Saturday, September 12, 2026

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 33 ਧਾਰਮਿਕ ਸਮਾਗਮ ਮਨਾਇਆ

PPN0103201515
ਅੰਮ੍ਰਿਤਸਰ, 01 ਮਾਰਚ (ਸੁਖਬੀਰ ਸਿੰਘ) – ਬਾਬਾ ਦੀਪ ਸਿੰਘ ਸੁਖਮਨੀ ਸਾਹਿਬ ਸੁਸਾਇਟੀ ਚਾਟੀਵਿੰਡ ਗੇਟ ਤੇ ਹੋਲੀ ਸਿਟੀ ਟਰੱਸਟ ਅੰਮ੍ਰਿਤਸਰ ਵਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 33ਵਾਂ ਸਲਾਨਾ ਧਾਰਮਿਕ ਸਮਾਗਮ ਸੁਸਾਇਟੀ ਦੇ ਪ੍ਰਧਾਨ ਕੌਂਸਲਰ ਮਨਮੋਹਨ ਸਿੰਘ ਟੀਟੁ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ 9 ਵਜੇ ਤੋਂ ਸ਼ਾਮ ਤੱਕ ਚੱਲੇ ਇਸ ਧਾਰਮਿਕ ਦੀਵਾਨ ਵਿਚ ਪੰਥ ਪ੍ਰਸਿੱਧ ਰਾਗੀ ਜਥਿਆਂ ਜਿਨ੍ਹਾਂ ਵਿਚ ਭਾਈ ਇੰਦਰਪਾਲ ਸਿੰਘ ਖਾਲਸਾ ਵਲੋਂ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿਚ ਇਲਾਕੇ ਦੀਆਂ ਧਾਰਮਿਕ, ਸਮਾਜ ਸੇਵੀ ਤੇ ਰਾਜਨੀਤਿਕ ਸ਼ਖਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ।ਇਸ ਮੌਕੇ ਹੋਰਨਾ ਤੋਂ ਇਲਾਵਾ ਭਾਈ ਰਾਮ ਸਿੰਘ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਰਵਿੰਦਰ ਸਿੰਘ ਭਾਟੀਆ, ਜਥੇ:ਪੂਰਨ ਸਿੰਘ ਮੱਤੇਵਾਲ ਸਕੱਤਰ ਜਨਰਲ ਅਕਾਲੀ ਜਥਾ, ਸ਼ਾਮ ਲਾਲ ਦੋਵੇਂ ਸਕੱਤਰ ਸ:ਇੰਦਰ ਬੀਰ ਸਿੰਘ ਬੁਲਾਰੀਆ, ਪ੍ਰਿਤਪਾਲ ਸਿੰਘ ਲਾਲੀ ਕੌਂਸਲਰ, ਚੇਅਰਮੈਨ ਹਰਿੰਦਰ ਸਿੰਘ, ਸਵਿੰਦਰ ਸਿੰਘ ਵਾਸੀਕਾ, ਦਵਿੰਦਰ ਸਿੰਘ ਮੰਗਾ, ਸਤਿੰਦਰਪਾਲ ਸਿੰਘ ਰਾਜੂ ਮੱਤੇਵਾਲ, ਗੁਰਮਖ ਸਿੰਘ ਖਾਲਸਾ, ਗੁਰਸ਼ਰਨ ਸਿੰਘ ਨਾਮਧਾਰੀ, ਜਤਿੰਦਰ ਕੌਰ, ਦਵਿੰਦਰ ਸਿੰਘ ਬਬਲਾ, ਬਹਾਦਰ ਸਿੰਘ, ਕੁਲਦੀਪ ਸਿੰਘ ਪਾਰੋਵਾਲ, ਤਿਲਕ ਰਾਜ, ਜਗਜੀਤ ਸਿੰਘ ਮੱਤੇਵਾਲ, ਹਰਪ੍ਰੀਤ ਸਿੰਘ ਮਨੀ ਆਦਿ ਮੌਜੂਦ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply