

ਅੱਡਾ ਅਲਗੋ ਕੋਠੀ, 24 ਫਰਵਰੀ (ਹਰਦਿਆਲ ਸਿੰਘ ਭੈਣੀ) – ਸ਼ਹੀਦ ਬਾਬਾ ਜੀਵਨ ਸਿੰਘ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਪਿੰਡ ਭੈਣੀ ਮੱਸਾ ਸਿੰਘ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮੁੱਖ ਵਕਤਾ ਵਜੋਂ ਪੁੱਜੇ ਜਥੇਦਾਰ ਨਛੱਤਰ ਸਿੰਘ ਨੇ ਕਿਰਦਾਰਹੀਣਤਾ ਦੇ ਵੱਖ-ਵੱਖ ਰੂਪਾਂ ਤੇ ਚਾਨਣਾ ਪਾਇਆ।ਇਸ ਪ੍ਰੇਰਨਾ ਸਦਕਾ ਸੰਗਤਾਂ ਨੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਤੇ ਨਰੋਈਆਂ ਕਦਰਾਂ-ਕੀਮਤਾਂ ਦੇ ਧਾਰਨੀ ਹੋ ਕੇ ਦਾੜੀ ਕੇਸ ਰੱਖਣ ਅਤੇ ਗੁਰੂ ਘਰ ਨਾਲ ਜੁੜਣ ਦਾ ਹੱਥ ਖੜੇ ਕਰਕੇ ਪ੍ਰਣ ਕੀਤਾ।ਜਥੇ: ਨਛੱਤਰ ਸਿੰਘ ਵਲੋਂ ਕੇਸ ਦਾੜੀ ਰੱਖਣ ਦ ਪ੍ਰਣ ਕਰਨ ਵਾਲਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।ਉਨਾਂ ਨੇ ਗੁਰਦੁਆਰਾ ਸਾਹਿਬ ਨੂੰ 5100 ਰੁਪਏ ਦੀ ਮਾਇਆ ਭੇਂਟ ਕੀਤੀ।ਕਥਾਵਾਚਕ ਭਾਈ ਕਰਨਬੀਰ ਸਿੰਘ ਨਾਰਲੀ ਨੇ ਬਾਬਾ ਜੀਵਨ ਸਿੰਘ ਦਾ ਇਤਿਹਾਸ ਸੁਣਾ ਕੇ ਸੰਗਤਾਂ ਨਿਹਾਲ ਕੀਤਾ।ਉਨ੍ਹਾਂ ਨੇ ਕਿਹਾ ਕਿ ਅਜੋਕੇ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦਿਆਂ ਕੋਈ ਕੁਤਾਹੀ ਨਹੀਂ ਕਰਨੀ ਚਾਹੀਦੀ ਅਤੇ ਕਿਸੇ ਉਕਸਾਹਟ ‘ਤੇ ਤਿਲਕਨਬਾਜ਼ੀ ਵਿੱਚ ਆ ਕੇ ਫਰਜ਼ਾਂ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ।ਪਿੰਡ ਦੇ ਮੌਜੂਦਾ ਸਰਪੰਚ ਸਿਮਰਨਜੀਤ ਸਿੰਘ ਭੈਣੀ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਥਾਵਾਚਕ ਤੇ ਢਾਡੀ ਜਥੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਹਾਜ਼ਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸੰਗਤਾਂ ਵਿੱਚ ਜਥੇ: ਤਰਸੇਮ ਸਿੰਘ, ਹਰਦੇਵ ਸਿੰਘ, ਖਜਾਨ ਸਿੰਘ, ਬਲਕਾਰ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ, ਗ੍ਰੰਥੀ ਬਲਦੇਵ ਸਿੰਘ, ਗ੍ਰੰਥੀ ਹਰਪਾਲ ਸਿੰਘ, ਫੌਜੀ ਹਰਪਾਲ ਸਿੰਘ, ਅੰਗ੍ਰੇਜ ਸਿੰਘ, ਤਰਸੇਮ ਸਿੰਘ ਆਦਿ ਸ਼ਾਮਲ ਸਨ।
Punjab Post Daily Online Newspaper & Print Media