ਫਾਜ਼ਿਲਕਾ, 5 ਮਾਰਚ (ਵਨੀਤ ਅਰੋੜਾ) – ਫਾਜ਼ਿਲਕਾ ਜਿਲ੍ਹੇ ਦੇ ਬਲਾਕ ਜਲਾਲਾਬਾਦ ਦੀ ਗ੍ਰਾਮ ਪੰਚਾਇਤ ਲੱਖਾ ਮੁਸਾਹਿਬ ਦੀ ਸਰਪੰਚ ਅਤੇ 1 ਮੈਂਬਰ ਦੀ ਚੋਣ 29 ਮਾਰਚ ਦਿਨ ਐਤਵਾਰ ਨੂੰ ਹੋਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਦੀ ਸਰਪੰਚ (ਇਸਤਰੀ ਰਾਖਵੀਂ) ਅਤੇ ਵਾਰਡ ਨੰ. 2 ਦੇ ਪੰਚ (ਇਸਤਰੀ ਰਾਖਵੀਂ) ਦੀ ਚੋਣ ਕਰਵਾਈ ਜਾਣੀ ਹੈ।ਇਸ ਲਈ ਨਾਮਜਦਗੀ ਭਰਨ ਦੀ ਆਖਿਰੀ ਮਿਤੀ 17 ਮਾਰਚ 2015(ਮੰਗਲਵਾਰ) ਹੋਵੇਗੀ ਅਤੇ ਨਾਮਜਦਗੀ ਪੱਤਰ ਦੀ ਜਾਂਚ ਪੜਤਾਲ 18 ਮਾਰਚ 2015(ਬੁੱਧਵਾਰ) ਨੂੰ ਹੋਵਗੇ ਜਦਕਿ ਨਾਮਜਦਗੀ ਪੱਤਰ ਵਾਪਸ ਲੈਣ ਦੀ ਆਖਿਰੀ ਮਿਤੀ 19 ਮਾਰਚ 2015(ਵੀਰਵਾਰ) ਹੋਵੇਗੀ।ਉਨ੍ਹਾਂ ਕਿਹਾ ਕਿ ਵੋਟਾਂ ਮਿਤੀ 29 ਮਾਰਚ 2015 (ਐਤਵਾਰ) ਨੂੰ ਪੈਣਗੀਆਂ ਅਤੇ ਵੋਟਾਂ ਉਪਰੰਤ ਮੋਕੇ ਤੇ ਗਿਣਤੀ ਹੋਵੇਗੀ ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media