Friday, September 11, 2026

ਸਮਾਜਿਕ ਬੁਰਾਈਆਂ ਖਿਲਾਫ਼ ਵੱਖ-ਵੱਖ ਰਾਜਾਂ ਦੇ ਬੱਚਿਆਂ ਨੇ ਕੀਤਾ ਮਾਰਚ

ਵੱਖ ਵੱਖ ਰਾਜਾਂ ਨੇ ਫੂਡ ਪਲਾਜ਼ਾ ‘ਚ ਕੀਤੀ ਆਪਣੇ ਰਾਜਸੀ ਖਾਣਿਆਂ ਦੀ ਨੁਮਾਇਸ਼

PPN0602201506

ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਭਾਰਤ ਸਕਾਊਟ ਐਂਡ ਗਾਈਡ ਦੇ ਕੌਮੀ ਏਕਤਾ ਕੈਂਪ ਦੇ ਚੌਥੇ ਦਿਨ ਵਲੰਟੀਅਰਾਂ ਨੇ ਸ਼ਹਿਰ ਵਿੱਚ ਵਿਸ਼ਾਲ ਮਾਰਚ ਕੱਢ ਕੇ ਲੋਕਾਂ ਨੂੰ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕ ਕੀਤਾ ਅਤੇ ਆਪਣੇ ਆਪਣੇ ਰਾਜਾਂ ਦੇ ਨਾਚ ਦਾ ਪ੍ਰਦਰਸ਼ਨ ਕੀਤਾ। ਕੈਂਪ ਮੌਕੇ ਅੱਜ ਸ਼ਾਮ ਨੂੰ ਫੂਡ ਪਲਾਜ਼ਾ ਦੇ ਮੁਕਾਬਲੇ ਵਿੱਚ ਭਾਗ ਲੈਦਿਆਂ ਰਾਜ ਦੇ ਵਲੰਟੀਅਰਾਂ ਨੇ ਆਪਣੇ ਆਪਣ ਰਾਜ ਨਾਲ ਸਬੰਧਿਤ ਵਿਸ਼ੇਸ਼ ਭੋਜਨ ਤਿਆਰ ਕੀਤਾ, ਜਿਸ ਦਾ ਮਜ਼ਾ ਚੱਖ ਕੇ ਮਹਿਮਾਨ ਤੇ ਪ੍ਰਬੰਧਕ ਵੀ ਅਸ਼ ਅਸ਼ ਕਰ ਉੱਠੇ।ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਅਮਰਜੀਤ ਕੌਰ ਦੀ ਅਗਵਾਈ ਵਿੱਚ ਚੱਲ ਰਹੇ ਕੌਮੀ ਪੱਧਰ ਦੇ ਏਕਤਾ ਕੈਂਪ ਵਿੱਚ ਸ਼ੁੱਕਰਵਾਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸਮਾਜਿਕ ਬੁਰਾਈਆਂ ਅਤੇ ਏਕਤਾ ਦਾ ਸੁਨੇਹਾ ਦਿੰਦੀ ਇੱਕ ਵਿਸ਼ਾਲ ਰੈਲੀ ਸ਼ੁਰੂ ਕੀਤੀ ਗਈ।ਜਿਸਨੂੰ ਸz ਗੁਰਸ਼ੇਰ ਸਿੰਘ ਥਾਣਾ ਮੁੱਖੀ ਤਲਵੰਡੀ ਸਾਬੋ ਨੇ ਝੰਡੀ ਦੇ ਕੇ ਰਵਾਨਾ ਕੀਤਾ। ਰੈਲੀ ਰਵਾਨਾ ਕਰਨ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਮੱਥਾ ਵੀ ਟੇਕਿਆ। ਜਿਸ ਤੋਂ ਬਾਅਦ ਆਪਣੇ ਰਾਜਸੀ ਲਿਬਾਜ਼ਾਂ ਵਿੱਚ ਸਜੇ ਕੈਂਪ ਵਲੰਟੀਅਰਾਂ ਅਤੇ ਅਧਿਆਪਕਾਂ ਨੇ ਸ਼ਹਿਰ ਵਿੱਚ ਸਮਾਜਿਕ ਬੁਰਾਈਆਂ ਖਿਲਾਫ਼ ਸੁਨੇਹਾ ਦਿੱਤਾ।ਇਹ ਰੈਲੀ ਮੇਨ ਬਜ਼ਾਰ , ਸਟੇਟ ਬੈਂਕ ਬਜ਼ਾਰ, ਗਿੱਲਾਂ ਵਾਲੇ ਖੂਹ ਤੋਂ ਹੋਈ ਸ਼ਹਿਰ ਦੇ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵਿਖੇ ਪੁੱਜੀ , ਜਿੱਥੇ ਬੀ.ਪੀ.ਈ.ਓ ਹਰਫੂਲ ਸਿੰਘ ਰਾਏ ਵੱਲੋ ਸਾਰੇ ਵਲੰਟੀਅਰਾਂ ਨੂੰ ਲੱਡੂਆਂ ਨਾਲ ਚਾਹ ਪਿਆਈ।ਇਸ ਉਪਰੰਤ ਰੈਲੀ ਸ਼੍ਰੀ ਖੰਡਾ ਚੌਂਕ ਤੋਂ ਬੱਸ ਸਟੈਂਡ ਹੁੰਦੀ ਹੋਈ ਵਾਪਸ ਕੈਂਪ ਵਾਲੇ ਸਥਾਨ ਤੇ ਆ ਕੇ ਸਮਾਪਤ ਹੋ ਗਈ।ਰੈਲੀ ਵਿੱਚ ਵੱਖ ਵੱਖ ਰਾਜਸੀ ਲਿਬਾਜ਼ਾ ਵਾਲੇ ਬੱਚਿਆਂ ਨੂੰ ਦੇਖਣ ਲਈ ਲੋਕਾਂ ਦੇ ਵੱਡੇ ਇਕੱਠ ਉਨ੍ਹਾਂ ਨੂੰ ਦੇਖਣ ਲਈ ਸ਼ੜਕਾਂ ਲਾਗੇ ਇਕੱਠੇ ਹੋ ਗਏ। ਰੈਲੀ ਵਿੱਚ ਮਨੋਰੰਜਨ ਕਰਦਿਆਂ ਬੱਚਿਆਂ ਵੱਲੋਂ ਆਪਣੀ ਆਪਣੀ ਭਾਸ਼ਾ ਵਿੱਚ ਗੀਤ ਬੋਲੀਆਂ ਤੇ ਨੱਚ ਕੇ ਵੀ ਆਪਣੀ ਖੁਸੀ ਦਾ ਪ੍ਰਗਟਾਵਾ ਕੀਤਾ ਗਿਆ।
ਕੈਂਪ ਵਿੱਚ ਬਾਅਦ ਦੁਪੈਹਰ ਹੋਣ ਵਾਲਾ ਫੂਡ ਪਲਾਜ਼ਾ ਦਾ ਮੁਕਾਬਲਾ ਵੀ ਬੇਹੱਦ ਮਨੋਰੰਜਨ ਭਰਪੂਰ ਰਿਹਾ । ਹਰ ਰਾਜ ਦੇ ਬੱਚਿਆਂ ਨੇ ਇਸ ਮੁਕਾਬਲੇ ਵਿੱਚ ਭਾਗ ਲੈਂਦਿਆਂ ਲਜ਼ੀਜ਼ ਖਾਣੇ ਪਰੋਸਣ ਦੀ ਕੋਸ਼ਿਸ਼ ਕੀਤੀ। ਛੱਤੀਸਗੜ ਨੇ ਆਪਣੇ ਰਾਜ ਦੇ ਸਪੈਸ਼ਲ ਭੁਜੀਆ ਦੀ ਨੁਮਾਇਸ਼ ਕੀਤੀ, ਹਰਿਆਣਾ ਨੇ ਸੋਸ ਹਲਵਾ, ਗੁਲਗੁਲੇ, ਬਾਜਰੇ ਦੀ ਰੋਟੀ , ਚਾਵਲਾਂ ਦੇ ਆਟੇ ਤੋਂ ਘਿਸਾਰ ਅਤੇ ਰੋਟੀ ਦਾ ਚੂਰਮਾ ਪਰੋਸਿਆ ਗਿਆ। ਉੱਤਰ ਪ੍ਰਦੇਸ਼ ਨੇ ਤਿੱਲ ਅਤੇ ਗੁੜ ਦੇ ਲੱਡੂ , ਉਤਰਾਖੰਡ ਦੀ ਅਧਿਆਪਕ ਸ਼ਸ਼ੀ ਪੁੰਡੀਰ ਨੇ ਦੱਸਿਆ ਕਿ ਉਨ੍ਹਾਂ ਦੇ ਰਾਜ ਦੀ ਚੰਗੂਰੀ ਦੀ ਖੀਰ, ਮੰਡਵਾਂ ਦੀ ਰੋਟੀ , ਹਿਮਾਂਚਲ ਪ੍ਰਦੇਸ ਨੇ ਚਨੇ ਤੋਂ ਤਿਆਰ ਮੰਦਰਾਂ, ਚਾਵਲ ਅਤੇ ਮਿੱਠਾ ਸਲੂਣਾ ਜੋ ਕਿ ਲਜ਼ੀਜ਼ ਖਾਣਿਆ ਵਿੱਚ ਸ਼ੁਮਾਰ ਹੈ ਦਰਸ਼ਕਾਂ ਲਈ ਪਰੋਸਿਆ ਜਾਵੇਗਾ। ਝਾਰਖੰਡ ਦੇ ਬੱਚਿਆਂ ਨੇ ਅਰਸਾ ਪਿਟਰ, ਡੁੰਬੂ ਚਾਵਲ ਅੇਤ ਖੋਦੇ ਪਿਟਰ ਨਾਂ ਦੀਆਂ ਡਿੱਸ਼ਾਂ ਤਿਆਰ ਕੀਤੀਆਂ।ਜਦੋਂ ਕਿ ਸਭ ਤੋਂ ਜ਼ਿਆਦਾ ਸਫ਼ਰ ਕਰਕੇ ਇੱਥੇ ਪੁੱਜੇ ਤਿਰਪੁਰਾ ਦੇ ਵਲੰਟੀਅਰਾਂ ਨੇ ਮਟਰ ਛੋਲੇ ਤੇ ਸਪੈਸ਼ਲ ਮਟਰ ਪਨੀਰ ਤਿਆਰ ਕਰਕੇ ਮੁਕਾਬਲੇ ਵਿੱਚ ਹਿੱਸਾ ਲਿਆ। ਮੇਜਬਾਨ ਰਾਜ ਪੰਜਾਬ ਦੀਆਂ ਅਧਿਆਪਕਾਵਾਂ ਰਣਵੀਰ ਕੌਰ , ਰਮਨਦੀਪ ਕੋਰ ਤੇ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਸਟਾਲ ਤੇ ਲਾਲ ਮਿਰਚਾਂ ਦੀ ਦੇਸੀ ਚੱਟਣੀ ਸਪੈਸ਼ਲ ਤੋਰ ਤੇ ਤਿਆਰ ਕੀਤੀ ਗਈ ਹੈ। ਜਦੋਂ ਕਿ ਇਸ ਤੋਂ ਇਲਾਵਾ ਮਸ਼ਹੂਰ ਮੱਕੀ ਦੀ ਰੋਟੀ , ਸਰੋਂ ਦੇ ਸਾਗ ਦੇ ਨਾਲ ਨਾਲ ਘਿਓ ਸ਼ੱਕਰ ਵੀ ਦਰਸ਼ਕਾਂ ਲਈ ਖੁੱਲੇ ਤੋਰ ਤੇ ਪਰੋਸੀ।
ਕੈਂਪ ਦੇ ਚੌਥੇ ਦਿਨ ਮਹਿਮਾਨਾ ਵਿੱਚ ਡਾ.ਰਜਨੀ ਜਿੰਦਲ ਅਤੇ ਡੀ.ਓ.ਸੀ ਰਵਿੰਦਰ ਕੌਰ ਫਿਰੋਜਪੁਰ ਅਤੇ ਸਰਬਜੀਤ ਕੌਰ ਫਰੀਦਕੋਟ ਨੇ ਵਿਸ਼ੇਸ਼ ਤੋਰ ਤੇ ਭਾਗ ਲਿਆ। ਭਾਰਤ ਸਕਾਊਟ ਐਂਡ ਗਾਈਡ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੇ ਇਸ ਕੈਂਪ ਵਿੱਚ ਅੱਜ ਜਗਜੀਤ ਸਿੰਘ ਰਿਟਾਇਰਡ ਡੀ.ਪੀ.ਆਈ, ਗੁਰਚਰਨ ਸਿੰਘ ਬੀ ਐਸ ਈ, ਕਾਕਾ ਸਿੰਘ ਸਰਾਂ ਖਾਲਸਾ ਮੈਨੇਜਮੈਂਟ ਕਮੇਟੀ, ਅਵਤਾਰ ਸਿੰਘ ਚੋਪੜਾ, ਹਰਦਰਸ਼ਨ ਸਿੰਘ ਸੋਹਲ, ਮਨਦੀਪ ਗੋਲਡੀ ਸਰਦੂਲਗੜ੍ਹ, ਤਾਰਾ ਭੁੱਲਰ, ਪਰਮਿੰਦਰ ਕੌਰ ਬਰਾੜ, ਨਵਨੀਤ ਕੌਰ ਮਲੂਕਾ,ਇੰਦਰਜੀਤ ਕੌਰ ਰਾਮਪੁਰਾ, ਅੰਮ੍ਰਿਤ ਕੌਰ ਕੋਠਾ ਗੁਰੂ ਤੋਂ ਇਲਾਵਾ ਪ੍ਰੈਸ ਕਮੇਟੀ ਦੇ ਬਲਵੀਰ ਕਮਾਂਡੋ ਜੰਗੀਰਾਣਾ, ਰਾਜਿੰਦਰ ਸਿੰਘ ਦਿਉਣ, ਨੇ ਆਪਣੀਆਂ ਵਿਸ਼ੇਸ਼ ਡਿਊਟੀ ਨਿਭਾਈਆਂ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply