ਅੰਮ੍ਰਿਤਸਰ, 16 ਫਰਵਰੀ (ਰੋਮਿਤ ਸ਼ਰਮਾ) – ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਦੀਆਂ ਹਦਾਇਤਾ ਅਨੁਸਾਰ ਸ੍ਰੀ ਹਰਜਿੰਦਰ ਸਿੰਘ ਸੰਧੂ ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼ਹਿਰੀ, ਸ੍ਰੀ ਕੇਤਨ ਬਾਲੀਰਾਮ ਪਾਟਿਲ ਐਡੀਸ਼ਨਲ ਡਿਪਟੀ ਕਮਿਸ਼ਨਰ ਪੁਲਿਸ ਅਤੇ ਸ੍ਰੀ ਦੀਪਕ ਹਿਲੋਰੀ ਸਹਾਇਕ ਕਮਿਸ਼ਨਰ ਪੁਲਿਸ, ਪੱਛਮੀ, ਅੰਮ੍ਰਿਤਸਰ ਸ਼ਹਿਰ ਵੱਲੋ ਪੁਤਲੀਘਰ ਦੇ ਮੋਹਤਬਾਰ ਵਿਅਕਤੀਆਂ ਅਤੇ ਬਜਾਰ ਵਿੱਚ ਦੁਕਾਨਾ ਦੀਆਂ ਬਣੀਆਂ ਕਮੇਟੀਆਂ ਦੇ ਮੈਂਬਰਾ ਨਾਲ ਸੁਰੱਖਿਆ ਨੂੰ ਮੱਦੇ ਨਜਰ ਰੱਖਣ ਸਬੰਧੀ ਮੀਟਿੰਗ ਕੀਤੀ ਗਈ,
ਮੀਟਿੰਗ ਵਿਚ ਦੁਕਾਨਾਂ/ਵਪਾਰਕ ਅਦਾਰਿਆ ਵਿੱਚ ਜੋ ਨੋਕਰ ਕੰਮ ਕਰਦੇ ਹਨ, ਉਹਨਾ ਦਾ ਵੇਰਵਾ ਮੁਤੱਲਕਾ ਥਾਣੇ ਵਿੱਚ ਦਿੱਤਾ ਜਾਵੇ। ਬਜਾਰ ਵਿੱਚ ਕੋਈ ਸ਼ੱਕੀ ਵਿਅਕਤੀ ਫਿਰਦਾ ਪਾਇਆ ਜਾਂਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਜਾ ਮੁਤੱਲਕਾ ਥਾਣੇ ਨੂੰ ਦਿੱਤੀ ਜਾਵੇ। ਬਜਾਰ ਵਿੱਚ ਕੋਈ ਲਵਾਰਸ ਵਸਤੂ ਨਜ਼ਰ ਆਉਦੀ ਹੈ ਤਾਂ ਉਸਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਜਾ ਮੁਤੱਲਕਾ ਥਾਣੇ ਨੂੰ ਦਿੱਤੀ ਜਾਵੇ। ਜੋ ਸਮਾਨ ਦੁਕਾਨ ਤੋਂ ਬਾਹਰ ਕੱਢ ਕੇ ਦੁਕਾਨ ਦੀ ਹੱਦ ਤੋਂ ਬਾਹਰ ਲਗਾਇਆ ਜਾਂਦਾ ਹੈ, ਜਿਸ ਨਾਲ ਟ੍ਰੈਫਿਕ ਵਿੱਚ ਵਿਘਨ ਪੈਂਦਾ ਹੈ ਤੇ ਸੁਰੱਖਿਆ ਪੱਖੋ ਵੀ ਠੀਕ ਨਹੀ ਹੈ। ਇਸ ਲਈ ਦੁਕਾਨ ਤੋਂ ਬਾਹਰ ਸਮਾਨ ਨਾ ਰੱਖਿਆ ਜਾਵੇ।
ਮੀਟਿੰਗ ਵਿੱਚ ਪੁਤਲੀਘਰ, ਸਿਮਲਾ ਮਾਰਕੀਟ ਅਤੇ ਆਸਪਾਸ ਵਿੱਚ ਪੈਂਦੀਆਂ ਮਾਰਕੀਟਾ ਦੇ ਦੁਕਾਨਦਾਰਾ / ਕਮੇਟੀ ਮੈਂਬਰਾਂ ਅਤੇ ਨੁਮਾਇੰਦੇ ਆਦਿ ਹਾਜਰ ਸਨ। ਇਸ ਮੀਟਿੰਗ ਵਿੱਚ ਦੁਕਾਨਦਾਰਾ ਦੀਆਂ ਸ਼ਿਕਾਇਤਾਂ ਸੁਣੀਆ ਗਈਆਂ ਤੇ ਸੁਝਾਅ ਨੋਟ ਕੀਤੇ ਗਏ। ਦਿੱਤੇ ਗਏ ਸੁਝਾਅ ਮੁਤਾਬਿਕ ਮੁੱਖ ਅਫਸਰ ਥਾਣਾ, ਚੋਂਕੀ ਇੰਚਾਰਜ ਤੇ ਕਰਾਇਮ ਸਟੋਪਰ ਸੈਲ ਦੇ ਤਾਇਨਾਤ ਕ੍ਰਮਚਾਰੀਆਂ ਨੂੰ ਮੋਕਾ ਪਰ ਹਦਾਇਤਾ ਕੀਤੀਆਂ ਗਈਆਂ। ਹਰੇਕ ਦੁਕਾਨ ਅਤੇ ਮੇਨ ਮਾਰਕੀਟ ਦੇ ਬਾਹਰ ਦੁਕਾਨ ਦਾਰਾਂ ਸੀ.ਸੀ.ਟੀ.ਵੀ ਕੈਮਰੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।ਸਾਰੇ ਦੁਕਾਨਦਾਰਾ ਅਤੇ ਆਏ ਨੁਮਾਇੰਦਿਆ ਨੂੰ ਪੁਲਿਸ ਨੂੰ ਸਹਿਯੋਗ ਦੇਣ ਅਤੇ ਸਹਿਯੋਗ ਲੈਣ ਲਈ ਕਿਹਾ ਗਿਆ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media