ਸਿੱਖਿਆ ਵਿਭਾਗ ਵਲੋਂ ਨਾਜ਼ੁਕ ਐਲਾਨੇ ਸਕੂਲਾਂ ਵਿਚ ਹੋਈ ਵਿਡਿਓਗ੍ਰਾਫੀ
ਛੇਹਰਟਾ, 4 ਮਾਰਚ (ਪੱਤਰ ਪ੍ਰੇਰਕ)- ਸਿੱਖਿਆ ਵਿਭਾਗ ਵਲੋਂ ਬੱਚਿਆਂ ਦੇ ਭਵਿੱਖ ਅਤੇ ਉਨਾਂ ਦੀ ਪੜਾਈ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਵਿਭਾਗ ਵਲੋਂ 16 ਟੀਮਾਂ ਜਿਲੇ ਦੇ ਸਕੂਲਾਂ ਦੀ ਚੈਕਿੰਗ ਲਈ ਉਤਾਰੀਆਂ ਗਈਆਂ ਹਨ, ਜੋ ਕਿ ਸਕੂਲਾਂ ਵਿਚ ਪੈਣੀ ਨਜਰ ਰੱਖ ਰਹੀਆਂ ਹਨ। ਬੁੱਧਵਾਰ ਨੂੰ ਰਾਜਨੀਤੀ ਪ੍ਰੀਖਿਆ ਦੌਰਾਨ ਪੰਜਾਬ ਸਰਕਾਰ ਤੇ ਪੰਜਾਬ ਦੇ ਸਿੱਖਿਆ ਵਿਭਾਗ ਦੇ ਵੱਲੋਂ ਨਿਯੁੱਕਤ ਕੀਤੇ ਗਏ ਵਿਸ਼ੇਸ਼ ਉੱਡਣ ਦਸਤਿਆਂ ਵੱਲੋਂ ਆਪਣੇ ਆਪਣੇ ਸਾਥੀਆਂ ਸਮੇਤ ਵੱਖ ਵੱਖ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਸਕੂਲਾਂ ਵਿੱਚ ਦਸਤਕ ਦਿੱਤੀ ਗਈ, ਜਿਸ ਦੌਰਾਨ ਜਿਲੇ ਵਿਚ ਕੋਈ ਵੀ ਨਕਲ ਕੇਸ ਨਹੀ ਪਾਇਆਂ ਗਿਆ, ਪਰ ਇੰਨਾਂ ਪ੍ਰੀਖਿਆ ਦੌਰਾਨ ਪੁਲਸ ਦੀ ਲਾਪ੍ਰਵਾਹੀ ਫਿਰ ਤੋਂ ਸਾਹਮਣੇ ਆਈ ਹੈ। ਜਿੱਥੇ ਸਿੱਖਿਆ ਵਿਭਾਗ ਵਲੋਂ ਨਾਜੁਕ ਐਲਾਨੇ ਸਕੂਲਾਂ ਦੇ ਪੁਲਸ ਮੁਲਾਜਮ ਗੈਰ ਹਾਜਰ ਰਹੇ ਹਨ, ਉੱਥੇ ਬਾਰਡਰ ਏਰੀਆਂ ਦੇ ਦਿਹਾਤੀ ਪ੍ਰੀਖਿਆਂ ਕੇਂਦਰਾਂ ਦੀ ਸਥਿਤੀ ਨਾਜੁਕ ਹੋ ਗਈ ਹੈ, ਇੱਥੇ ਪੁਲਿਸ ਨੂੰ ਵਾਰ ਵਾਰ ਸੂਚਿਤ ਕਰਨ ਤੇ ਵੀ ਕੋਈ ਪੁਲਸ ਮੁਲਾਜ਼ਮ ਪ੍ਰੀਖਿਆ ਕੇਂਦਰ ਨਹੀ ਪਹੁੰਚ ਰਿਹਾ ਹੈ। ਇੰਨਾਂ ਗੱਲਾ ਦਾ ਖੁਲਾਸਾ ਡੀਈਓ ਸੈਕੰਡਰੀ ਸਤਿੰਦਰਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਦੇ ਵੱਲੋਂ ਅੱਜ ਬਾਰ੍ਹਵੀਂ ਦੇ ਰਾਜਨੀਤਿਕ ਪ੍ਰੀਖਿਆ ਦੇ ਸਿਲਸਿਲੇ ਵਾਰ ਪੇਪਰ ਦੇ ਦੌਰਾਨ ਕੀਤਾ।
ਡੀਈਓ ਵਲੋਂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਵਣੀਈਕੇ, ਨਿਊ ਸਿੱਖ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਨਗਰ, ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਸਤਲਾਣੀ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਸਾ ਬਜਾਰ, ਜੀਐਸਪੀ ਸੀਨੀਅਰ ਸੈਕੰਡਰੀ ਸਕੂਲ ਖਾਸਾ ਕਲੋਨੀ ਆਦਿ ਕਈ ਸਕੂਲਾਂ ਵਿਚ ਚੈਕਿੰਗ ਕੀਤੀ, ਇੰਨਾਂ ਸਕੂਲਾਂ ਦੇ ਵਿੱਚ ਬਾਰ੍ਹਵੀਂ ਦੀ ਪ੍ਰੀਖਿਆ ਬੇਹਤਰ ਪ੍ਰਬੰਧਾਂ ਹੇਂਠ ਤੇ ਬਿਨਾਂ ਨਕਲ ਦੇ ਹੁੰਦੀ ਵੇਖੀ ਗਈ।ਇੰਨਾਂ ਸੈਂਟਰਾਂ ਦੀ ਕਾਰਗੁਜਾਰੀ ਤੇ ਉੱਡਣ ਦਸਤੇ ਵੱਲੋਂ ਪੂਰਨ ਰੂਪ ਵਿੱਚ ਜਿੱਥੇ ਸੰਤੁਸ਼ਟੀ ਪ੍ਰਗਟ ਕੀਤੀ ਗਈ, ਉੱਥੇ ਕਈ ਪ੍ਰੀਖਿਆ ਕੇਂਦਰਾਂ ਦੇ ਬਾਹਰ ਲੋਕਾਂ ਦੀ ਭੀੜ ਲੱਗੀ ਹੋਈ ਸੀ, ਜਿਸ ਨੂੰ ਵੇਖੀਦਆਂ ਹੀ ਡੀਈਓ ਸਤਿੰਦਰਬੀਰ ਸਿੰਘ ਅੱਗ ਬਬੂਲਾ ਹੋ ਗਏ ਤੇ ਉਨਾਂ ਭੀੜ ਨੂੰ ਉੱਥੋਂ ਜਾਣ ਦੇ ਨਿਰਦੇਸ਼ ਦਿੱਤੇ, ਵਾਰ ਵਾਰ ਨਿਰਦੇਸ਼ ਦੇਣ ਤੇ ਵੀ ਜਦ ਲੋਕ ਉਥੋਂ ਨਹੀ ਹੱਟੇ ਤਾਂ ਡੀਈਓ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ, ਪਰ ਕੋਈ ਪੁਲਸ ਮੁਲਾਜਮ ਨਹੀ ਆਇਆ।ਡੀਈਓ ਸਤਿੰਦਰਬੀਰ ਨੇ ਕਰੀਬ ਅੱਧਾ ਅੱਧਾ ਘੰਟਾ ਇੰਨਾਂ ਸਕੂਲਾਂ ਵਿੱਚ ਚੈਕਿੰਗ ਕੀਤੀ।ਡੀਈਓ ਸਤਿੰਦਰਬੀਰ ਵਲੋਂ ਸਕੂਲਾਂ ਨੂੰ ਇੰਨਾਂ ਗੱਲਾਂ ਦਾ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ।
ਦੱਸਣਯੋਗ ਹੈ ਕਿ ਪਿਛਲੇ ਸਾਲ ਅਟਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਨਕਲ ਨੂੰ ਲੈ ਕੇ ਟਕਰਾਅ ਪੈਦਾ ਹੋ ਗਿਆ ਸੀ, ਇਸ ਲਈ ਇਸ ਪ੍ਰੀਖਿਆ ਕੇਂਦਰ ਨੂੰ ਨਾਜੁਕ ਘੋਸ਼ਿਤ ਕਰ ਦਿੱਤਾ ਗਿਆ ਸੀ, ਇਸ ਦੇ ਬਾਵਜੂਦ ਵੀ ਪੁਲਸ ਦੀ ਲਾਪਰਵਾਹੀ ਕਿਸੇ ਵੱਡੀ ਘਟਨਾ ਦਾ ਸੰਕੇਤ ਦੇ ਰਹੀ ਹੈ।ਡੀਈਓ ਸਤਿੰਦਰਬੀਰ ਸਿੰਘ ਨੇ ਦੱਸਿਆ ਕਿ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਵਿਚ ਬਾਰ੍ਹਵੀਂ ਦੀ ਪ੍ਰੀਖਿਆ ਨੂੰ ਲੈ ਕੇ ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਇਕ ਓਪਨ ਸਕੂਲ ਤੇ ਦੂਜੇ ਕੇਂਦਰ ਵਿਚ ਰੈਗੂਲਰ ਵਿਦਿਆਰਥੀ ਪ੍ਰੀਖਿਆ ਦੇ ਰਹੇ ਸਨ।ਓਪਨ ਸਕੂਲ ਵਿਚ ਤੈਨਾਤ ਨਿਗਰਾਨ ਉਪਕਾਰ ਸਿੰਘ ਕੋਹਲੀ ਆਂਪਣਾ ਪ੍ਰੀਖਿਆ ਕੇਂਦਰ ਛੱਡ ਕੇ ਦੂਜੀ ਮੰਜਿਲ ਤੇ ਬਣੇ ਪ੍ਰੀਖਿਆ ਕੇਂਦਰ ਵਿਚ ਗੈਰ ਤਰੀਕੇ ਨਾਲ ਦਖਲ ਦੇਣ ਦਾ ਸਮਾਚਾਰ ਮਿਲਿਆ ਹੈ।ਇਸ ਸਬੰਧੀ ਕੰਟਰੋਲਰ ਸਮੇਤ ਚੈਕਿੰਗ ਸਟਾੱਫ ਨੇ ਪ੍ਰਸ਼ਾਸਨ ਤੇ ਡੀਈਓ ਦਫਤਰ ਸੂਚਿਤ ਕੀਤਾ ਹੈ। ਯਾਂਦ ਰਹੇ ਕਿ ਸੂਬਾ ਸਿੰਘ ਦੇ ਉੱਡਣ ਦਸਤੇ ਵਲੋਂ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਵਿਚ 2013 ਦੌਰਾਨ ਪਹਿਲੀ ਮੰਜਿਲ ਤੇ ਬਣੇ ਪ੍ਰੀਖਿਆ ਕੇਂਦਰ ਵਿਚ ਓਪਨ ਸਕੂਲ ਦੀਆਂ ਦੋ ਵਿਦਿਆਰਥਣਾਂ ਨਕਲ ਕੇਸ ਵਿਚ ਫੜੀਆਂ ਜਾ ਚੁੱਕੀਆਂ ਹਨ, ਜੋ ਕਿ ਇਕ ਦੂਜੇ ਦੀਆਂ ਸ਼ੀਟਾਂ ਫਾੜ ਕੇ ਪੇਪਰ ਦੇ ਰਹੀਆਂ ਸਨ। ਜਿਸ ਨੂੰ ਵੇਖਦੇ ਹੋਏ ਸੂਬਾ ਸਿੰਘ ਵੱਲੋਂ ਤੁਰੰਤ ਇਕ ਲੜਕੀ ਦੀ ਯੂਐਮਸੀ ਕੱਟ ਦਿੱਤੀ ਗਈ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸੂਬਾ ਸਿੰਘ ਦੇ ਉੱਡਣ ਦਸਤੇ ਵਲੋਂ ਕਿਸੇ ਵੀ ਨਕਲਚੀ ਨੂੰ ਬਖਸ਼ਿਆ ਨਹੀ ਜਾਂਦਾ, ਪਰ ਇਸ ਵਾਰ ਸੂਬਾ ਸਿੰਘ ਦੀ ਫਲਾਇੰਗ ਨਾ ਹੋਣ ਤੇ ਅਜੇ ਤੱਕ ਕੋਈ ਵੀ ਨਕਲ ਕੇਸ ਸਾਹਮਣੇ ਨਹੀ ਆਇਆ ਹੈ।ਇਸੇ ਤਰਾਂ ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰੀਖਿਆ ਕੇਂਦਰ ਤੋਂ ਉਨਾਂ ਨੂੰ ਸ਼ਿਕਾਇਤ ਮਿਲੀ ਸੀ, ਕਿ ਪ੍ਰੀਖਿਆ ਕੇਂਦਰ ਦੂਜੀ ਮੰਜਿਲ ਚੱਲ ਰਹੀ ਹੈ, ਉਨਾਂ ਕੰਟਰੋਲਰ ਨੂੰ ਆਪਣਾ ਪ੍ਰੀਖਿਆ ਕੇਂਦਰ ਦੂਜੀ ਮੰਜਿਲ ਤੋਂ ਗਰਾਊਂਡ ਫਲੋਰ ਤੇ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।
ਯਾਦ ਰਹੇ ਕਿ ਇਸ ਵਾਰ ਸਿੱਖਿਆ ਵਿਭਾਗ ਵਲੋਂ ਨਕਲ ਨੂੰ ਲੈ ਕੇ 51 ਸਕੂਲ ਨਾਜੂਕ ਐਲਾਨੇ ਗਏ ਹਨ, ਜਿੰਨਾਂ ਵਿਚ ਗੁਰੂ ਅਰਜੁਨ ਦੇਵ ਪਬਲਿਕ ਸਕੂਲ ਦਿਆਲਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਬਾਗ ਬਲਾੱਕ-2 ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ (ਲੜਕੇ) ਵਿਚ ਪੰਜਾਬ ਸਕੂਲ ਸਿੱਖਿਆਂ ਬੌਰਡ ਵਲੋਂ ਪੂਰੇ ਪੇਪਰ ਦੀ ਵਿਡੀਓਗ੍ਰਾਫੀ ਕਰਵਾਈ ਗਈ ਅਤੇ ਇੰਨਾਂ 51 ਨਾਜੂਕ ਸਕੂਲਾਂ ਵਿਚ ਡੀਸੀ ਦਫਤਰ ਤੇ ਡੀਈਓ ਦਫਤਰ ਵਲੋਂ ਅਬਜਰਵਰ ਤੈਨਾਤ ਕੀਤੇ ਗਏ, ਜਿੰਨਾਂ ਵਲੋਂ ਇੰਨਾਂ ਸੈਂਟਰਾਂ ਤੇ ਬਾਜ ਅੱਖ ਰੱਖੀ ਗਈ।ਇਸ ਮੋਕੇ ਡੀਈਓ ਸਤਿੰਦਰਬੀਰ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਨਕਲ ਦੇ ਮਾਮਲੇ ਨੂੰ ਲੈ ਕੇ ਬਹੁਤ ਗੰਭੀਰ ਹੈ, ਜਿਸ ਲਈ ਸਿੱਖਿਆਂ ਵਿਭਾਗ ਵੱਲੋਂ ਨਕਲ ਰੌਕਣ ਲਈ ਕਈ ਤਰਾਂ ਦੇ ਯਤਨ ਕੀਤੇ ਗਏ ਜੋ ਕਿ ਬਹੁਤ ਹੀ ਸਾਰਥਿਕ ਸਿੱਧ ਹੋ ਰਹੇ ਹਨ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਇੰਨਾਂ ਯਤਨਾਂ ਸਦਕਾ ਨਕਲ ਦਾ ਕੋਈ ਕੇਸ ਸਾਹਮਣੇ ਨਹੀ ਆਇਆ ਹੈ।
Punjab Post Daily Online Newspaper & Print Media