Tuesday, March 24, 2026

ਐਸ.ਬੀ.ਐਸ ਸੰਸਥਾਵਾਂ ਦੇ ਵਿਦਿਆਰਥੀ ਲੈ ਸਕਣਗੇ ਕੈਨੇਡੀਅਨ ਡਿਗਰੀ

ਐਮ.ਡੀ ਰਾਜੇਸ਼ ਭਾਰਦਵਾਜ ਜਾਣਕਾਰੀ ਦਿੰਦੇ ਹੋਏ।
ਐਮ.ਡੀ ਰਾਜੇਸ਼ ਭਾਰਦਵਾਜ ਜਾਣਕਾਰੀ ਦਿੰਦੇ ਹੋਏ।

ਪੱਟੀ, 27 ਫਰਵਰੀ (ਅਵਤਾਰ ਸਿੰਘ ਢਿੱਲੋਂ / ਰਣਜੀਤ ਸਿੰਘ ਮਾਹਲਾ) – ਸ਼ਹੀਦ ਭਗਤ ਸਿੰਘ ਸੰਸਥਾਵਾਂ ਪੱਟੀ ਵੱਲੋ ਪੂਰੇ ਪੰਜਾਬ ਅੰਦਰ ਵਿਦਿਅਕ ਸੰਸਥਾਵਾਂ ਦਾ ਪ੍ਰਸਾਰ ਕੀਤਾ ਹੈ।ਜਿਸ ਤਹਿਤ ਐਸ.ਬੀ.ਐਸ ਐਜੁਕੇਸ਼ਨਲ ਗਰੁੱਪ ਪੱਟੀ ਵੱਲੋ ਅੰਮ੍ਰਿਤਸਰ ਵਿਖੇ ਸੱਤਿਅਮ ਇੰਜੀਅਰਨਿੰਗ ਕਾਲਜ ਰਾਮ ਤੀਰਥ ਵਿਖੇ ਵਿਦਿਆਰਥੀਆਂ ਨੂੰ ਇੰਜੀਅਰਨਿੰਗ ਦੇ ਵੱਖ ਵੱਖ ਕੋਰਸ ਕਰਵਾਏ ਜਾਂਦੇ ਹਨ, ਜੋ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੁਆਰਾ ਮਾਨਤਾ ਪ੍ਰਾਪਤ ਹਨ ਅਤੇ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਲਾਭ ਲੈਣ ਲਈਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਕਨੇਡਾ ਦੀ ਯੂਨੀਵਰਸਿਟੀ ਆਫ ਦ ਫੇਜ਼ਰ ਵੈਲੀ ਨਾਲ ਸਮਝੌਤਾ ਕੀਤਾ ਹੈ।ਇਸ ਮੌਕੇ ਐਸ.ਬੀ.ਐਸ ਗਰੁੱਪ ਦੇ ਐਮ.ਡੀ ਰਾਜੇਸ਼ ਭਾਰਦਵਾਜ ਨੇ ਪੱਟੀ ਪੋਲੀਟੈਕਨੀਕ ਕਾਲਜ ਵਿੱਚ ਸਾਡੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੋਏ ਸਮਝੌਤੇ ਤਹਿਤ ਪੀ.ਟੀ.ਯੂ ਨਾਲ ਮਾਨਤਾ ਪ੍ਰਾਪਤ ਕੇਵਲ 14 ਕਾਲਜਾਂ ਦੇ ਕੰਪਿਊਟਰ ਸਾਇੰਸ ਕੋਰਸ ਕਰ ਰਹੇ ਵਿਦਿਆਰਥੀਆਂ ਨੂੰ ਭਾਰਤ ਵਿੱਚ ਆਪਣੀ ਡਿਗਰੀ ਪੂਰੀ ਕਰਨ ਮਗਰੋਂ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰੀ ਯੂਨੀਵਰਸਿਟੀ ਦੇ ਬੈਚੁਲਰ ਇਨ ਕੰਪਿਊਟਰ ਇੰਨਫਾਰਮੇਸ਼ਨ ਸਿਸਟਮ ਕੋਰਸ ਦੇ ਤੀਸਰੇ ਸਾਲ ਵਿੱਚ ਸਿੱਧਾ ਦਾਖਲਾ ਮਿਲਣਾ ਸੰਭਵ ਹੋਵੇਗਾ।ਉਨਾਂ ਦੱਸਿਆ ਕਿ ਅਜੇ ਸਿਰਫ 14 ਕਾਲਜਾ ਨੂੰ ਇਸ ਸਮਝੌਤੇ ਵਿੱਚ ਸ਼ਾਮਿਲ ਕੀਤਾ ਗਿਆ। ਬਾਦ ਵਿੱਚ ਇਸ ਨੂੰ ਹੋਰ ਕਾਲਜਾ ਵਿੱਚ ਵੀ ਵਧਾਇਆ ਜਾ ਸਕਦਾ ਹੈ।ਇਸ ਸਾਰੇ ਕੰਮ ਦੀ ਸ਼ੁਰੂਆਤ ਪੀ.ਟੀ.ਯੂ ਦੇ ਡੀਨ ਬੂਟਾ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਭਾਰਤੀ ਵਿਦਿਆਰਥੀ ਇਸ ਸਮਝੌਤੇ ਤਹਿਤ ਮਿਲਣ ਵਾਲੀ ਕੈਨੇਡੀਅਨ ਡਿਗਰੀ ਦੇ ਅਧਾਰ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਬਿਹਤਰ ਰੋਜਗਾਰ ਪ੍ਰਾਪਤ ਕਰਨ ਵਿੱਚ ਬਹੁਤ ਲਾਭ ਹੋਵੇਗਾ।ਕਨੇਡਾ ਦੀ ਯੂਨੀਵਰਸਿਟੀ ਆਫ ਦਿ ਫੇਜ਼ਰ ਵੈਲੀ ਵੱਲੋ 14 ਕਾਲਜਾ ਨੂੰ ਚੁੱਣਿਆ ਗਿਆ ਹੈ।ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਕੈਨੇਡਾ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਨੂੰ 3 ਸਾਲ ਬਾਦ ਪੋਸਟ ਗ੍ਰੇਜੂਏਟ ਵਰਕ ਪਰਮਿਟ ਪ੍ਰਾਪਤ ਕਰਨ ਦੀ ਸਹੂਲਤ ਵੀ ਹਾਸਿਲ ਹੋਵੇਗੀ, ਜਿਸ ਨੂੰ ਸਿਟੀਜਨਸ਼ਿਪ ਐਂਡ ਇੰਮੀਗਰੇਸ਼ਨ ਕੈਨੇਡਾ ਵੱਲੋ ਜਾਰੀ ਕੀਤਾ ਜਾਂਦਾ ਹੈ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply