ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ) – ਸ੍ਰੀ ਸਤਿੰਦਰਬੀਰ ਸਿੰਘ ਜ਼ਿਲਾ ਸਿੱਖਿਆ ਅਫ਼ਸਰ (ਸ) ਅੰਮ੍ਰਿਤਸਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਸਾਲ 2014-15 ਵਿਚ ਜਿਨਾਂ ਖਿਡਾਰੀਆਂ ਨੇ 60ਵੀਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਜਾਂ 60ਵੀਂ ਸਕੂਲ ਨੈਸ਼ਨਲ ਖੇਡਾਂ ਵਿਚ ਪਹਿਲੀਆਂ ਤਿੰਨ ਪੁਜ਼ੀਸਨਾਂ ਹਾਸਿਲ ਕੀਤੀਆਂ ਹਨ, ਉਨਾਂ ਖਿਡਾਰੀਆਂ ਨੂੰ ਕ੍ਰਮਵਾਰ 15 ਅਤੇ 25 ਨੰਬਰ ਮਿਲਣੇ ਹਨ। ਇਸੇ ਤਰਾਂ ਪਿਛਲੇ ਸਾਲ 2013-14 ਵਿਚ 59ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅਤੇ 59ਵੀਂ ਸਕੂਲ ਨੈਸ਼ਨਲ ਖੇਡਾਂ ਵਿਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਸਨ ਪਰ ਉਹ ਖਿਡਾਰੀ ਪਿਛਲੇ ਸਾਲ ਨੌਵੀਂ ਜਾਂ ਗਿਆਰਵੀਂ ਵਿਚ ਹੋਣ ਕਾਰਨ ਉਨਾਂ ਖਿਡਾਰੀਆਂ ਨੂੰ ਵੀ ਇਸ ਸਾਲ ਦੱਸਵੀਂ ਅਤੇ ਬਾਹਰਵੀਂ ਵਿਚ ਕ੍ਰਮਵਾਰ 15 ਅਤੇ 25 ਨੰਬਰ ਮਿਲਣੇ ਹਨ।
ਉਨਾਂ ਸਮੂਹ ਸਕੂਲ ਮੁਖੀਆਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਸਕੂਲ ਦੇ ਖਿਡਾਰੀ ਦਾ ਜਿਨਾਂ ਉਪਰੋਕਤ ਖੇਡਾਂ ਵਿਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ , ਉਨਾਂ ਦਾ ਵੇਰਵਾ ਦਫਤਰ ਨੂੰ ਜਲਦੀ ਪੁਜਦਾ ਕਰਨ। ਉਨਾਂ ਅੱਗੇ ਦੱਸਿਆ ਕਿ ਜਾਣਕਾਰੀ ਸਬੰਧਿਤ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਪ੍ਰਿੰਸੀਪਲ ਸਕੂਲ ਮੁਖੀ ਵਲੋਂ ਤਸਦੀਕ ਕਰਕੇ ਹੀ ਭੇਜੀ ਜਾਵੇ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media