Friday, April 10, 2026

ਡੀ. ਏ ਦੀਆਂ ਕਿਸ਼ਤਾਂ ਨਾ ਦੇਣ ‘ਤੇ ਪੰਜਾਬ ਪਾਵਰਕਾਮ ਮੁਲਾਜਮਾਂ ਵਿਚ ਭਾਰੀ ਰੋਸ -ਗੁਰਵੇਲ ਬੱਲਪੁਰੀਆਂ

PPN1402201503
ਬਟਾਲਾ, 14 ਫਰਵਰੀ (ਨਰਿੰਦਰ ਬਰਨਾਲ) – ਹਲਕਾ ਦਫਤਰ ਗੁਰਦਾਸਪੁਰ ਵਿਖੇ ਗੁਰਵੇਲ ਸਿੰਘ ਬੱਲਪੁਰੀਆਂ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੌਰਾਨ ਪ੍ਰਧਾਂਲ ਬੱਲਪੁਰੀਆਂ ਨੇ ਸੰਬੋਧਨ ਕਰਦੇ ਹੋਏ ਸਰਕਲ ਦੱਸਿਆ ਕਿ ਮੁਲਾਜਮਾ ਦੀਆਂ ਮੰਨੀਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ ਅਤੇ ਮ੍ਰਿਤਕ ਵਾਰਸਾਂ ਨੰ ਨੌਕਰੀ ਦੇਣਾ, ਲਾਈਨ ਮੈਨ ਤੋ ਜੇ ਈ ਦੀ ਤਰੱਕੀ ਕਰਨਾ, ਓ ਸੀ ਤੋ ਐਸ ਐਸ ਏ ਦੀ ਤਰੱਕੀ ਕਰਨ, ਮੀਟਰ ਰੀਡਰ ਤੋ ਮੀਟਰ ਇੰਸਪੈਕਟਰ ਬਣਾਂਉਣਾਂ, ਆਰ ਟੀ ਐਮ ਤੋ ਸਹਾਇਕ ਲਾਈਨ ਮੈਲ ਦੀ ਤਰੱਕੀ ਜਲਦੀ ਤੇ ਤੁਰੰਤ ਕਰਨਾ, ਆਦਿ ਮੰਗਾਂ ਤੋ ਇਲਾਵਾ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਮੈਨਜਮੈਟ  ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਪਿਛਲੀ ਮਹਿੰਗਾਈ ਦੀ ਕਿਸ਼ਤ ਜਨਵਰੀ 2014 ਤੋ ਸਤੰਬਰ 2014 ਤੱਕ ਦਾ ਡੀ ਏ ਬਕਾਇਆ ਦੀ ਕਿਸਤ ਨਹੀ ਦਿਤੀ ਗਈ। ਜੁਲਾਈ 14 ਤੋ ਦਸੰਬਰ 14 ਤੱਕ ਦੀ ਡੀ ਏ ਦੀ ਕਿਸ਼ਤ 7 ਫੀਸਦੀ ਲਾਗੂ ਨਹੀ ਕੀਤੀ ਗਈ, ਜਿਸ ਕਰਕੇ ਮੁਲਾਜਮਾ ਵਿਚ ਬਹੁਤ ਰੌਲਾ ਪਾਇਆ ਜਾ ਰਿਹਾ ਹੈ, ਪੇਅ ਬੈਂਡ ਸਮੱਚੇ ਮੁਲਾਜਮਾਂ ਨੂੰ ਦਿਤਾ ਜਾਵੇ।23 ਸਾਲਾ ਸਕੇਲ ਬਿਨਾਂ ਸ਼ਰਤ ਸਮੁੱਚੇ ਮੁਲਾਜਮਾਂ  ਨੂੰ ਦਿਤਾ ਜਾਵੇ। ਕਰਮਚਾਰੀਆਂ ਦੀ ਪੈਂਡਿੰਗ ਪਏ 9 ਸਾਲ ਤੇ 16 ਸਾਲਾ ਸਕੇਲ ਸਰਕਲ ਗੁਰਦਾਸਪੁਰ ਅਧੀਨ ਪੈਦੇ ਸਾਰੇ ਮੰਡਲਾਂ ਵਿਚ ਪੈਂਡਿੰਗ ਹੌਣ ਕਰਕੇ ਮੁਲਾਜਮਾ ਵਿਚ ਰੋਸ ਪਾਇਆ ਜਾ ਰਿਹਾ ਹੈ।ਮੀਟਿੰਗ ਵਿਚ ਸੰਬੋਧਨ ਕਰਦਿਆਂ ਜੁਆਂਇੰਟ ਫੋਰਮ ਦੇ ਕੁੱਝ ਅੜੀਅਲ ਮੁਲਾਜਮਾਂ ਵਿਰੋਧੀ ਨੀਤੀ ਕਰਕੇ ਅੱਜ ਮੁਲਾਜਮਾਂ ਦਾ ਭਾਰੀ ਆਰਥਿਕ ਤੌਰ ਤੇ ਨੁਕਸਾਨ ਕਰਵਾਇਆ ਹੈ ,ਉਥੇ ਜੁਆਇੰਟ ਫੋਰਮ ਆਗੂਆਂ ਨੇ ਪ੍ਰਬੰਧਕੀ ਮੈਬਰ ਨਾਲ ਮੀਟਿੰਗ ਕਰਕੇ ਹੜਤਾਲੀ ਸਮਾਂ  ਰੈਗੂਲਰ ਨਾ ਕਰਕੇ ਮੁਲਾਜਮਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ।ਮੀਟਿੰਗ ਵਿਚ ਸਰਕਲ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ, ਜਨਰਲ ਸਕੱਤਰ ਮਨਜੀਤ ਸਿੰਘ ਮੀਆਂ ਕੋਟ, ਸਰਕਲ ਵਿਤ ਸਕੱਤਰ ਸਲਵਿੰਦਰ ਕੁਮਾਰ,ਠਾਕੁਰ ਵਿਨੋਦ ਕੁਮਾਰ, ਜਗਤਾਰ ਸਿੰਘ, ਸੁਰਜੀਤ ਸਿੰਘ ਢਿਲੋ, ਪਵਨ ਕੁਮਾਰ, ਸੁਰਜੀਤ ਸਿੰਘ ਸਟਾਲਾ, ਸਵਿੰਦਰ ਸਿੰਘ, ਕਿਸਨ ਚੰਦ, ਸੁਖਦੇਵ ਸਿੰਘ ਕਾਲਾ ਨੰਗਲ ਆਦਿ ਯੂਨੀਅਨ ਆਗੂਆਂ ਨੇ ਸ਼ਮੂਲੀਅਤ ਕੀਤੀ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply