Saturday, September 12, 2026

8 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਹਸਪਤਾਲ ਲੁਧਿਆਣਾ ਵਿਖੇ ਮੁਫਤ ਸਰਜ਼ਰੀ ਲਈ ਭੇਜਿਆ

PPN0602201516

ਫਾਜਿਲਕਾ, 6 ਫਰਵਰੀ (ਵਿਨੀਤ ਅਰੋੜਾ) – ਡਾਇਰੈਕਟਰ ਜਨਰਲ ਸਕੂਲ ਸਿਖਿਆ ਪੰਜਾਬ ਪ੍ਰਦੀਪ ਅਗਰਵਾਲ ਅਤੇ ਆਈਈਡੀ ਕੰਪੋਨੈਂਟ ਦੇ ਡਿਪਟੀ ਮੈਨੇਜ਼ਰ ਮੈਡਮ ਸਲੋਨੀ ਕੌਰ ਅਤੇ ਸਰਵ ਸਿਖਿਆ ਅਭਿਆਨ ਅਥਾਰਿਟੀ ਫਾਜ਼ਿਲਕਾ ਦੇ ਚੇਅਰਮੈਨ ਕਮ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਹੱਡੀਆਂ ਅਤੇ ਦਿਮਾਗੀ ਲਕਵੇ ਤੋਂ ਪੀੜ੍ਹਿਤ 6-14 ਦੇ 8 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਹਸਪਤਾਲ ਲੁਧਿਆਣਾ ਵਿਖੇ ਮੁਫਤ ਸਰਜ਼ਰੀ, ਲੋੜੀਂਦੇ ਇਲਾਜ਼ ਦੇ ਚੈਕਅੱਪ ਲਈ ਭੇਜਿਆ ਗਿਆ।ਬੱਚਿਆਂ ਨੂੰੂ ਫਾਜ਼ਿਲਕਾ ਦੇ ਸੰਜੀਵ ਸਿਨੇਮਾ ਚੌਂਕ ਵਿਚ ਜਿਲ੍ਹਾ ਸਿਖਿਆ ਅਧਿਕਾਰੀ ਤੇ ਸਸਅ ਦੇ ਸਹਾਇਕ ਪ੍ਰਾਜੈਕਟ ਕੋਆਰਡੀਨੇਟਰ ਜਨਰਲ ਵਿਕਰਮ ਬਜਾਜ, ਆਈਈਡੀ ਦੇ ਜਿਲ੍ਹਾ ਕੋਆਰਡੀਨੇਟਰ ਨਿਸ਼ਾਂਤ ਅਗਰਵਾਲ ਵਿਸ਼ੇਸ਼ ਤੌਰ ਤੇ ਪਹੁੰਚੇ, ਸਾਰੇ ਮਹਿਮਾਨਾਂ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ੁੱਭਕਾਮਨਾਵਾਂ ਦਿਤੀਆਂ।ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਸਰਵ ਸਿਖਿਆ ਅਭਿਆਨ ਪੰਜਾਬ ਦੇ ਆਈਈਡੀ ਕੰਪੋਨੈਂਟ ਅਧੀਨ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਸੰਮਲਿਤ ਸਿਖਿਆ ਦਾ ਉਦੇਸ਼ ਪੂਰਾ ਕਰਨ ਲਈ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਜਿਸ ਅਧੀਨ ਸ਼ੁੱਕਰਵਾਰ ਵੱਖ-ਵੱਖ ਸਿਖਿਆ ਬਲਾਕਾਂ ਦੇ ਹੱਡੀਆਂ ਅਤੇ ਦਿਮਾਗੀ ਲਕਵੇ ਤੋਂ ਪੀੜ੍ਹਿਤ 8 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਹਸਪਤਾਲ ਲੁਧਿਆਣਾ ਵਿਖੇ ਸਰਜ਼ਰੀ ਲਈ ਭੇਜਿਆ ਜਾ ਰਿਹਾ ਹੈ, ਇਨ੍ਹਾਂ ਵਿਦਿਆਰਥੀਆਂ ਦੇ ਮਾਪੇ ਵੀ ਨਾਲ ਜਾ ਰਹੇ ਹਨ।ਇਸ ਸੰਬੰਧੀ ਆਈਈਆਰਟੀ’ਜ਼ ਪੁਰਸ਼ੋਤਮ ਲਾਲ, ਰੂਪ ਸਿੰਘ ਬੱਚਿਆਂ ਦੇ ਸਹਿਯੋਗ ਲਈ ਜਿਲ੍ਹਾ ਸਿਖਿਆ ਅਫਸਰ ਵੱਲੋਂ ਡਿਊਟੀ ਲਈ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਬੱਚਿਆਂ ਵਿਚੋਂ 2 ਨੂੰ ਸਰਜ਼ਰੀ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਜਾ ਰਿਹਾ ਹੈ ਅਤੇ ਬਾਕੀ 6 ਬੱਚਿਆਂ ਨੂੰ ਫਿਜੀਓਥੈਰੇਪੀ ਦੀ ਸਿਫਾਰਿਸ਼ ਡਾਕਟਰਾਂ ਵੱਲੋਂ ਕੀਤੀ ਗਈ ਹੈ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply