Saturday, April 11, 2026

 ਰਿਤੇਸ਼ ਗਗਨੇਜਾ ਬਣੇ ਜ਼ਿਲ੍ਹਾ ਫਾਜ਼ਿਲਕਾ ਕਾਂਗਰਸ ਲੀਗਲ ਸੈਲ ਦੇ ਜਿਲ੍ਹਾ ਪ੍ਰਧਾਨ

ਜਿਲ੍ਹੇ ਅਧੀਨ ਆਉਂਦੇ ਬਲਾਕਾਂ ਦੇ ਪ੍ਰਧਾਨ ਬਣਾਉਣ ਦੇ ਦਿੱਤੇ ਅਧਿਕਾਰ

Ritesh Gagneja

ਫਾਜ਼ਿਲਕਾ, 3 ਫਰਵਰੀ (ਵਿਨੀਤ ਅਰੋੜਾ) – ਕਾਂਗਰਸ ਦੇ ਸੀਨੀਅਰ ਮੈਂਬਰ ਅਤੇ ਫਾਜਿਲਕਾ ਬਾਰ ਐਸੋਸੀਏਸ਼ਨ ਦੇ ਸਾਬਕਾ ਉਪ-ਪ੍ਰਧਾਨ ਐਡਵੋਕੇਟ ਰਿਤੇਸ਼ ਗਗਨੇਜਾ ਨੂੰ ਜ਼ਿਲ੍ਹਾ ਫਾਜਿਲਕਾ ਕਾਗਰੇਸ ਲੀਗਲ ਸੈਲ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਉਨ੍ਹਾਂ ਦੀ ਇਹ ਨਿਯੁਕਤੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਦੇਸ਼ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵੇ ਦੇ ਦਿਸ਼ਾ-ਨਿਰਦੇਸ਼ਾਂ ਉੱਤੇ ਐਡਵੋਕੇਟ ਇੰਦਰਪਾਲ ਸਿੰਘ ਧੰਨਾ ਚੇਅਰਮੈਨ ਪੰਜਾਬ ਕਾਂਗਰਸ ਲੀਗਲ ਸੈਲ ਨੇ ਕੀਤੀ।ਸ. ਧੰਨਾ ਦੁਆਰਾ ਭੇਜੇ ਗਏ ਨਿਯੁੱਕਤੀ ਪੱਤਰ ਵਿੱਚ ਐਡਵੋਕੇਟ ਰਿਤੇਸ਼ ਗਗਨੇਜਾ ਨੂੰ ਜਿਲਾ ਪ੍ਰਧਾਨ ਐਲਾਨ ਕਰਦੇ ਹੋਏ ਉਨ੍ਹਾਂ ਨੂੰ ਜ਼ਿਲ੍ਹਾ ਫਾਜਿਲਕਾ ਵਿੱਚ ਆਉਂਦੇ ਹਲਕਿਆਂ ਅਬੋਹਰ, ਜਲਾਲਾਬਾਦ, ਫਾਜਿਲਕਾ, ਬੱਲੂਆਣਾ ਵਿੱਚ ਵੀ ਕਾਂਗਰਸ ਲੀਗਲ ਸੈਲ ਦੇ ਪ੍ਰਧਾਨ ਨਿਯੁੱਕਤ ਕਰਣ ਦੇ ਅਧਿਕਾਰ ਦਿੱਤੇ ਗਏ ਹੈ।ਗੌਰ ਹੋਵੇ ਕਿ ਐਡਵੋਕੇਟ ਰਿਤੇਸ਼ ਗਗਨੇਜਾ ਇਸ ਤੋਂ ਪਹਿਲਾਂ ਵੀ ਪੰਜਾਬ ਕਾਂਗਰਸ ਲੀਗਲ ਸੈਲ ਦੇ ਪ੍ਰਦੇਸ਼ ਦੇ ਜਨਰਲ ਸਕੱਤਰ ਦੇ ਪਦ ਉੱਤੇ ਆਪਣੀ ਸੇਵਾਵਾਂ ਦੇ ਚੁੱਕੇ ਹਨ।ਇਸ ਦੇ ਇਲਾਵਾ ਅੰਤਰਾਸ਼ਟਰੀ ਸਮਾਜ ਸੇਵੀ ਸੰਸਥਾ ਲਾਇਨਸ ਕਲੱਬ ਰੀਜਨ-1 ਦੇ ਉਪ-ਚੇਅਰਮੈਨ ਵੀ ਹਨ।ਐਡਵੋਕੇਟ ਰਿਤੇਸ਼ ਗਗਨੇਜਾ ਨੇ ਆਪਣੀ ਇਸ ਨਿਯੁੱਕਤੀ ਉੱਤੇ ਖੁਸ਼ੀ ਜ਼ਾਹਰ ਕਰਦੇ ਹੋਏ ਪ੍ਰਦੇਸ਼ ਪ੍ਰਧਾਨ ਸ. ਬਾਜਵਾ ਅਤੇ ਅੇਡਵੋਕੇਟ ਇੰਦਰਪਾਲ ਧੰਨਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪ੍ਰਦੇਸ਼ ਕਾਂਗਰਸ ਕਮੇਟੀ ਦੁਆਰਾ ਜੋ ਜਿੰਮੇਵਾਰੀ ਉਨ੍ਹਾਂਨੂੰ ਸੌਂਪੀ ਗਈ ਹੈ ਉਹਨੂੰ ਉਹ ਪੂਰੀ ਮਿਹਨਤ ਅਤੇ ਲਗਨ ਦੇ ਨਾਲ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾੳਣਗੇ ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply