Thursday, April 9, 2026

ਨਗਰ ਕੌਂਸਲ ਮਜੀਠਾ ਦੀਆਂ 13 ਸੀਟਾਂ ਲਈ ਅਕਾਲੀ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖਲ

ਅਕਾਲੀ ਦਲ ਮਜੀਠਾ ਦੀਆਂ 13 ਸੀਟਾਂ ‘ਤੇ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗਾ – ਤਲਬੀਰ ਗਿੱਲ

PPN1302201523

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ )- 25 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ ਮਜੀਠਾ ਦੀਆਂ 13 ਸੀਟਾਂ ਲਈ ਅੱਜ ਸ਼੍ਰੋਮਣੀ ਅਕਾਲੀ ਦਲ – ਭਾਜਪਾ ਦੇ ਸਾਰੇ ਸਾਂਝੇ ਉਮੀਦਵਾਰਾਂ ਅਤੇ ਉਹਨਾਂ ਨਾਲ ਸੰਬੰਧਿਤ ਕਵਰਿੰਗ ਉਮੀਦਵਾਰਾਂ ਵੱਲੋਂ ਸਥਾਨਿਕ ਸ਼ਹਿਰ ‘ਚ ਐਸ.ਡੀ.ਐਮ. 1 -ਕਮ-ਰਿਟਰਨਿੰਗ ਅਧਿਕਾਰੀ ਸ੍ਰੀ ਰੋਹਿਤ ਗੁਪਤਾ ਦੀ ਅਦਾਲਤ ‘ਚ ਆਪੋ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਦਿਤੇ ਗਏ ਹਨ।
PPN1302201524

