ਅੰਮ੍ਰਿਤਸਰ, 15 ਫਰਵਰੀ (ਰੋਮਿਤ ਸ਼ਰਮਾ) – ਭਾਸ਼ਾ, ਸਾਹਿਤ ਅਤੇ ਸਿਰਜਣਾ ਦੇ ਖੇਤਰ ‘ਚ ਨਿਰੰਤਰ ਕਾਰਜ਼ਸ਼ੀਲ ਪੰਜਾਬੀ ਲੇਖਕਾਂ ਦੀ ਜਥੇਬੰਦੀ ਜਨਵਾਦੀ ਲੇਖਕ ਸੰਘ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਹਿਯੋਗ ਨਾਲ ਪੰਜਾਬੀ ਚੇਤਨਾ ਹਫਤਾ ਮਨਾਉਂਦਿਆਂ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਤਲਵਿੰਦਰ ਸਿੰਘ ਯਾਦਗਾਰੀ ਭਾਸ਼ਾ ਸੈਮੀਨਾਰ ਸਥਾਨਕ ਆਤਮ ਪਬਲਿਕ ਸਕੂਲ ਵਿਖੇ ਕਰਵਾਇਆ ਜਾ ਰਿਹਾ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਦੇਵ ਦਰਦ, ਡਾ. ਹਜ਼ਾਰਾ ਸਿੰਘ ਚੀਮਾ, ਨਿਰਮਲ ਅਰਪਨ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ ਅਤੇ ਇੰਦਰ ਸਿੰਘ ਮਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ 1 ਵਜੇ ਮਾਤ ਭਾਸ਼ਾ ਅਤੇ ਆਰਥਿਕ ਵਸੀਲੇ ਵਿਸ਼ੇ ਤੇ ਹੋਣ ਵਾਲੇ ਇਸ ਸਮਾਗਮ ‘ਚ ਵਿਸ਼ਵ ਪ੍ਰਸਿੱਧ ਬੁੱਤ ਤਰਾਸ਼ ਅਵਤਾਰਜੀਤ ਧੰਜਲ ਦੀ ਅਗਵਾਈ ‘ਚ ਵੱਖ ਵੱਖ ਦੇਸ਼ਾਂ ਤੋਂ ਕਲਾਕਾਰਾਂ ਅਤੇ ਸਾਹਿਤਕਾਰਾਂ ਦਾ 20 ਮੈਂਬਰੀ ਵਫਦ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰੇਗਾ। ਜੋ ਪੰਜਾਬੀ ਜੁਬਾਨ ਨੂੰ ਕੇਂਦਰ ਬਿੰਦੂ ‘ਚ ਰੱਖ ਕੇ ਆਪਣੇ ਆਪਣੇ ਖਿੱਤੇ ਦੀ ਜੁਬਾਨ ਨਾਲ ਜੁੜੇ ਆਰਥਿਕ ਵਸੀਲਿਆਂ ਤੇ ਵਿਚਾਰ ਚਰਚਾ ਕਰਨਗੇ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media