ਸ਼ਾਂਤੀ ਕਾਇਮ ਕਰਨੀ ਆਦਿ ਬਾਰੇ ਮੁੱਖ ਵਿਚਾਰਾਂ ਹੋਈਆਂ।
ਪ੍ਰਧਾਨ  ਬਲਜੀਤ ਸਿੰਘ ਗੰਗਾ ਨੇ ਦੱਸਿਆ ਕਿ ਹਰ  ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਦਾਨ ਸਿੰਘ ਦੀ ਯਾਦ ਵਿੱਚ 8 ਮਾਰਚ 2015 ਦਿਨ ਐਤਵਾਰ ਨੂੰ ਪਿੰਡ ਗੰਗਾ ਤੋਂ ਵਿਸ਼ਾਲ  ਨਗਰ ਕੀਰਤਨ  ਸ੍ਰੀ ਗੁਰੂ ਗ੍ਰੰਥ ਸਾਹਿਬ  ਦੀ ਛੱਤਰ ਛਾਇਆ ਹੇਠ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਚੱਲ ਕੇ ਵੱਖ ਵੱਖ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਸ਼ਾਮ ਨੂੰ ਤਖ਼ਤ ਸ੍ਰੀ ਦਮਮਦਾ ਸਾਹਿਬ ਪਹੁੰਚੇਗਾ।ਪ੍ਰਧਾਨ ਬਲਜੀਤ ਸਿੰਘ ਗੰਗਾ ਨੇ ਕਿਹਾ ਕਿ 10 ਮਾਰਚ 1984 ਦੇ ਸ਼ਹੀਦ  ਸਿੰਘਾਂ ਦੀ ਯਾਦ ਵਿੱਚ ਗੰਗਾਂ ਵਿਖੇ ਸ੍ਰੀ ਅਖੰਡ ਪਾਠ ਅਰੰਭ ਕੀਤੇ ਜਾਣਗੇ ਅਤੇ ਭੋਗ ਉਪਰੰਤ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਣਗੀਆਂ।ਉਨ੍ਹਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਸੰਗਤਾਂ ਵੱਧ ਤੋਂ ਵੱਧ ਇਨ੍ਹਾਂ ਪ੍ਰੋਗਰਾਮਾਂ ਵਿੱਚ ਸਹਿਯੋਗ ਦੇਣ।
ਇਸ ਮੌਕੇ ਹਿੰਮਤ ਸਿੰਘ ਪ੍ਰਧਾਨ ਏਕ ਨੂਰ ਖ਼ਾਲਸਾ ਫੌਜ ਫਿਰੋਜ਼ਪੁਰ੍ਹਾ ਨੇ ਜਥੇਬੰਦੀ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਬਾਰੇ ਦੱਸਿਆ ਕਿ ਭਰੂਣ ਹੱਤਿਆ ਨੂੰ ਰੋਕਣ ਅਤੇ ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ, ਨੋਜਵਾਨਾਂ ਨੂੰ ਨਸ਼ਿਆਂ ਤੋਂ ਰੋਕ ਕੇ ਸਿੱਖੀ ਸਰੂਪ ਅਤੇ ਖੇਡਾਂ ਵੱਲ ਪ੍ਰੇਰਿਤ ਕਰਨਾ, ਖੂਨਦਾਨ ਕੈਂਪ ਆਯੋਜਿਤ ਕਰਕੇ ਫਰੀ ਚੈਂਕਅੱਪ ਅਤੇ ਦਵਾਈਆਂ ਵੰਡਣੀਆਂ, ਸਿੱਖ ਦੇ ਪ੍ਰਚਾਰ ਪਸਾਰ ਵਾਸਤੇ, ਪੰਥ ਦੀ ਚੜ੍ਹਦੀ ਕਲਾ ਵਾਸਤੇ ਹਰ ਸਾਲ ਨਗਰ ਕੀਰਤਨ, ਮੜੀਆਂ ਮਸ਼ਾਣਾ,ਕਬਰਾ ਆਦਿ ‘ਤੇ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣਾ, ਦਸਤਾਰ ਸਿਖਲਾਈ ਕੈਂਪ ਲਾਉਣੇ ਅਤੇ ਕੇਸਾਂ ਧਾਰੀਆਂ ਬੱਚਿਆਂ ਨੂੰ ਸਨਮਾਨਤ ਕਰਨਾ। ਇਸ ਮੌਕੇ ਗੁਰਦੇਵ ਸਿੰਘ ਸਰਕਲ  ਘੋਲ ਖੁਰਦ, ਸੁਖਦੇਵ ਸਿੰਘ ਪ੍ਰਧਾਨ, ਸਤਵਿੰਦਰ ਸਿੰਘ, ਮਨਪ੍ਰੀਤ ਸਿੰਘ, ਪ੍ਰਧਾਨ ਨਰਿੰਦਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਗੋਨਿਆਣਾ, ਲਾਭ ਸਿੰਘ ਸਿਵੀਆ ਸਰਕਲ ਸੇਵਾਦਾਰ, ਨਛੱਤਰ ਸਿੰਘ ਦਬੜੀਖਾਨਾ, ਪ੍ਰੀਤਮ ਸਿੰਘ ਫੌਜੀ,  ਜਸਵਿੰਦਰ ਸਿੰਘ ਤਲਵੰਡੀ ਸਾਬੋ, ਬਾਬਾ ਅਨੂਪ ਸਿੰਘ, ਗੁਰਮੇਲ ਸਿੰਘ ਮੋੜ, ਭਾਈ ਭਰਪੂਰ ਸਿੰਘ,  ਮਨਜੀਤ ਸਿੰਘ ਢੇਲਵਾਂ ਆਦਿ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply