Sunday, April 26, 2026

ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ ਪੈਰਾ ਮੈਡੀਕਲ ਸਟਾਫ ਤੇ ਮੈਡੀਕਲ ਅਫਸਰਾਂ ਲਈ ਟਰੇਨਿੰਗ ਅਯੌਜਿਤ

PPN0303201510

ਹੁਸ਼ਿਆਰਪੁਰ, 3 ਮਾਰਚ (ਸਤਵਿੰਦਰ ਸਿੰਘ) – ਜ਼ਿਲ੍ਹਾ ਸਿਹਤ ਸੇਵਾਵਾਂ ਦੇ ਮੁਖੀ ਡਾ. ਸੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਟਰੇਨਿੰਗ ਹਾਲ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਪੈਰਾ ਮੈਡੀਕਲ ਸਟਾਫ ਅਤੇ ਮੈਡੀਕਲ ਅਫਸਰਾਂ ਲਈ ਟਰੇਨਿੰਗ ਦਾ ਆਯੋਜਨ ਕੀਤਾ ਗਿਆ। ਜਿਲ੍ਹਾ ਲੈਪਰੋਸੀ ਅਫਸਰ ਡਾ.ਸ਼ਾਮ ਸੁੰਦਰ ਦੀ ਯੋਗ ਅਗਵਾਈ ਹੇਠ ਕਰਵਾਈ ਗਈ ਇਸ ਟਰੇਨਿੰਗ ਦੌਰਾਨ ਪਹਿਲੇ ਦਿਨ ਵੱਖ-ਵੱਖ ਬਲਾਕਾਂ ਦੇ ਪੈਰਾਮੈਡੀਕਲ ਸਟਾਫ ਅਤੇ ਦੂਸਰੇ ਦਿਨ ਮੈਡੀਕਲ ਅਫਸਰਾਂ ਨੂੰ ਕੁਸ਼ਟ ਰੋਗ ਨਿਯੰਤਰਣ ਸਬੰਧੀ ਟਰੇਨਿੰਗ ਦਿੱਤੀ ਗਈ। ਟਰੇਨਿੰਗ ਦੌਰਾਨ ਸੰਬੋਧਨ ਕਰਦੇ ਸਿਵਲ ਸਰਜਨ ਡਾ.ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਟਰੇਨਿੰਗ ਦਾ ਮੁੱਖ ਉਦੇਸ਼ ਕੁਸ਼ਟ ਰੋਗੀਆਂ ਦੀ ਜਲਦ ਤੋਂ ਜਲਦ ਪਛਾਣ ਕਰਨ ਉਪਰੰਤ ਉਨ੍ਹਾਂ ਨੂੰ ਇਲਾਜ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਕੁਸ਼ਟ ਰੋਗ ਤੋਂ ਪ੍ਰਭਾਵਿਤ ਪੀੜਤਾਂ ਨੂੰ ਇਸ ਰੋਗ ਰਾਂਹੀ ਹੋਣ ਵਾਲੀ ਅਪੰਗਤਾ ਤੋ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਕੁਸ਼ਟ ਰੋਗੀ ਨੂੰ ਐਮ.ਡੀ.ਟੀ. ਟ੍ਰੀਟਮੈਂਟ ਦੇ ਕੇ ਇੱਕ ਸਵਸਥ ਵਿਅਕਤੀ ਨੂੰ ਇਸਦੀ ਇੰਨਫੈਕਸ਼ਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਟਰੇਨਿੰਗ ਦੌਰਾਨ ਸਿਹਤ ਵਿਭਾਗ ਵਿੱਚ ਕੰਮ ਕਰਦੇ ਸਟਾਫ ਨੂੰ ਰਾਸ਼ਟਰੀ ਕੁਸ਼ਟ ਰੋਗ ਨਿਯੰਤਰਣ ਪ੍ਰੋਗਰਾਮ ਸਬੰਧੀ ਵਿਸਤਾਰਪੂਰਵਕ ਜਾਣਕਾਰੀ ਦੇ ਕੇ ਟਰੇਂਡ ਕੀਤਾ ਜਾ ਰਿਹਾ ਹੈ ਤਾਂ ਜੋ ਜਿਲ੍ਹੇ ਅੰਦਰ ਕੁਸ਼ਟ ਰੋਗ ਨਿਯੰਤਰਣ ਮੁਹਿੰਮ ਨੂੰ ਕਾਮਯਾਬ ਬਣਾਇਆ ਜਾ ਸਕੇ। ਟਰੇਨਿੰਗ ਦੋਰਾਨ ਜਿਲ੍ਹਾ ਲੈਪਰੋਸੀ ਅਫਸਰ ਡਾ.ਸ਼ਾਮ ਸੁੰਦਰ ਸ਼ਰਮਾ ਨੇ ਦੱਸਿਆ ਕਿ ਸੰਨ 1983 ਤੋਂ ਐਮ.ਡੀ.ਟੀ. ਦਵਾਈ ਰਾਂਹੀ ਕੁਸ਼ਟ ਰੋਗੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਜੋ ਕਿ ਕੁਸ਼ਟ ਰੋਗੀਆਂ ਲਈ ਬਹੁਤ ਕਾਰਾਗਰ ਦਵਾਈ ਹੈ ਅਤੇ ਜਿਸ ਦੇ ਲਗਾਤਾਰ ਸੇਵਨ ਨਾਲ ਕੁਸ਼ਟ ਰੋਗ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ ਅਤੇ ਕੁਸ਼ਟ ਰੋਗੀ ਨੂੰ ਸਰੀਰਕ ਤੌਰ ਤੇ ਅਪਾਹਜ਼ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸੇ ਲਈ ਮਲਟੀ ਪਰਪਜ਼ ਹੈਲਥ ਵਰਕਰ ਮੇਲ ਅਤੇ ਮਲਟੀ ਪਰਪਜ਼ ਹੈਲਥ ਵਰਕਰ ਫੀਮੇਲ ਸਟਾਫ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਕੁਸ਼ਟ ਰੋਗੀ ਦੇ ਸ਼ੱਕੀ ਮਰੀਜਾਂ ਦੀ ਡਿਟੈਕਸ਼ਨ ਕੀਤੀ ਜਾਵੇ ਤੇ ਡਾਕਟਰੀ ਜਾਂਚ ਲਈ ਜਿਲ੍ਹਾ ਹਸਪਤਾਲ ਵਿਖੇ ਭੇਜਿਆ ਜਾਵੇ ਤਾਂ ਕਿ ਰੋਗ ਦੀ ਪੁਸ਼ਟੀ ਹੋਣ ਤੇ ਤੁਰੰਤ ਇਲਾਜ ਆੰਰਭ ਕੀਤਾ ਜਾ ਸਕੇ। ਇਸ ਮੌਕੇ ਮਾਸ ਮੀਡੀਆ ਅਫਸਰ ਸੁਖਵਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਕੁਸ਼ਟ ਰੋਗ ਕੰਟਰੋਲ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਬਹੁਤ ਜ਼ਰੂਰੀ ਹੈ ਕਿ ਜਮੀਨੀ ਪੱਧਰ ਤੇ ਸਬੰਧਤ ਸਿਹਤ ਕਾਮਿਆਂ ਅਤੇ ਆਸ਼ਾ ਵਰਕਰਾਂ ਵੱਲੋਂ ਆਮ ਲੋਕਾਂ ਨੂੰ ਕੁਸ਼ਟ ਰੋਗ ਦੇ ਲੱਛਣ ਅਤੇ ਇਸਤੋਂ ਬਚਾਅ ਦੀ ਜਾਣਕਾਰੀ ਦੇ ਕੇ ਦੱਸਿਆ ਜਾਵੇ ਕਿ ਜਲਦ ਤੋਂ ਜਲਦ ਕੁਸ਼ਟ ਰੋਗ ਦਾ ਇਲਾਜ ਸ਼ੁਰੂ ਕਰਨ ਨਾਲ ਕੁਸ਼ਟ ਰੋਗੀ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ। ਟਰੇਨਰਜ ਨੂੰ ਬਲਾਕ ਟਾਂਡਾ ਦੇ ਡਾ.ਪ੍ਰੀਤ ਮੋਹਿੰਦਰ ਅਤੇ ਸਬ ਡਿਵੀਜ਼ਨਲ ਹਸਪਤਾਲ ਦਸੂਹਾ ਦੇ ਡਾ.ਜਯੋਤੀ ਵੱਲੋਂ ਵੀ ਟਰੇਨਿੰਗ ਦਿੱਤੀ ਗਈ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply