Monday, March 16, 2026

ਪੈਨਸ਼ਨਰਾਂ ਵੱਲੋਂ ਪੰਜਾਬ ਵਿਧਾਨ ਸਭਾ ਦਾ ਘਿਰਾਓ 18 ਮਾਰਚ ਨੂੰ

ਢੀਠ ਬਣੀ ਸਰਕਾਰ ਦੀ ਚੁੱਪੀ ਤੋਂ ਔਖੇ ਹੋਏ ਬੁੱਢੇ ਬਾਬੇ

PPN2402201518

ਸਮਰਾਲਾ, 24 ਫਰਵਰੀ (ਪ. ਪ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਫੈਸਲੇ ਅਨੁਸਾਰ 18 ਫਰਵਰੀ ਨੂੰ ਸੰਗਰੂਰ ਵਿਖੇ ਪੰਜਾਬ ਭਰ ਦੇ ਪੈਨਸ਼ਨਰਾਂ ਨੇ ਖਾਲਸਾ ਗਰਲਜ਼ ਸਕੂਲ ਦੀ ਗਰਾਊਂਡ ਵਿੱਚ ਰੋਸ ਰੈਲੀ ਕਰਨ ਉਪਰੰਤ ਬਜ਼ਾਰਾਂ ਵਿੱਚੋਂ ਮਾਰਚ ਕਰਕੇ ਵਿੱਤ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਦਾ ਘਿਰਾਓ ਕੀਤਾ, ਕਿਉਂਕਿ 22 ਜਨਵਰੀ 2014 ਨੂੰ ਮੰਤਰੀ ਜੀ ਨੇ 7 ਮੰਗਾਂ ਮੰਨ ਕੇ ਇਨ੍ਹਾਂ ਨੂੰ ਲਾਗੂ ਕਰਨ ਬਾਰੇ ਵਾਅਦਾ ਕੀਤਾ ਸੀ। ਬੜੇ ਦੁੱਖ ਦੀ ਗੱਲ ਹੈ ਕਿ ਵਿੱਤ ਮੰਤਰੀ ਦੇ ਘਰ ਜਾ ਕੇ ਧਰਨਾ ਮਾਰ ਕੇ ਪੰਜਾਬ ਭਰ ਦੇ ਬੁੱਢੇ ਪੈਨਸ਼ਨਰਾਂ ਨੇ ਕੀਤਾ ਵਾਅਦਾ ਯਾਦ ਕਰਵਾਇਆ।ਅੱਜ ਤੱਕ ਗੱਲਬਾਤ ਲਈ ਸੱਦਾ ਪੱਤਰ ਨਾ ਭੇਜਣ ਅਤੇ ਮੰਗਾਂ ਸਬੰਧੀ ਹੁਕਮ ਜਾਰੀ ਨਾ ਹੋਣ ਕਾਰਨ 18 ਮਾਰਚ ਨੂੰ 11 ਵਜੇ ਮੁਹਾਲੀ ਦੇ 6 ਫੇਜ਼ ਵਿਖੇ ਰੋਸ ਰੈਲੀ ਕਰਨ ਉਪਰੰਤ 2 ਵਜੇ ਵਿਧਾਨ ਸਭਾ ਵੱਲ ਮਾਰਚ ਅਰੰਭਣ ਲਈ ਉਪਰੋਕਤ ਜਥੇਬੰਦੀ ਮਜਬੂਰ ਹੋਈ ਹੈ।
ਕਨਵੀਨਰ ਪ੍ਰੇਮ ਸਾਗਰ ਸ਼ਰਮਾ ਨੇ ਆਪਣੇ ਸਾਥੀ ਕਨਵੀਨਰਾਂ ਦੇ ਆਦੇਸ਼ ਅਨੁਸਾਰ ਅੱਜ ਇੱਥੇ ਐਲਾਨ ਕਰਦੇ ਹੋਏ ਆਖਿਆ ਕਿ ਜੇ ਸਰਕਾਰ ਨੇ ਇਸੇ ਤਰ੍ਹਾਂ ਢੀਠ ਬਣਕੇ ਚੁੱਪੀ ਧਾਰੀ ਰੱਖੀ ਤਾਂ ਧੂਰੀ ਦੇ ਉਪ ਚੁਣਾਓ ਦੌਰਾਨ ਭੁੱਖ ਹੜਤਾਲਾਂ, ਰੈਲੀਆਂ ਕਰਕੇ ਪਿੰਡਾਂ ਵਿੱਚ ਰੋਸ ਮਾਰਚ ਕਰਕੇ ਸਰਕਾਰ ਵਿਰੋਧੀ ਪ੍ਰਚਾਰ ਕੀਤਾ ਜਾਵੇਗਾ।ਕਿਸੇ ਅਣਸੁਖਾਵੀਂ ਘਟਨਾ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।ਮੰਗਾਂ ਸਬੰਧੀ ਉਨ੍ਹਾਂ ਦੱਸਦੇ ਹੋਏ ਕਿਹਾ ਕਿ 01-01-2004 ਤੋਂ 30-09-2014 ਤੱਕ 9 ਮਹੀਨਿਆਂ ਦੇ ਬਣਦੇ ਬਕਾਏ ਦੀ ਤੁਰੰਤ ਅਦਾਇਗੀ ਕੀਤੀ ਜਾਵੇ।01-07-2014 ਤੋਂ 107 ਫੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਕਰਨ ਦੇ ਹੁਕਮ ਦਿੱਤੇ ਜਾਣ।7 ਮੰਨੀਆਂ ਮੰਗਾਂ ਦੇ ਹੁਕਮ ਤੁਰੰਤ ਜਾਰੀ ਕੀਤੇ ਜਾਣ। ਜਥੇਬੰਦੀ ਨੂੰ ਗੱਲਬਾਤ ਲਈ ਤੁਰੰਤ ਸੱਦਾ ਪੱਤਰ ਭੇਜਿਆ ਜਾਵੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply