Wednesday, April 29, 2026

ਸਿਹਤ ਮੰਤਰੀ ਪੰਜਾਬ ਨੇ ਸੂਬੇ ਦੇ ਪਹਿਲੇ ਪੇਂਡੂ ਸਿਹਤ ਖੋਜ ਯੂਨਿਟ ਦਾ ਰੱਖਿਆ ਨੀਂਹ ਪੱਥਰ

3.5 ਕਰੋੜ ਦੀ ਲਾਗਤ ਵਾਲੇ ਖੋਜ ਯੂਨਿਟ ਵਿੱਚ ਕੈਂਸਰ ਦੇ ਕਾਰਨਾਂ ਸਬੰਧੀ ਮਾਹਿਰ ਕਰਨਗੇ ਖੋਜ – ਜਿਆਣੀ

PPN0503201513

ਹੁਸ਼ਿਆਰਪੁਰ, 5 ਮਾਰਚ (ਸਤਵਿੰਦਰ ਸਿੰਘ) – ਪੰਜਾਬ ਦੇ ਪੇਂਡੂ ਖੇਤਰਾਂ ਅੰਦਰ ਸਿਹਤ ਖੋਜ ਦੇ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਿਹਤ ਮੰਤਰੀ ਪੰਜਾਬ ਸ੍ਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਅੱਜ ਸੂਬੇ ਦੇ ਪਹਿਲੇ ਮਾਡਲ ਪੇਂਡੂ ਸਿਹਤ ਖੋਜ ਯੂਨਿਟ ਦਾ ਨੀਂਹ ਪੱਥਰ ਜ਼ਿਲ੍ਹੇ ਦੇ ਕਸਬਾ ਭੂੰਗਾ ਦੇ ਕਮਿਉਨਿਟੀ ਹੈਲਥ ਸੈਂਟਰ ਵਿਖੇ ਰੱਖਿਆ ਗਿਆ।  ਕੇਂਦਰ ਅਤੇ ਪੰਜਾਬ ਸਰਕਾਰ ਦੀ ਸਾਂਝੇਦਾਰੀ ਨਾਲ 3.5 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਇਹ ਖੋਜ ਯੂਨਿਟ ਕੇਂਦਰ ਸਰਕਾਰ ਵੱਲੋਂ ਮੁਲਕ ਦੇ ਵੱਖ-ਵੱਖ ਸੂਬਿਆਂ ਲਈ ਪ੍ਰਵਾਨ ਕੀਤੇ 15 ਮਾਡਲ ਪੇਂਡੂ ਸਿਹਤ ਖੋਜ ਯੂਨਿਟਾਂ ਵਿੱਚੋਂ ਇੱਕ ਹੈ। ਇਸ ਖੋਜ ਯੂਨਿਟ ਦਾ ਨੀਂਹ ਪੱਥਰ ਰੱਖਣ ਉਪਰੰਤ ਸਮਾਗਮ ਨੂੰ ਸੰਬੰੋਧਨ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਕੈਂਸਰ, ਜਨਮ ਸਮੇਂ ਬੱਚਿਆਂ ਦੀ ਮੌਤ, ਨਸ਼ਿਆਂ ਦੀ ਲਤ ਅਤੇ ਹੋਰ ਬੀਮਾਰੀਆਂ ਦੇ ਮੂਲ ਕਾਰਨਾਂ ਦਾ ਪਤਾ ਲਗਾਉਣ ਲਈ ਇਸ ਖੋਜ ਯੂਨਿਟ ਦੇ ਮਾਹਿਰ ਡਾਕਟਰ ਅਤੇ ਅਮਲਾ ਖੋਜ ਕਰਨਗੇ ਅਤੇ ਇਸ ਖੋਜ ਉਪਰ ਅਧਾਰਤ ਸੁਝਾਵਾਂ ਨੂੰ ਸੂਬਾ ਸਰਕਾਰ ਵੱਲੋਂ ਅਮਲੀ ਜਾਮਾ ਪਹਿਨਾਇਆ ਜਾਵੇਗਾ।ਪੇਂਡੂ ਖੇਤਰਾਂ ਅੰਦਰ ਸਿਹਤ ਖੋਜ ਸਬੰਧੀ ਇਸ ਨਿਵੇਕਲੇ ਪ੍ਰੋਜੈਕਟ ਨਾਲ ਹੁਸ਼ਿਆਰਪੁਰ ਹੀ ਨਹੀਂ ਸਗੋਂ ਸੂਬੇ ਦੇ ਬਾਕੀ ਹਿੱਸਿਆਂ ਨੂੰ ਵੀ ਫਾਇਦਾ ਹੋਵੇਗਾ ।ਇਨ੍ਹਾਂ ਬੀਮਾਰੀਆਂ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਨਾਲ-ਨਾਲ ਲੋਕਾਂ ਅੰਦਰ ਸਿਹਤਯਾਬੀ ਪ੍ਰਤੀ ਜਾਗਰੂਕਤਾ ਲਿਆਉਣ ਲਈ ਵੀ ਇਹ ਯੂਨਿਟ ਅਹਿਮ ਭੂਮਿਕਾ ਨਿਭਾਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਕੈਂਸਰ ਤੋਂ ਪੀੜਤ ਲੋਕਾਂ ਨੂੰ ਕਿਸ-ਕਿਸ ਕਿਸਮ ਦਾ ਕੈਂਸਰ ਹੈ, ਇਸ ਸਬੰਧੀ ਤੱਥਾਂ ਦੇ ਨਾਲ-ਨਾਲ ਕੈਂਸਰ ਦੀ ਬੀਮਾਰੀ ਦੇ ਵੱਖ-ਵੱਖ ਕਾਰਨਾਂ ਸਬੰਧੀ ਵੀ ਵਿਸਥਾਰ ‘ਚ ਖੋਜ ਕੀਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਆਉਂਦੇ 10 ਮਹੀਨਿਆਂ ਦੇ ਵਿੱਚ-ਵਿੱਚ ਇਸ ਖੋਜ ਯੂਨਿਟ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।ਇਸ ਮੌਕੇ ਡਾਇਰੈਕਟਰ ਸਿਹਤ ਡਾ. ਕਿਰਨਜੀਤ ਸਿੰਘ, ਐਸ ਡੀ ਐਮ ਹੁਸ਼ਿਆਰਪੁਰ ਅਨੰਦ ਸਾਗਰ ਸ਼ਰਮਾ,  ਸਿਵਲ ਸਰਜਨ ਡਾ. ਸੁਰਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਭਾਜਪਾ ਸ਼ਿਵ ਸੂਦ, ਨੈਸ਼ਨਲ ਇੰਸਟੀਚਿਊਟ ਆਫ਼ ਪੈਥੋਲੋਜੀ ਦੇ ਵਿਗਿਆਨੀ ਡਾ. ਏ ਕੇ ਜੈਨ, ਡਾ. ਗਗਨਦੀਪ, ਡਾ. ਆਸ਼ੂ ਗਰੋਵਰ, ਡਾ. ਅਜੇ ਬੱਗਾ ਅਤੇ ਹੋਰ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply