Saturday, September 12, 2026

ਕੁਸ਼ਟ ਰੋਗ ਮਾਈਕਰੋਬੈਕਟੀਰੀਅਮ ਲੈਪਰੋ ਨਾਮ ਦੇ ਕੀਟਾਣੂ ਰਾਹੀਂ ਫੈਲਦਾ ਹੈ-ਡਾ. ਸਰਦੂਲ ਸਿੰਘ

ਹੁਸ਼ਿਆਰਪੁਰ, 14 ਫਰਵਰੀ (ਸਤਵਿੰਦਰ ਸਿੰਘ) – ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਡਾ. ਸਰਦੂਲ ਸਿੰਘ ਨੇ ਪੀ. ਐਚ. ਸੀ ਚੱਕੋਵਾਲ ਵਿਖੇ ਇੱਕਠ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕੁਸ਼ਟ ਰੋਗ ਮਾਈਕਰੋਬੈਕਟੀਰੀਅਮ ਲੈਪਰੋ ਨਾਮ ਦੇ ਕੀਟਾਣੂ ਰਾਹੀਂ ਫੈਲਦਾ ਹੈ। ਇਹ ਡਰੋਪਲੈਟ ਇਨੰਫੈਕਸ਼ਨ ਦੁਆਰਾ ਖੰਘਣ ਜਾ ਛਿੱਕਣ ਨਾਲ ਇੱਕ ਤੋਂ ਦੂਜੇ ਵਿਅਕਤੀ ਨੂੰ ਸਾਹ ਰਾਹੀਂ ਲੱਗਦੀ ਹੈ। ਕੁਸ਼ਟ ਰੋਗ ਕੁਸ਼ਟ ਰੋਗੀ ਨਾਲ ਹੱਥ ਮਿਲਾਉਣ ਨਾਲ ਨਹੀਂ ਹੁੰਦਾ।ਚਮੜੀ ਤੇ ਪੀਲੇ ਅਤੇ ਤਾਂਬੇ ਰੰਗ ਦੇ ਸੁੰਨ ਦਾਨ ਕੁਸ਼ਟ ਰੋਗ ਦੇ ਮੁੱਢਲੇ ਲੱਛਣ ਹਨ।ਸੁੰਨਾਪਨ ਚਮੜੀ ਦੇ ਹੇਠਾਂ ਦੀਆਂ ਨਸਾਂ ਨੂੰ ਪ੍ਰਭਾਵਿਤ ਕਰਦਾ ਹੈ। ਜਿਸ ਨਾਲ ਹੱਥ ਪੈਰ ਮੁੜ ਜਾਂਦੇ ਹਨ ਅਤੇ ਮਰੀਜ਼ ਅਪਾਹਿਜ ਵੀ ਹੋ ਸਕਦਾ ਹੈ।ਉਹਨਾ ਇਹ ਵੀ ਦੱਸਿਆ ਕਿ ਇਸ ਬੀਮਾਰੀ ਦਾ ਸਮੇਂ ਸਿਰ ਪਤਾ ਲਗਣ ਤੇ ਇਲਾਜ ਕਰਵਾਉਣ ਨਾਲ ਅਪੰਗਤਾ ਤੋਂ ਬਚਿਆ ਜਾ ਸਕਦਾ ਹੈ।ਕੁਸ਼ਟ ਰੋਗ ਦਾ ਇਲਾਜ ਐਮ.ਡੀ.ਟੀ. ਦਵਾਈ ਦੇ ਸੇਵਨ ਨਾਲ ਪੂਰੀ ਤਰ੍ਹਾਂ ਸੰਭਵ ਹੈ। ਇਸ ਬੀਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਮੁਹੱਈਆ ਕਰਵਾਇਆ ਜਾਂਦਾ ਹੈ।ਉਨ੍ਹਾਂ ਹੋਰ ਕਿਹਾ ਕਿ ਕੁਸ਼ਟ ਰੋਗੀਆਂ ਨਾਲ ਘ੍ਰਿਣਾ ਨਹੀਂ ਕਰਨੀ ਚਾਹੀਦੀ ਤੇ ਆਮ ਵਿਅਕਤੀਆਂ ਵਾਲਾ ਵਤੀਰਾ ਅਪਣਾਉਣਾ ਚਾਹੀਦਾ ਹੈ।ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਸ਼ੱਕੀ ਵਿਅਕਤੀ ਦੀ ਅੱਖਾਂ ਤੇ ਪੱਟੀ ਬੰਨ ਕੇ ਦਾਗ ਵਾਲੇ ਥਾਂ ਤੇ ਸੂਈ ਚੋਭਣ ਦਾ ਅਹਿਸਾਸ ਕਰਾਉਣਾ ਚਾਹੀਦਾ ਹੈ।ਵਿਅਕਤੀ ਨੂੰ ਚੁਭਨ ਦਾ ਮਹਿਸੂਸ ਨਾਂ ਹੋਣਾ ਕੁਸ਼ਟ ਰੋਗ ਦਾ ਸੰਕੇਤ ਹੋ ਸਕਦਾ ਹੈ। ਅਜਿਹੇ ਵਿਅਕਤੀ ਨੂੰ ਤੁਰੰਤ ਡਾਕਟਰੀ ਜਾਂਚ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਇਸ ਮੋਕੇ ਉਹਨਾ  ਆਸ਼ਾ ਵਰਕਰਾਂ ਅਤੇ ਸਿਹਤ ਕਾਮਿਆ ਰਾਂਹੀ ਘਰ-ਘਰ ਜਾ ਕੇ ਲੋਕਾਂ ਨੂੰ ਕੁਸ਼ਟ ਰੋਗ ਦੇ ਲੱਛਣਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ।ਸਰਵੇ ਦੌਰਾਨ ਪਾਏ ਗਏ ਸ਼ੱਕੀ ਮਰੀਜਾਂ ਦੀ ਡਾਕਟਰੀ ਜਾਂਚ ਅਤੇ ਕੁਸ਼ਟ ਰੋਗ ਦੀ ਪੁਸ਼ਟੀ ਹੋਣ ਤੋਂ ਬਾਅਦ ਐਮ.ਡੀ.ਟੀ. ਦਵਾਈ ਰਾਂਹੀ ਉਸ ਮਰੀਜ ਦਾ ਮੁਫਤ ਇਲਾਜ ਆਰੰਭ ਕੀਤਾ ਜਾਵੇਗਾ।ਇਸ ਤੋਂ ਇਲਾਵਾ ਵੱਖ-ਵੱਖ ਆਈ.ਈ.ਸੀ ਗਤੀਵਿਧੀਆਂ ਰਾਂਹੀ ਆਮ ਜਨਤਾ ਨੂੰ ਕੁਸ਼ਟ ਰੋਗ ਤੋਂ ਬਚਾਅ ਅਤੇ ਇਲਾਜ ਪ੍ਰਤੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੋਕੇ ਹੋਰਨਾ ਤੋ ਇਲਾਵਾ ਹੈਲਥ ਇਨਸਪੈਕਟਰ ਮਨਜੀਤ ਸਿੰਘ ਬਾਜਵਾ, ਅਮਰਜੀਤ ਕੈਥ, ਰਾਹੁਲ ਕੁਮਾਰ, ਸਿਮਰਨ, ਸੁਰਿੰਦਰ ਕੁਮਾਰ ਅਤੇ ਪਰਮਜੀਤ ਕੋਰ ਹਾਜਰ ਸਨ ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply