ਹੁਸ਼ਿਆਰਪੁਰ, 5 ਫਰਵਰੀ (ਸਤਵਿਦਰ ਸਿਘ) – ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਮੋਹਣ ਸਿੰਘ ਲੇਹਲ ਵੱਲੋਂ ਬਲਾਕ ਪੱਧਰੀ ਦਫਤਰੀ ਕੰਮਾਂ ਵਿੱਚ ਤੇਜ਼ੀ ਤੇ ਪਾਰਦਰਸ਼ਿਤਾ ਲਿਆਉਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ ਦੀ ਇੱਕ ਬੈਠਕ ਜ਼ਿਲ੍ਹਾ ਸਿੱਖਿਆ ਅਫਸਰ ਦਫਤਰ ਹੁਸ਼ਿਆਰਪੁਰ ਵਿਖੇ ਕੀਤੀ ਗਈ।ਜਿਸ ਵਿੱਚ ਜ਼ਿਲ੍ਹੇ ਦੇ ਸਮੂਹ ਬੀਪੀਈੳਜ਼ ਨੇ ਭਾਗ ਲਿਆ।ਲੇਹਲ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਆਦੇਸ਼ ਅਨੁਸਾਰ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਅਧਿਆਪਕਾਂ ਦੀਆਂ ਮਹੀਨੇ ਵਿੱਚ 3 ਤੋਂ ਜ਼ਿਆਦਾ ਅਚਨਚੇਤ ਛੁੱਟੀਆਂ ਪ੍ਰਵਾਨ ਨਾ ਕੀਤੀਆਂ ਜਾਣ।ਵੇਖਣ ਵਿੱਚ ਆਇਆ ਹੈ ਕਿ ਕਈ ਅਧਿਆਪਕਾਂ ਨੂੰ ਆਪਣੇ ਦਫਤਰੀ ਕੰਮ ਕਰਵਾਉਣ ਲਈ ਬਲਾਕ ਦਫਤਰਾਂ ਵਿੱਚ ਚੱਕਰ ਮਾਰਨੇ ਪੈਂਦੇ ਹਨ।ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਦਫਤਰ ਵਿੱਚ ਕੋਈ ਵੀ ਕੰਮ ਪੈਂਡਿੰਗ ਨਾਂ ਰੱਖਿਆ ਜਾਵੇ।ਅਧਿਆਪਕਾਂ ਦੇ ਟਾਈਮ ਬਾਰਡ ਬਿਲ, ਏ.ਸੀ.ਪੀ.ਕੇਸ, ਮੈਡੀਕਲ ਬਿੱਲ ਤੁਰੰਤ ਕਾਰਵਾਈ ਲਈ ਜ਼ਿਲ੍ਹਾ ਦਫਤਰ ਵਿੱਚ ਭੇਜੇ ਜਾਣ।ਉਨ੍ਹਾਂ ਕਿਹਾ ਕਿ ਜਿਨ੍ਹਾ ਅਧਿਆਪਕਾਂ ਨੇ ਅਜੇ ਤੱਕ ਆਪਣੇ ਬਲਾਕ ਦੇ ਨੈਸ਼ਨਲ ਅਵਾਰਡ ਲਈ ਆਪਣੇ ਕੇਸ ਨਹੀਂ ਭੇਜੇ, ਉਹ ਤੁਰੰਤ ਇਸ ਸੰਬੰਧੀ ਕਾਰਵਾਈ ਕਰਨ।ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼ੈਲੇਂਦਰ ਠਾਕੁਰ, ਡੀ.ਪੀ.ਸੀ. ਮਦਨ ਲਾਲ ਸ਼ਰਮਾ, ਰਜਨੀਸ਼ ਕੁਮਾਰ ਗੁਲਿਆਨੀ, ਮਨਜੀਤ ਸਿੰਘ, ਭੁਪੇਸ਼ ਕੁਮਾਰੀ, ਸੱਮਿਤਰ ਕੌਰ, ਅਨਿਰੁੱਧ ਮੌਦਗਿਲ, ਹਰਭਜਨ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …