Friday, October 16, 2026

 ਨੌਜਵਾਨਾਂ ਨੇ ਪਿੰਡ ਦੀ ਸੜਕ ‘ਤੇ ਮਿੱਟੀ ਪਵਾਈ

PPN0703201517
ਬਟਾਲਾ, 7 ਮਾਰਚ (ਨਰਿੰਦਰ ਬਰਨਾਲ)-ਪੰਜਾਬ ਦੇ ਸਾਬਕਾ ਮੰਤਰੀ ਸ. ਨੱਥਾ ਸਿੰਘ ਦਾਲਮ ਦੇ ਘਰ ਨੂੰ ਜਾਂਦੀ ਸੜਕ ਦੀ ਖਸਤਾ ਹਾਲਤ ਦੇਖ ਕੇ ਜਿੱਥੇ ਪਿੰਡ ਵਾਸੀ ਚਿੰਤਤ ਸਨ ਉਥੇ ਨਿੱਤ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਸੀ ਜਿਸ ਨੂੰ ਪਿੰਡ ਦੇ ਨੌਜਵਾਨਾਂ ਨੇ ਗੰਭੀਰਤਾ ਨੂੰ ਲੈਂਦੇ ਹੋਏ 100 ਮੀਟਰ ਦੀ  ਸੜਕ ‘ਤੇ ਮਿੱਟੀ ਪਾਉਣ ਦਾ ਕੰਮ ਨੇਪਰੇ ਚਾੜਿਆ।ਇਸ ਸਬੰਧੀ ਪਿੰਡ ਵਾਸੀ ਸ. ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਦਾਲਮ ਨੰਗਲ ਦੀ ਨੌਜਵਾਨ ਸਭਾ ਨੇ 15 ਹਜ਼ਾਰ ਰੁਪਏ ਇਕੱਠੇ ਕਰਕੇ ਮਿੱਟੀ ਪਵਾਈ ਜਿਸ ਨਾਲ ਹੁਣ ਹਾਦਸਿਆਂ ਦੇ ਖ਼ਤਰੇ ਤੋਂ ਬਚ ਗਏ ਹਾਂ।ਇਸ ਮੌਕੇ ਸ. ਸਤਨਾਮ ਸਿੰਘ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ, ਗੁਰਵਿੰਦਰ ਸਿੰਘ ਹੀਰਾ, ਕਾਲਾ, ਪਰਮਜੀਤ ਸਿੰੰਘ ਜੇਈ, ਬਬਲੂ, ਕਵਲਜੀਤ ਆਦਿ ਹਾਜ਼ਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply