Friday, October 16, 2026

ਯੂਨੀਵਰਸਿਟੀ ਦੇ ਪ੍ਰੋ: ਅਮਰਜੀਤ ਸਿੰਘ ਭੰਵਰ ਇੰਡੀਅਨ ਸੋਸਾਇਟੀ ਆਫ ਹਿਊਮਨ ਜੈਨੇਟਿਕਸ ਦੇ ਪ੍ਰਧਾਨ ਬਣੇ

Prof AJS Bhanwer Human Genetics Dept of GNDUਅੰਮ੍ਰਿਤਸਰ, 06 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਸਾਇੰਸਜ਼ ਦੇ ਡੀਨ ਹਿਊਮਨ ਜੈਨੇਟਿਕਸ ਵਿਭਾਗ ਤੋਂ ਪ੍ਰੋਫੈਸਰ ਅਮਰਜੀਤ ਸਿੰਘ ਭੰਵਰ ਨੂੰ ਇੰਡੀਅਨ ਸੋਸਾਇਟੀ ਆਫ ਹਿਊਮਨ ਜੈਨੇਟਿਕਸ (ਆਈ.ਐਸ.ਐਚ.ਜੀ.) ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸੰਸਥਾ ਵਿਚ ਭਾਰਤ ਤੋਂ ਕੁੱਲ 1600 ਮਾਨਵ ਅਨੁਵਾਂਸ਼ਿਕ ਸ਼ਾਮਿਲ ਹਨ। ਚੋਣਾਂ ਦੇ ਪਰਿਣਾਮ 28-30 ਜਨਵਰੀ, 2015 ਤਕ ਆਯੋਜਿਤ ਸਵਾਸਥ ਅਤੇ ਮਾਨਵ ਅਨੁਵਾਸ਼ਿਕੀ ਦੇ ਭਾਰਤੀ ਸਮਾਜ (ਜਿਨੋਮਿਕਸ ਇਨ ਹੈਲਥ ਐਂਡ ਡੀਸੀਜ਼) ਅਤੇ 40ਵੇਂ ਸਾਲਾਨਾ ਸੰਮੇਲਨ ਵਿਚ ਜਿਨੋਮਿਕਸ ‘ਤੇ ਅੰਤਰਰਾਸ਼ਟਰੀ ਸੈਮੀਨਾਰ ਵਿਚ ਵਿਚਾਰ-ਵਿਮਰਸ਼ ਦੌਰਾਨ ਮੁੰਬਈਵਿਚ ਘੋਸ਼ਿਤ ਕੀਤੇ ਗਏ। ਇਸ ਸੰਮੇਲਨ ਦੌਰਾਨ ਜੈਨੇਟਿਕਸ ਆਫ ਕੰਪਲੈਕਸ ਡੀਸੀਜ਼ ਪੱਧਰ ਦੀ ਪ੍ਰਧਾਨਗੀ ਵੀ ਉਨ੍ਹਾਂ ਵੱਲੋਂ ਕੀਤੀ ਗਈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply