Saturday, September 12, 2026

ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

PPN0803201505 PPN0803201506
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਅੋਰਤ ਸਮਾਜ ਦਾ ਇਕ ਮਹੱਤਵਪੂਰਨ ਅੰਗ ਹਨ ਅਤੇ ਇਸ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਵਿਸ਼ੇ ਤੇ ਅਧਾਰਿਤ ਸਿਵਲ ਸਰਜਨ ਡਾ, ਰਾਜੀਵ ਭੱਲਾ ਦੀ ਅਗਵਾਈ ਹੇਠਾਂ ਡਿਪਟੀ ਮੈਡੀਕਲ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਅਰਬਨ ਹੈਲਥ ਸਕੀਮ ਤਹਿਤ ਭਾਈ ਮੋਹਕਮ ਸਿੰਘ ਹਸਪਤਾਲ ਸਕੱਤਰੀ ਬਾਗ ਵਿਖੇ ਮਹਿਲਾ ਦਿਵਸ ਮਨਾਇਆ ਗਿਆ।
ਸਮਾਗਮ ਦੌਰਾਮ ਡਾ. ਭੱਲਾ ਨੇ ਦੱਸਿਆ ਕਿ  ਅੱਜ ਪੂਰੀ ਅੰਦਰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਹੈ ਅਤੇ ਅੱਜ ਦੀ ਨਾਰੀ ਨੂੰ ਸ਼ਕਤੀ ਬਣਨ ਤੇ ਆਪਣੇ ਆਪ ਵਿਚ ਵਿਸ਼ਵਾਸ ਜਗਾਉਣ ਦੀ ਲੋੜ ਹੈ ਅਤੇ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ। ਇਸ ਮੌਕੇ ਡਿਪਟੀ ਮੈਡੀਕਲ ਅਫਸਰ ਨੇ ਕਿਹਾ ਕਿ ਅੱਜ ਸਮਾਜ ਅੰਦਰ ਔਰਤ ਨੂੰ ਵੱਖ-ਵੱਖ ਅਧਿਕਾਰ ਤਾਂ ਮਿਲ ਗਏ ਹਨ ਪਰ ਪੁਰਸ਼ ਮਾਨਸਿਕਤਾ ਵਿਚ ਬਦਲਾਅ ਆਉਣਾ ਬਾਕੀ ਹੈ।
ਇਸ ਮੌਕੇ ਇਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਅਤੇ ਆਏ ਮਰੀਜ਼ਾਂ ਦੀ ਜਾਂਚ ਕਰਨ ਉਪਰੰਤ ਉਨਾਂ ਨੂੰ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ। ਇਸ ਮੌਕੇ ਡਾ. ਜੋਤਿਕਾ ਕਲਸੀ, ਡਾ. ਠੁਕਰਾਲ, ਡਾ. ਸੁਖਵਿੰਦਰ ਕੌਰ ਆਦਿ ਹਾਜਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply