Monday, July 20, 2026

’ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਵਰਤਮਾਨ ਅਤੇ ਭਵਿੱਖ’ ਵਿਸ਼ੇ ‘ਤੇ ਹੋਈ ਵਿਚਾਰ-ਚਰਚਾ

PPN0203201503

ਅੰਮ੍ਰਿਤਸਰ, 2 ਮਾਰਚ (ਰੋਮਿਤ ਸ਼ਰਮਾ)- ਕਿਸੇ ਵੀ ਭਾਸ਼ਾ ਦਾ ਭਵਿੱਖ ਵਿਕਾਸ ਮੁਖੀ ਬਨਾਉਣ ਲਈ ਉਸ ਖਿੱਤੇ ਦੇ ਲੋਕਾਂ ਨੂੰ ਭਾਸ਼ਾ ਦੀਆਂ ਵਰਤਮਾਨ ਚੁਣੌਤੀਆਂ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਦੀ ਪਹਿਲ ਕਦਮੀ ਕਰਨੀ ਚਾਹੀਦੀ ਹੈ। ਇਹ ਵਿਚਾਰ ਜਨਵਾਦੀ ਲੇਖਕ ਸੰਘ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ‘ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਰਤਮਾਨ ਅਤੇ ਭਵਿੱਖ’ ਤੇ ਹੋਈ ਵਿਚਾਰ ਚਰਚਾ ਵਿੱਚ ਬੋਲਦਿਆਂ ਵਿਦਵਾਨਾਂ ਨੇ ਕਹੇ। ਜਿਸ ਵਿੱਚ ਉਚੇਚੇ ਤੌਰ ਤੇ ਜੂਨ 2015 ਵਿੱਚ ਕਨੇਡਾ ਵਿਖੇ ਕਰਵਾਈ ਜਾ ਰਹੀ ਵਰਲਡ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਲਈ ਅਜੈਬ ਸਿੰਘ ਚੱਠਾ ਦੀ ਅਗਵਾਈ ਵਿੱਚ ਆਏ ਬਲਦੇਵ ਸਿੰਘ ਦਿਓਲ, ਹਰਜੀਤ ਗਿੱਲ, ਸz: ਅਜੈਬ ਸਿੰਘ ਸੰਘਾ ਅਤੇ ਹਰਨੇਕ ਸਿੰਘ ਰੰਧਾਵਾ ਦੇ ਅਧਾਰਿਤ ਡੈਲੀਗੇਟ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ, ਜਿੰਨ੍ਹਾਂ ਦੀ ਜਾਣ-ਪਹਿਚਾਣ ਸ਼ਾਇਰ ਦੇਵ ਦਰਦ ਨੇ ਕਾਵਿਕ ਅੰਦਾਜ਼ ਵਿੱਚ ਮੰਚ ਸੰਚਾਲਣ ਕਰਦਿਆਂ ਕਰਵਾਈ।ਵਰਲਡ ਪੰਜਾਬੀ ਕਾਨਫਰੰਸ ਬਾਰੇ ਗੱਲ ਕਰਦਿਆਂ ਸz: ਚੱਠਾ ਨੇ ਦੱਸਿਆ ਕਿ ਸੰਸਾਰ ਭਰ ਵਿੱਚੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ‘ਤੇ ਕੰਮ ਕਰ ਰਹੇ ਭਾਸ਼ਾ ਵਿਗਿਆਨੀਆਂ ਅਤੇ ਸਾਹਿਤਕਾਰਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕਰਕੇ ਪੰਜਾਬੀ ਭਾਸ਼ਾ ਦੀ ਬੇਹਤਰੀ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸz: ਅਜੈਬ ਸਿੰਘ ਸੰਘਾ ਨੇ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਦੇ ਹਵਾਲੇ ਨਾਲ ਦੱਸਿਆ ਕਿ ਉਥੇ ਵੱਸਦੇ ਪੰਜਾਬੀਆਂ ਦੀ ਨੌਜਵਾਨ ਪੀੜ੍ਹੀ ਜਨਤਕ ਸਮਗਾਮਾਂ ਵਿੱਚ ਆਪਸੀ ਗੱਲਬਾਤ ਦੌਰਾਨ ਮਾਤ ਭਾਸ਼ਾ ਤੋਂ ਟਾਲਾ ਵੱਟਦੀ ਹੈ, ਜੋ ਭਾਸ਼ਾ ਦੇ ਸੰਚਾਰ ਲਈ ਚਿੰਤਾ ਦਾ ਵਿਸ਼ਾ ਹੈ।