Monday, October 12, 2026

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਯੋਜਿਤ

PPN0302201511

ਹੁਸ਼ਿਆਰਪੁਰ, 3 ਫਰਵਰੀ (ਸਤਵਿੰਦਰ ਸਿੰਘ) – ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਥਾਵਾ ਤੇ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਸਜਾਏ ਗਏ।ਇਸ ਮੌਕੇ ਗੁਰੂ ਰਵਿਦਾਸ ਸਭਾ ਪੰਜਾਬ ਵਲੋ ਹੁਸ਼ਿਆਰਪੁਰ ਵਿਚ ਸਮੂਹ ਸੰਗਤਾਂ ਤੇ ਸਮੂਹ ਰਵਿਦਾਸ ਸਭਾਵਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਇਹ ਨਗਰ ਕੀਰਤਨ ਰੌਸ਼ਨ ਗਰਾਊਡ ਤੋ ਸੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਚੌਕ, ਪ੍ਰਭਾਤ ਚੌਕ, ਫਗਵਾੜਾ ਚੌਕ, ਸਰਕਾਰੀ ਕਾਲਜ ਚੌਕ, ਸ਼ੈਸਨ ਚੌਕ, ਘੰਟਾ ਘਰ ਚੌਕ ਤੋ ਹੁੰਦਾ ਹੋਈਆ ਵਾਪਸ ਰੌਸ਼ਨ ਗਰਾਊਂਡ ਜਾ ਕੇ ਸਮਾਪਤ ਹੋਈਆ। ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾ ਵਲੋ ਲੰਗਰ ਲਗਾਏ ਗਏ ਸਨ।ਨਗਰ ਕੀਰਤਨ ਵਿੱਚ ਕੇਦਰੀ ਮੰਤਰੀ ਵਿਜੈ ਸਾਂਪਲਾ,ਅਵਿਨਾਸ਼ ਰਾਏ ਖੰਨਾ ਮੈਬਰ ਰਾਜ ਸਭਾ,ਸ੍ਰੀ ਤੀਕਸ਼ਣ ਸੂਦ ਤੇ ਹੋਰ ਬੇਗਮਪੁਰਾ ਟਾਇਗਰ ਫੋਰਸ,ਸ੍ਰੀ ਗੁਰੂ ਰਵਿਦਾਸ ਫੋਰਸ ਪੰਜਾਬ,ਡਾ ਅੰਬੇਦਕਰ ਫੋਰਸ ਪੰਜਾਬ ਤੇ ਇੰਜੀ ਸੁਰਿੰਦਰ ਸਿੰਘ ਚੇਅਰਮੈਨ, ਜਗਦੀਸ਼ ਲਾਲ ਬੰਧਨ ਪ੍ਰਧਾਨ, ਭਗਵਾਨ ਦਾਸ ਠੇਕੇਦਾਰ ਜਰਨਲ ਸਕੱਤਰ, ਪਿਆਰਾ ਸਿੰਘ ਮੀਤ ਪ੍ਰਧਾਨ ਤੇ ਹੋਰ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply