
ਪੱਟੀ, 5 ਮਾਰਚ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਰਾਜ ਸਭਾ ਮੈਂਬਰ ਡਾ ਮਨੋਹਰ ਸਿੰਘ ਗਿੱਲ ਵੱਲੋ ਪ੍ਰਪੋਜ਼ਲ ਤਿਆਰ ਕਰਨ ਤੋ ਬਾਅਦ 2013 ਵਿੱਚ ਕੇਂਦਰੀ ਰੇਲਵੇ ਮੰਤਰੀ ਪਵਨ ਬਾਂਸਲ ਨੇ 147.60 ਕਰੋੜ ਦੀ ਲਾਗਤ ਨਾਲ ਤਰਨ ਤਾਰਨ ਤੋ ਫਿਰੋਜ਼ਪੁਰ ਨੂੰ ਜੋੜਨ ਵਾਲੇ ਰੇਲ ਲਿੰਕ ਦਾ ਬਣਾਉਣ ਦਾ ਐਲਾਨ ਰੇਲਵੇ ਬਜ਼ਟ ਵਿੱਚ ਕੀਤਾ ਸੀ, ਪਰ ਇਸ ਵਾਰ ਕੇਂਦਰੀ ਰੇਲਵੇ ਮੰਤਰੀ ਪੰਭੂ ਨੇ ਰੇਲਵੇ ਬਜ਼ਟ ਵਿੱਚ ਪੋ੍ਰਜੈਕਟ ਦਾ ਜ਼ਿਕਰ ਹੀ ਨਾ ਕਰਕੇ ਪੰਜਾਬੀਆ ਖਾਸ ਕਰਕੇ ਮੈਝਲਾ ਨੂੰ ਭਾਰੀ ਨਿਰਾਸ਼ ਕੀਤਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਜਰਨਲ ਸੱਕਤਰ ਹਰਮਿੰਦਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਕੀਤਾ। ਗਿੱਲ ਨੇ ਕਿਹਾ ਕਿ 2013 ਵਿੱਚ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਹੇਠਲੀ ਯੂਪੀਏ ਸਰਕਾਰ ਵੱਲੋ ਇਸ ਰੇਲ ਲਿੰਕ ਪ੍ਰੋਜੈਕਟ ਦਾ ਐਲਾਨ ਕਰਨ ਤੋ ਬਾਅਦ ਤਰਨਤਾਰਨ ਜ਼ਿਲ੍ਹੇ ਖਾਸਕਰ ਪੱਟੀ ਹਲਕੇ ਵਿੱਚ ਹੋਰਡਿੰਗ ਬੋਰਡ ਦੀ ਹਨੇਰੀ ਲਿਆਂਦੀ ਗਈ ਜਿਸ ਵਿੱਚ ਰੇਲ ਦੀਆ ਫੋਟੋਆਂ ਲਗਾ ਲਗਾ ਕੇ ਆਦੇਸ਼ ਪ੍ਰਤਾਪ ਸਿੰਘ ਕੈਰੋ ਦਾ ਇਸ ਪੋ੍ਰਜੈਕਟ ਨੁੰ ਲਿਆਉਣ ਲਈ ਧੰਨਵਾਦ ਕੀਤਾ ਗਿਆ ਸੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media