ਹਰਜੀਤ ਗਿੱਲ ਨੇ ਪੰਜਾਬੀ ਸਭਿਆਚਾਰ ਨੂੰ ਲੱਗ ਰਹੇ ਖੋਰੇ ਤੋਂ ਬਚਾਉਣ ਲਈ ਨਿੱਗਰ ਕਦਮ ਪੁੱਟਣ ਤੇ ਜੋਰ ਦਿੱਤਾ। ਪੰਜਾਬੀ ਵਿਦਵਾਨ ਡਾ. ਬਲਜੀਤ ਕੌਰ ਰਿਆੜ ਅਤੇ ਦੀਪ ਦਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਪੰਜਾਬੀ ਭਾਸ਼ਾ ਦੀਆਂ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਮਾਤ ਭਾਸ਼ਾ ਨੂੰ ਕਿੱਤਾ ਮੁੱਖੀ ਅਤੇ ਰੁਜ਼ਗਾਰ ਮੁੱਖੀ ਬਨਾਉਣਾ ਅਜੋਕੇ ਸਮੇਂ ਦੀ ਪਹਿਲੀ ਜਰੂਰਤ ਹੈ। ਡਾ. ਪਰਮਿੰਦਰ ਸਿੰਘ ਅਤੇ ਡਾ. ਅਨੂਪ ਸਿੰਘ ਨੇ ਕਿਹਾ ਕਿ ਮਾਤ ਭਾਸ਼ਾ ਪ੍ਰਤੀ ਹੀਣ ਭਾਵਨਾ ਨੂੰ ਪਾਸੇ ਕਰਕੇ ਕੌਮਾਂਤਰੀ ਪੱਧਰ ‘ਤੇ ਬੈਠ ਕੇ ਵਿਚਾਰ ਚਰਚਾ ਕਰਨ ਲਈ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸਾਹਿਤ ਅਕੈਡਮੀ ਲੁਧਿਆਣਾ ਤੋਂ ਵਿਦਵਾਨਾਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ। ਸ਼੍ਰੋਮਣੀ ਸ਼ਾਇਰ ਸ੍ਰੀ ਪਰਮਿੰਦਰਜੀਤ ਅਤੇ ਡਾ. ਜਗਦੀਸ਼ ਸੱਚਦੇਵਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਚੁੱਕੇ ਜਾ ਰਹੇ ਸਾਰਥਿਕ ਕਦਮਾਂ ਦੀ ਸਰਾਹਨਾ ਕੀਤੀ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਪੰਜਾਬੀ ਚਿੰਤਕ ਮੰਚ ਦੇ ਪ੍ਰਧਾਨ ਜਸਬੀਰ ਸਿੰਘ ਸੱਗੂ, ਮੁਖਤਾਰ ਗਿੱਲ, ਵਰਗਸ ਸਲਾਮਤ, ਜਸਵੰਤ ਜੱਸ, ਮਨਮੋਹਨ ਢਿੱਲੋਂ, ਡਾ. ਕਸ਼ਮੀਰ, ਸੁਮੀਤ ਸਿੰਘ, ਨਿਰਮਲ ਅਰਪਨ, ਧਰਵਿੰਦਰ ਔਲਖ, ਅਸ਼ੋਕ ਸ਼ਰਮਾ, ਹਜ਼ਾਰਾ ਚੀਮਾ, ਜਗਤਾਰ ਗਿੱਲ, ਇੰਦਰਜੀਤ ਸਿੰਘ ਬਾਸਰਕੇ, ਰਵੀ ਠਾਕੁਰ, ਜਸਬੀਰ ਝਬਾਲ, ਸੀਮਾ ਸੰਧੂ, ਅਰਤਿੰਦਰ ਸੰਧੂ, ਪ੍ਰਿੰ: ਨਰੋਤਮ ਸਿੰਘ, ਸਰਬਜੀਤ ਸਿੰਘ ਸੰਧੂ, ਬਲਕਾਰ ਸਿੰਘ ਦੁਧਾਲਾ, ਹਰਜੀਤ ਸੰਧੂ, ਮਨਮੋਹਨ ਬਾਸਰਕੇ, ਲਖਬੀਰ ਸਿੰਘ ਨਜਾਮਪੁਰ, ਬਲਵਿੰਦਰ ਦੁਧਾਲਾ, ਰਬਿੰਦਰ ਸਿੰਘ ਬਾਠ, ਕੁਲਵੰਤ ਸਿੰਘ ਅਣਖੀ, ਹਰਭਜਨ ਸਿੰਘ ਬਰਾੜ, ਦਲਜੀਤ ਸਿੰਘ ਕੋਹਲੀ, ਜਰਮਨਜੀਤ ਸਿੰਘ ਬਾਠ, ਸੁਖਦੇਵ ਸਿੰਘ ਪਾਂਧੀ, ਸੰਤੋਖ ਸਿੰਘ ਰਾਹੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਸ਼ਾ ਪ੍ਰੇਮੀ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply