Sunday, March 15, 2026

 ਡੀ.ਏ.ਵੀ ਪਬਲਿਕ ਸਕੂਲ ਵੱਲੋਂ ਆਰਟ ਗੈਲਰੀ ਵਿਖੇ ਚਿਤਰ ਪ੍ਰਦਰਸ਼ਨੀ

PPN0202201507

ਅੰਮ੍ਰਿਤਸਰ, 2 ਫਰਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵੱਲੋਂ ਵਿਦਿਆਰਥੀਆਂ ਅਤੇ ਸਟਾਫ਼ ਦੇ ਸਹਿਯੋਗ ਨਾਲ ਤੀਸਰੀ ਸਲਾਨਾ ਚਿਤਰ ਪ੍ਰਦਰਸ਼ਨੀ ਸਥਾਨਕ ਠਾਕਰ ਸਿੰਘ ਹਾਲ, ਆਰਟ ਗੈਲਰੀ, ਐਮ.ਐਮ. ਮਾਲਵੀਆ ਰੋਡ, ਅੰਮ੍ਰਿਤਸਰ ਤੇ ਲਗਾਈ ਗਈ ਜੋ 2 ਫਰਵਰੀ ਤੋਂ 4 ਫਰਵਰੀ 2015 ਤੱਕ ਸਵੇਰੇ 10।30 ਤੋਂ ਸ਼ਾਮ 6।00 ਵਜੇ ਤੱਕ ਚੱਲੇਗੀ।ਇਸਦਾ ਸ਼ੁੱਭ ਆਰੰਭ ਸ਼ਹਰਿ ਦੇ ਮਾਣਯੋਗ ਮੇਅਰ ਸ਼੍ਰੀ ਬਖ਼ਸ਼ੀ ਰਾਮ ਅਰੋੜਾ ਵੱਲੋਂ ਕੀਤਾ ਗਿਆ ।
ਇਸ ਪ੍ਰਦਰਸ਼ਨੀ ਵਿਚ ਹੋਣਹਾਰ ਵਿਦਿਆਰਥੀ ਸਾਹਿਲ ਸਿੰਘ ਅਲੇਰੀਆ ਵੱਲੋਂ ਖਿੱਚੀਆਂ ਆਦਿਵਾਸੀਆਂ ਦੀਆਂ ਕਲਾਵਾਂ ਦੀਆਂ ਤਸਵੀਰਾਂ ਖ਼ਾਸ ਹਨ।ਸਕੂਲ ਦੇ ਪਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।ਇਸ ਤੋਂ ਪਹਿਲਾਂ ਪਿੱਛਲੇ ਸਾਲਾਂ ਵਿਚ ਸਕੂਲ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਵੀ ਸਫ਼ਲ ਸਨ।ਪਬਲੀਕੇਸ਼ਨ ਵਿਭਾਗ ਦੇ ਮੁਖੀ ਅਤੇ ਫੋਟੋਗ੍ਰਾਫੀ ਇੰਚਾਰਜ ਸ਼੍ਰੀਮਤੀ ਪ੍ਰਤਿਭਾ ਪੰਗਾਲ ਅਤੇ ਫ਼ਾਈਨ ਆਰਟਸ ਦੇ ਸ਼੍ਰੀਮਤੀ ਵਰੁਣਾ ਖੰਨਾ ਦੀ ਸ਼ਲਾਘਾ ਕੀਤੀ।ਇਸ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ 100 ਤੋਂ ਵੀ ਵੱਧ ਫ਼ੋਟੋਆਂ ਪ੍ਰਦਰਸ਼ਿਤ ਕੀਤੀਆਂ ਹਨ।
ਆਰਿਆ ਰਤਨ ਸ਼੍ਰੀ ਪੂਨਮ ਸੂਰੀ (ਪ੍ਰਧਾਨ ਡੀ.ਏ.ਵੀ. ਕਾਲਜ ਕਮੇਟੀ, ਨਵੀਂ ਦਿੱਲੀ ਅਤੇ ਸਕੂਲ ਦੇ ਚੇਅਰਮੈਨ) ਨੇ ਨੌਜ਼ਵਾਨ ਫ਼ੋਟੋਗ੍ਰਾਫ਼ਰਾਂ ਦੇ ਉਤਸ਼ਾਹ ਪੂਰਵਕ ਕੰਮ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ।
ਇਸ ਮੌਕੇ ਤੇ ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵੀ ਵਿਦਿਆਰਥੀਆਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ।ਸਕੂਲ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਪਬਲੀਕੇਸ਼ਨ ਵਿਭਾਗ ਅਤੇ ਇਸ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਇਸ ਸ਼ੌਂਕ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ।

Check Also

ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …

Leave a Reply