Thursday, April 30, 2026

ਅਕਾਲੀ ਆਗੂ ਬਚਿੱਤਰ ਸਿੰਘ ਸੁਲਤਾਨਵਿੰਡ ਨੇ ਨਵੀਂ ਕੋਠੀ ‘ਚ ਕੀਤਾ ਗ੍ਰਹਿ ਪ੍ਰਵੇਸ਼

 PPN300317

ਅੰਮ੍ਰਿਤਸਰ, 30 ਮਾਰਚ (ਗੁਰਪ੍ਰੀਤ ਸਿੰਘ) – ਗੁਰੂ ਮਹਾਰਾਜ ਵਲੋਂ ਅਕਾਲੀ ਆਗੂ ਬਚਿੱਤਰ ਸਿੰਘ ਸੁਲਤਾਨਵਿੰਡ ਨੂੰ ਬਖਸ਼ੇ ਨਵੇਂ ਗਏ ਨਿਵਾਸ ਵਿੱਚ ਪ੍ਰਵੇਸ਼ ਮੌਕੇ ਸਮੂਹ ਪ੍ਰੀਵਾਰ ਵਲੋਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਵੱਖ-ਵੱਖ ਧਾਰਮਿਕ, ਰਾਜਨੀਤਕ ਤੇ ਸਮਾਜਿਕ ਖੇਤਰ ਦੀਆਂ ਉਘੀਆਂ ਸਖਸ਼ੀਅਤਾਂ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਸਬੰਧੀਆਂ ਨੇ ਸ਼ਿਰਕਤ ਕਰਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਪਿੰਡ ਸੁਲਤਾਨਵਿੰਡ ਦੀ ਦਾਦੂ ਜੱਲਾ ਪੱਤੀ ਵਿਖੇ ਬਣਾਈ ਗਈ ਨਵੀਂ ਕੋਠੀ ਵਿੱਚ ਧਾਰਮਿਕ ਸਮਾਗਮ ਦੌਰਾਨ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗ੍ਰੰਥੀ ਸਿੰਘ ਨੇ ਸਮੂੰਹ ਸੁਲਤਾਨਵਿੰਡ ਪ੍ਰੀਵਾਰ ਵਲੋਂ ਗੁਰੂ ਮਹਾਰਾਜ ਜੀ ਦੇ ਸ਼ੁਕਰਾਨੇ ਦੀ ਅਰਦਾਸ ਕਰਕੇ ਪ੍ਰੀਵਾਰ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ।ਸਮਾਗਮ ਵਿੱਚ ਪੁੱਜੀਆਂ ਸਖਸ਼ੀਅਤਾਂ ਵਿੱਚ ਸਾਬਕਾ ਵਿਧਾਇਕ ਮਲਕੀਅਤ ਸਿੰਘ ਏ.ਆਰ., ਪੰਜਾਬ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਮਿਲਾਪ ਸਿੰਘ ਖਜਾਨੇਵਾਲੇ, ਸਾਬਕਾ ਕੌਂਸਲਰ ਸਮਸ਼ੇਰ ਸਿੰਘ ਸ਼ੇਰਾ, ਅਮਰੀਕ ਸਿੰਘ ਖਜਾਨੇਵਾਲੇ, ਅਕਾਲੀ ਆਗੂ ਮਹਾਂਬੀਰ ਸਿੰਘ ਸੁਲਤਾਨਵਿੰਡ, ਮੁਖਤਿਆਰ ਸਿੰਘ ਖਾਲਸਾ, ਨੰਬਰਦਾਰ ਜਸਬੀਰ ਸਿੰਘ, ਜਥੇਦਾਰ ਹਰਚਰਨ ਸਿੰਘ, ਬਲਕਾਰ ਸਿੰਘ ਸੰਧੂ ਉਤਰਾਂਚਲ, ਜਤਿੰਦਰ ਸਿੰਘ, ਸਵਿੰਦਰ ਸਿੰਘ ਤਰਸਿੱਕਾ, ਜੋਧਬੀਰ ਸਿੰਘ ਸੁਲਤਾਨਵਿੰਡ, ਗੁਰਵਿੰਦਰ ਸਿੰਘ ਸੁਲਤਾਨਵਿੰਡ, ਬਿਕਰਮਜੀਤ ਸਿੰਘ ਬੱਲ, ਮੈਨੇਜਰ ਜੋਬਜਨਜੀਤ ਸਿੰਘ ਸ਼ੰਕਰਪੁਰੀਆ, ਸੁਖਰਾਜ ਸਿੰਘ, ਰੁਪਿੰਦਰ ਸਿੰਘ ਫਤਹਿਪੁਰ ਰਾਜਪੂਤਾਂ, ਵਿੱਕੀ, ਗੋਰਾ ਆਦਿ ਸ਼ਾਮਲ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply