
ਹੁਸ਼ਿਆਰਪੁਰ, 4 ਮਾਰਚ ( ਸਤਵਿੰਦਰ ਸਿੰਘ) – ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਪ੍ਰਧਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿੰਦਿਤਾ ਮਿਤਰਾ ਵਲੋਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੇ ਮੌਕੇ ‘ਤੇ ਫਸਟ ਏਡ ਦੀ ਪੋਸਟ ਲਗਾਉਣ ਲਈ ਐਂਬੂਲੈਂਸ ਵੈਨ ਅਤੇ ਫਸਟ ਏਡ ਟੀਮ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਹ ਐਬੂਲੈਂਸ ਵੈਨ ਅਤੇ ਫਸਟ ਏਡ ਟੀਮ ਮਿਤੀ 4 ਮਾਰਚ 2015 ਤੋਂ 6 ਮਾਰਚ 2015 ਤੱਕ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ।ਉਨ੍ਹਾਂ ਦੱਸਿਆ ਕਿ ਜਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੇ ਮੌਕੇ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨੂੰ ਕਿਸੇ ਵੀ ਸੂਰਤ ਵਿੱਚ ਲੋੜ ਪੈਣ ‘ਤੇ ਫਸਟ ਏਡ ਦੀ ਸਹਾਇਤਾ ਮੁਹੱਈਆ ਕਰਨ ਲਈ ਫਸਟ ਏਡ ਦੇ ਮਹਿਰਾਂ ਦੀ 8 ਮੈਂਬਰੀ ਟੀਮ ਵਿੱਚ ਪਲਾਟੂਨ ਕਮਾਂਡਰ, ਪੰਜਾਬ ਹੋਮ ਗਾਰਡ, ਹੁਸ਼ਿਆਰਪੁਰ ਸੰਤੋਖ ਸਿੰਘ, ਸੇਵਾ ਮੁਕਤ ਅਧਿਆਪਕ ਸ: ਦਰਸ਼ਨ ਸਿੰਘ, ਸ਼੍ਰੀ ਬਲਬੀਰ ਸਿੰਘ, ਸਰਕਾਰੀ ਹਾਈ ਸਕੂਲ, ਮਿਆਣੀ, ਸ਼੍ਰੀ ਨਰਿੰਜਨ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾੜੀਆਂ ਕਲਾਂ, ਸ਼੍ਰੀ ਮਨਜੀਤ ਸਿੰਘ, ਸਰਕਾਰੀ ਹਾਈ ਸਕੂਲ, ਬਿੰਜੋਂ, ਸ਼੍ਰੀ ਸੋਹਣ ਸਿੰਘ, ਸਰਕਾਰੀ ਐਲੀਮੈਂਟਰੀ ਸਕੂਲ, ਬੈਂਸ ਅਵਾਨਾ, ਸ਼੍ਰੀ ਜਸਵੀਰ ਸਿੰਘ, ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ, ਟਾਂਡਾ, ਸ਼੍ਰੀ ਅਮਰਜੀਤ ਸਿੰਘ, ਸਰਕਾਰੀ ਐਲੀਮੈਂਟਰੀ ਸਕੂਲ, ਸਮੁੰਦੜਾ ਸ਼ਾਮਲ ਹਨ ਨੂੰ ਸਕੱਤਰ, ਜਿਲ੍ਹਾ ਰੈੱਡ ਕਰਾਸ ਸਸਾਇਟੀ, ਹੁਸ਼ਿਆਰਪੁਰ ਵਲੋਂ ਪ੍ਰਤੀਨਿਯੁਕਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਸ ਮੇਲੇ ਲਈ ਜਿਲ੍ਹਾ ਰੈੱਡ ਕਰਾਸ ਵਲੋਂ ਸੰਗਤਾਂ ਦੀ ਸੁਵਿਧਾ ਲਈ ਫਸਟ ਏਡ ਦੇ ਤੌਰ ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੇ ਨਾਲ-ਨਾਲ ਲੋੜ ਵਾਲੇ ਜਖਮੀ ਜਾਂ ਬੀਮਾਰ ਵਿਅਕਤੀਆਂ ਨੂੰ ਦੂਰ-ਨੇੜੇ ਦੇ ਹਸਪਤਾਲਾਂ ਵਿਖੇ ਪਹੁੰਚਾਉਣ ਦੀ ਸੇਵਾ ਵੀ ਪ੍ਰਧਾਨ ਕੀਤੀ ਜਾਵੇਗੀ।ਇਸ ਮੌਕੇ ਸ਼੍ਰੀ ਨਰੇਸ਼ ਗੁਪਤਾ, ਸਕੱਤਰ,ਜਿਲ੍ਹਾ ਰੈੱਡ ਕਰਾਸ ਸੁਸਾਇਟੀ, ਸ਼੍ਰੀਮਤੀ ਜੋਗਿੰਦਰ ਕੋਰ, ਡੀ.ਏ.ਟੀ.ਐੱਸ. ਅਤੇ ਸਰਬਜੀਤ ਆਦਿ ਵੀ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media