 ਇਸ ਮੌਕੇ ਮਜੀਠਾ ਤੋਂ ਨਾਮਜ਼ਦਗੀ ਦਾਖਲ ਕਰਾਉਣ ਵਾਲੇ ਅਕਾਲੀ ਭਾਜਪਾ ਉਮੀਦਵਾਰਾਂ ਅਤੇ ਹਮਾਇਤੀਆਂ ਦੇ ਉਤਸ਼ਾਹ ਤੇ ਜੋਸ਼ ਭਰਪੂਰ ਵੱਡੇ ਕਾਫਲੇ ਦੀ ਅਗਵਾਈ ਸਾਬਕਾ ਸੰਸਦ ਸ: ਰਾਜ ਮਹਿੰਦਰ ਸਿੰਘ ਮਜੀਠਾ ਅਤੇ ਮੰਤਰੀ ਤੇ ਹਲਕਾ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਦੇ ਓ ਐਸ ਡੀ ਮੇਜਰ ਸ਼ਿਵੀ ਅਤੇ ਸਿਆਸੀ ਸਲਾਹਕਾਰ ਸ: ਤਲਬੀਰ ਸਿੰਘ ਗਿੱਲ ਨੇ ਕੀਤੀ।ਇਸ ਸਮੇਂ ਸ: ਗਿੱਲ ਨੇ ਪੱਤਰਕਾਰਾਂ ਨਾਲ ਗਲ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸਾਫ਼-ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਅਤੇ ਸ:ਬਿਕਰਮ ਸਿੰਘ ਮਜੀਠੀਆ ਵੱਲੋਂ ਹਲਕੇ ਅਤੇ ਮਜੀਠਾ ਸ਼ਹਿਰ ਦੇ ਕਰਾਏ ਗਏ ਲਾਮਿਸਾਲ ਸਰਵਪੱਖੀ ਵਿਕਾਸ ਸਦਕਾ ਨਗਰ ਕੌਂਸਲ ਮਜੀਠਾ ਦੀਆਂ 13 ਦੀਆਂ ੧੩ ਸੀਟਾਂ ‘ਤੇ ਅਕਾਲੀ ਦਲ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗਾ। ਉਹਨਾਂ ਦੱਸਿਆ ਕਿ ਸ: ਮਜੀਠੀਆ ਵੱਲੋਂ ਪਾਰਟੀ ਦੇ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਅਤੇ ਭਾਰੀ ਗਿਣਤੀ ਵੋਟਾਂ ਨਾਲ ਜਿਤਾਉਣ ਲਈ ਪਾਰਟੀ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ।ਅੱਜ ਨਾਮਜ਼ਦਗੀ ਕਾਗ਼ਜ਼ ਦਾਖਲ ਕਰਾਉਣ ਵਾਲਿਆਂ ਵਿੱਚ ਵਾਰਡ ਨੰ: 1 ਲਈ ਸ੍ਰੀਮਤੀ ਮਨਜੀਤ ਕੌਰ ਪਤਨੀ ਸ੍ਰੀ ਸੋਹਨ ਲਾਲ, ਵਾਰਡ ਨੰ: 2 ਤੋਂ ਮੁਖਤਾਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਵਾਰਡ ਨੰ: 3 ਤੋਂ ਮਹਿੰਦਰ ਸਿੰਘ ਪੁੱਤਰ ਬੇਲਾ ਸਿੰਘ, ਵਾਰਡ ਨੰ: 4 ਤੋਂ ਬਲਵਿੰਦਰ ਕੌਰ ਪਤਨੀ ਸੁਵਿੰਦਰ ਚੌਹਾਨ, ਵਾਰਡ ਨੰ: 5 ਤੋਂ ਨਾਨਕ ਸਿੰਘ ਪੁੱਤਰ ਕਰਤਾਰ ਸਿੰਘ, ਵਾਰਡ ਨੰ: 6 ਤੋਂ ਸ੍ਰੀਮਤੀ ਸੋਨਮ ਪਤਨੀ ਦੁਰਗਾ ਦਾਸ, ਵਾਰਡ ਨੰ: 7 ਤੋਂ ਸੁਰਿੰਦਰਪਾਲ ਸਿੰਘ ਗੋਕਲ , ਵਾਰਡ ਨੰ: 8 ਤੋਂ ਨਰਿੰਦਰ ਕੁਮਾਰ ਪੁੱਤਰ ਬਾਲ ਕ੍ਰਿਸ਼ਨ, ਵਾਰਡ ਨੰ: 9 ਤੋਂ ਸ੍ਰੀਮਤੀ ਸਨੇਹ ਲਤਾ ਪਤਨੀ ਦਿਨੇਸ਼ ਕੁਮਾਰ, ਵਾਰਡ ਨੰ: 10 ਤੋਂ ਸਲਵੰਤ ਸਿੰਘ ਸੇਠ, ਵਾਰਡ ਨੰ: 11 ਤੋਂ ਦੇਸ ਰਾਜ ਪੁੱਤਰ ਪ੍ਰਕਾਸ਼ ਚੰਦ, ਵਾਰਡ ਨੰ: 12 ਤੋਂ ਤਰੁਨ ਕੁਮਾਰ ਅਬਰੋਲ ਪੁੱਤਰ ਓਮ ਪ੍ਰਕਾਸ਼, ਵਾਰਡ ਨੰ: 13 ਤੋਂ ਸ੍ਰੀਮਤੀ ਸੁਮਨ ਪਤਨੀ ਸੁਭਾਸ਼ ਚੰਦਰ ਤੋਂ ਇਲਾਵਾ ਇਹਨਾਂ ਦੇ ਨਾਲ ਸੰਬੰਧਿਤ 13 ਕਵਰਿੰਗ ਉਮੀਦਵਾਰ ਵੀ ਸ਼ਾਮਿਲ ਹਨ। ਇਸ ਮੌਕੇ ਤਲਬੀਰ ਸਿੰਘ ਗਿੱਲ ਤੇ ਮੇਜਰ ਸ਼ਿਵੀ ਤੋਂ ਇਲਾਵਾ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਸੰਤ ਪ੍ਰਕਾਸ਼, ਸ: ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਬੱਬੀ ਭੰਗਵਾਂ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਕੇਸ਼ ਪ੍ਰਸਾਰ, ਚੇਅਰਮੈਨ ਬਲਬੀਰ ਸਿੰਘ ਚੰਦੀ, ਜਗਰੂਪ ਸਿੰਘ ਚੰਦੀ, ਪ੍ਰਭਦਿਆਲ ਸਿੰਘ ਨੰਗਲ ਪੰਨਵਾਂ,ਰਾਜੇਸ਼ ਕੁਮਾਰ ਲਾਟੀ, ਟਿੰਕਾ ਮਜੀਠਾ, ਮੋਹਨ ਲਾਲ ਨੰਦਾ, ਡਾ: ਸੁਰੇਸ਼ ਕੁਮਾਰ ਤੇ ਮੇਜਰ ਰੰਧਾਵਾ ਆਦਿ ਮੌਜੂਦ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply