Saturday, September 12, 2026

ਕਾਰਾਂ ਦੀ ਟੱਕਰ ਕਾਰਨ ਪੰਜ ਜ਼ਖ਼ਮੀ

ਬਠਿੰਡਾ 5 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ): ਸਥਾਨਕ ਕੈਂਟ ਬਾਈਪਾਸ ਰੋਡ ‘ਤੇ ਦੋ ਕਾਰਾਂ ਦੀ ਟੱਕਰ ਹੋ ਗਈ ਜਿਸ ਨਾਲ ਦੋਨੋ ਕਾਰਾਂ ਦੇ ਸਵਾਰ ਜ਼ਖਮੀ ਹੋ ਗਏ। ਉਸਦੇ ਘਟਨਾ ਦੀ ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਤੇ ਸਹਾਰਾ ਵਰਕਰ ਟੇਕ ਚੰਦ ਤੇ ਗੌਤਮ ਗੋਇਲ, ਸਿਮਰਜੀਤ ਗਿੱਲ ਮੌਕੇ ‘ਤੇ ਹਾਦਸੇ ਵਾਲੀ ਪੁੱਜੇ। ਕਾਰ ਸਵਾਰ ਸੁਖਪਾਲ ਸਿੰਘ ਪੁੱਤਰ ਕਰਮ ਸਿੰਘ, ਅਮਨਦੀਪ ਪੁੱਤਰ ਸੁਖਪਾਲ ਸਿੰਘ 18 ਅੰਗਰੇਜ ਸਿੰਘ ਪੁੱਤਰ ਹਰਦੇਵ ਸਿੰਘ 45 ਰਾਮਪੂਰਾ ਵਲੋਂ ਖੜੀ ਦੂਜੀ ਕਾਰ ਵਿੱਚ ਵੱਜਣ ਕਾਰਨ ਜ਼ਖ਼ਮੀ ਮਕੈਨਿਕ ਪਿਆਰਾ ਸਿੰਘ ਪੁੱਤਰ, ਸੁਖਦੇਵ ਸਿੰਘ ਜੋ ਗੱਡੀ ਚੈਕ ਕਰ ਰਿਹਾ ਸੀ ਅਤੇ ਕਾਰ ਮਾਲਕ ਮਹਿੰਦਰ ਸਿੰਘ ਪੁੱਤਰ ਬੰਤ ਸਿੰਘ ਮਹਿਰਾਜ 60 ਨੂੰ ਹਸਪਤਾਲ ਦੀ ਐਮਰਜੈਸੀ ਵਾਰਡ ਵਿੱਚ ਦਾਖ਼ਲ ਕਰਵਾਇਆ, ਸਹਾਰਾ ਦੇ ਸਿਮਰਜੀਤ ਸਿੰਘ ਗਿੱਲ ਨੇ ਦੱਸਿਆ 5 ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply