ਕਲੱਬਾਂ ਵੱਲੋਂ ਫਾਜ਼ਿਲਕਾ ਵਿਚ ਨਹਿਰੂ ਯੂਵਾ ਕੇਂਦਰ ਦਾ ਦਫ਼ਤਰ ਖੋਲਣ ਦੀ ਮੰਗ
ਫਾਜਿਲਕਾ, 12 ਫਰਵਰੀ (ਵਿਨੀਤ ਅਰੋੜਾ) – ਨਹਿਰੂ ਯੁਵਾ ਕੇਂਦਰ ਫਾਜ਼ਿਲਕਾ ਦੀਆਂ ਯੂਥ ਕਲੱਬਾਂ ਦੀ ਮੀਟਿੰਗ ਨਹਿਰੂ ਯੂਵਾ ਕੇਂਦਰ ਦੇ ਜਿਲ੍ਹਾ ਯੂਥ ਕੋਆਰਡੀਨੇਟਰ ਫਿਰੋਜ਼ਪੁਰ/ਫਾਜ਼ਿਲਕਾ ਸ. ਸਰਬਜੀਤ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਬੇਟੀ ਬਚਾਉ, ਬੇਟੀ ਪੜਾਉ ਮੁਹਿੰਮ ਤਹਿਤ ਚਲਾਈ ਜਾਣ ਵਾਲੀ ਜਾਗਰੂਕਤਾ ਮੁਹਿੰਮ ਬਾਰੇ ਵਿਚਾਰ ਚਰਚਾ ਕੀਤੀ ਗਈ ।
ਮੀਟਿੰਗ ਦੌਰਾਨ ਸ. ਸਰਬਜੀਤ ਸਿੰਘ ਬੇਦੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਪੂਰੇ ਦੇਸ਼ ਵਿਚ ਸ਼ੁਰੂ ਕੀਤੀ ਗਈ ਬੇਟੀ ਬਚਾਉ, ਬੇਟੀ ਪੜਾਉ ਮੁਹਿੰਮ ਨੂੰ ਫਾਜ਼ਿਲਕਾ ਜਿਲ੍ਹੇ ਵਿਚ ਸਮੂਹ ਯੂਥ ਕਲੱਬਾਂ ਵੱਲੋਂ ਜੰਗੀ ਪੱਧਰ ਤੇ ਚਲਾਇਆ ਜਾਵੇਗਾ।ਇਸ ਮੌਕੇ ਵੱਖ ਵੱਖ ਯੂਥ ਕਲੱਬਾਂ ਦੇ ਨੁਮਾਇੰਦਿਆਂ ਨੇ ਨਹਿਰੂ ਯੂਵਾ ਕੇਂਦਰ ਸੰਗਠਨ ਨਵੀਂ ਦਿੱਲੀ ਨੂੰ ਮੰਗ ਕੀਤੀ ਕਿ ਫਾਜ਼ਿਲਕਾ ਜਿਲ੍ਹੇ ਲਈ ਨਹਿਰੂ ਯੂਵਾ ਕੇਂਦਰ ਦਾ ਦਫ਼ਤਰ ਖੋਲਿਆ ਜਾਵੇ ਅਤੇ ਯੂਥ ਕੋਆਰਡੀਨੇਟਰ ਲਗਾਇਆ ਜਾਵੇ ।ਉਨ੍ਹਾਂ ਮੰਗ ਕੀਤੀ ਕਿ ਸੰਗਠਨ ਵੱਲੋਂ ਜਿਲ੍ਹੇ ਨੂੰ ਮਿਲਣ ਵਾਲੇ ਫੰਡਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਕਲੱਬਾਂ ਦੇ ਰਜਿਸਟਰੇਸਸ਼ਨ ਸਰਟੀਫਿਕੇਟ ਜਾਰੀ ਕੀਤੇ ਜਾਣ।ਕਲੱਬਾਂ ਦੇ ਨੁਮਾਇੰਦਿਆਂ ਨੇ ਇਹ ਵੀ ਮੰਗ ਕੀਤੀ ਕਿ ਦੇ ਸੰਗਠਨ ਵੱਲੋਂ ਉਨ੍ਹਾਂ ਦੇ ਸਸ਼ਨਾਖਤੀ ਕਾਰਡ ਵੀ ਬਨਾਏ ਜਾਣ।
ਇਸ ਮੌਕੇ ਬਾਬਾ ਫਰੀਦ ਯੂਥ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਮੀਟਿੰਗ ਦੌਰਾਨ ਸ਼੍ਰੀ ਜਗਤਾਰ ਸਿੰਘ ਜਿਲ੍ਹਾ ਪ੍ਰੋਜੈਕਟ ਅਫਸਰ ਅਤੇ ਸੁਰਜੀਤ ਸਿੰਘ ਪਿੰਡੀ ਅਤੇ ਹੋਰ ਨੋਜਵਾਨਾ ਤੋ ਇਲਾਵਾ ਸਮੂਹ ਕਲੱਬਾਂ ਦੇ ਪ੍ਰਧਾਨ ਜਸਵੰਤ ਸਿੰਘ ਜੱਟਵਾਲੀ, ਪ੍ਰੀਤਮ ਸਿੰਘ, ਸੋਨਾਂ ਸਿੰਘ ਹਸਤਾ ਕਲਾਂ, ਦਲੀਪ ਸਿੰਘ ਮੁਹਾਰ ਖੀਵਾ, ਗੁਰਦੀਪ ਸਿੰਘ ਸੈਦੋ ਕੇ, ਹਰਜੀਤ ਸਿੰਘ ਛੋਟੀ ਓਡੀਆਂ, ਸਤਨਾਮ ਸਿੰਘ ਝੰਗਣ ਭੈਣੀ, ਅਜੈ, ਰਵਿੰਦਰ ਮਿਆਣੀ ਬਸਤੀ, ਰਮੇਸਸ਼ ਕੁਮਾਰ ਤੁਰਕਾ, ਹਰਬੰਸ ਲਾਲ ਢਾਣੀ ਖਰਾਸ ਆਦਿ ਮੌਜੂਦ ਸਨ ।